ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਯਕੀਨੀ ਜਿੱਤਾਂਗੇ, ਤਿਲੰਗਾਨਾ ’ਚ ਜਿੱਤਣ ਦੀ ‘ਸੰਭਾਵਨਾ’ ਤੇ ਰਾਜਸਥਾਨ ’ਚ ‘ਕਾਂਟੇ ਦੀ ਟੱਕਰ’ ਹੋਵੇਗੀ: ਰਾਹੁਲ
03:16 PM Sep 24, 2023 IST
ਨਵੀਂ ਦਿੱਲੀ, 24 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੁਝ ਰਾਜਾਂ ਦੀਆਂ ਅਗਾਮੀ ਅਸੈਂਬਲੀ ਚੋਣਾਂ ਵਿੱਚ ਪਾਰਟੀ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤੇ ਜਾਣ ਦਾ ਵਿਸ਼ਵਾਸ ਜਤਾਉਂਦਿਆਂ ਅੱਜ ਕਿਹਾ ਕਿ ਕਾਂਗਰਸ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਯਕੀਨੀ ਤੌਰ ’ਤੇ ਜਿੱਤ ਦਰਜ ਕਰੇਗੀ ਜਦੋਂਕਿ ਤਿਲੰਗਾਨਾ ਵਿੱਚ ਜਿੱਤ ਦਰਜ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ‘ਕਾਂਟੇ ਦੀ ਟੱਕਰ’ ਹੋਵੇਗੀ। ਗਾਂਧੀ ਅਸਾਮ ਦੇ ਪ੍ਰਤੀਦਿਨ ਮੀਡੀਆ ਨੈੱਟਵਰਕ ਵੱਲੋਂ ਕਰਵਾਈ ਕਾਨਕਲੇਵ ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ
Advertisement
Advertisement