ਬੰਗਲਾਦੇਸ਼ ਤੋਂ ਮਜਬੂਰ ਹੋ ਕੇ ਆਏ ਲੋਕਾਂ ਨੂੰ ਸ਼ਰਨ ਦੇਵਾਂਗੇ: ਮਮਤਾ ਬੈਨਰਜੀ
09:59 PM Jul 21, 2024 IST
Advertisement
ਕੋਲਕਾਤਾ, 21 ਜੁਲਾਈ
Advertisement
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਸਾ ਦੇ ਮੱਦੇਨਜ਼ਰ ਜੇ ਕੋਈ ਉਨ੍ਹਾਂ ਦੇ ਸੂਬੇ ਵਿਚ ਪਨਾਹ ਲੈਣ ਲਈ ਆਉਂਦਾ ਹੈ ਤਾਂ ਉਹ ਆਪਣੇ ਦਰਵਾਜ਼ੇ ਉਨ੍ਹਾਂ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਰੱਖਣਗੇ। ਉਨ੍ਹਾਂ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਮਤੇ ਦਾ ਵੀ ਹਵਾਲਾ ਦਿੱਤਾ ਜਿਸ ਵਿਚ ਕਿਹਾ ਜਾਂਦਾ ਹੈ ਕਿ ਕੋਈ ਵੀ ਦੇਸ਼ ਸੰਕਟ ਵਿੱਚ ਫਸੇ ਸ਼ਰਨਾਰਥੀਆਂ ਦੀ ਇੱਜ਼ਤ ਕਰੇਗਾ। ਮੁੱਖ ਮੰਤਰੀ ਨੇ ਕਿਹਾ, ‘ਮੈਂ ਬੰਗਲਾਦੇਸ਼ ਬਾਰੇ ਜ਼ਿਆਦਾ ਨਹੀਂ ਕਹਾਂਗੀ ਕਿਉਂਕਿ ਉਹ ਦੂਜਾ ਦੇਸ਼ ਹੈ ਪਰ ਜੇ ਬੰਗਲਾਦੇਸ਼ ਤੋਂ ਕੋਈ ਮਜਬੂਰ ਹੋ ਕੇ ਉਨ੍ਹਾਂ ਦਾ ਦਰਵਾਜ਼ਾ ਖੜਕਾਏਗਾ ਤਾਂ ਅਸੀਂ ਉਸ ਨੂੰ ਸ਼ਰਨ ਦੇਵਾਂਗੇ। ਪੀਟੀਆਈ
Advertisement
Advertisement