For the best experience, open
https://m.punjabitribuneonline.com
on your mobile browser.
Advertisement

ਲੋਕਾਂ ਦੇ ਸਹਿਯੋਗ ਨਾਲ ਡੱਬਵਾਲੀ ਦਾ ਵਿਕਾਸ ਕਰਾਂਗੇ: ਦਿੱਗਵਿਜੈ ਚੌਟਾਲਾ

07:56 AM Sep 20, 2024 IST
ਲੋਕਾਂ ਦੇ ਸਹਿਯੋਗ ਨਾਲ ਡੱਬਵਾਲੀ ਦਾ ਵਿਕਾਸ ਕਰਾਂਗੇ  ਦਿੱਗਵਿਜੈ ਚੌਟਾਲਾ
Advertisement

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 19 ਸਤੰਬਰ
ਜਨਨਾਇਕ ਜਨਤਾ ਪਾਰਟੀ ਅਤੇ ਏਐਸਪੀ ਦੇ ਡੱਬਵਾਲੀ ਹਲਕੇ ਤੋਂ ਸਾਂਝੇ ਉਮੀਦਵਾਰ ਦਿੱਗਵਿਜੈ ਸਿੰਘ ਚੌਟਾਲਾ ਨੇ ਆਪਣੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ। ਜੇਜੇਪੀ ਏਐਸਪੀ ਗਠਜੋੜ ਦੇ ਉਮੀਦਵਾਰ ਦਿੱਗਵਿਜੈ ਸਿੰਘ ਚੌਟਾਲਾ ਨੇ ਅੱਜ ਪਿੰਡ ਪਾਨਾ, ਸਾਵੰਤਖੇੜਾ, ਦੀਵਾਨ ਖੇੜਾ, ਖੂਈਆਂ ਮਲਕਾਣਾ, ਚੋਰਮਾਰ ਖੇੜਾ ਅਤੇ ਘੁੱਕਿਆਂਵਾਲੀ ਵਿੱਚ ਵੀ ਚੋਣ ਰੈਲੀਆਂ ਕੀਤੀਆਂ। ਇਸ ਦੌਰਾਨ ਪਿੰਡ ਔਢਾਂ ’ਚ ਜਨਤਾ ਅਧਿਕਾਰ ਮੋਰਚਾ ਦੇ ਸੂਬਾ ਇੰਚਾਰਜ ਕਰਨੈਲ ਸਿੰਘ ਔਢਾਂ ਅਤੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਆਪਣੇ ਸਮਰਥਕਾਂ ਸਮੇਤ ਜੇਜੇਪੀ ਵਿੱਚ ਸ਼ਾਮਲ ਹੋ ਗਏ। ਇਸ ਤਰ੍ਹਾਂ ਹੀ ਹਲਕੇ ਦੇ ਪਿੰਡ ਪਾਨਾ ਵਿੱਚ ਵੀ ਅਨੇਕ ਪਰਿਵਾਰਾਂ ਨੇ ਕਾਂਗਰਸ ਛੱਡ ਕੇ ਜੇਜੇਪੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਨਨਾਇਕ ਜਨਤਾ ਪਾਰਟੀ ਦੀ ਸਥਾਪਨਾ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਅਤੇ ਸਿਧਾਂਤਾਂ ’ਤੇ ਕੀਤੀ ਗਈ ਸੀ ਅਤੇ ਅੱਜ ਉਨ੍ਹਾਂ ਹੀ ਸਿਧਾਂਤਾਂ ਨੂੰ ਅੱਗੇ ਵਧਾਉਂਦੇ ਹੋਏ ਪਾਰਟੀ ਪੂਰੇ ਹਰਿਆਣਾ ’ਚ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ। ਦਿੱਗਵਿਜੈ ਸਿੰਘ ਨੇ ਕਿਹਾ ਕਿ ਉਹ ਡੱਬਵਾਲੀ ਦਾ ਵਿਕਾਸ ਕਰਵਾਉਣਗੇ।

Advertisement

Advertisement
Advertisement
Author Image

sukhwinder singh

View all posts

Advertisement