ਜੇ ਭਾਰਤ ਹਮਲੇ ਬੰਦ ਕਰੇ ਤਾਂ ਅਸੀਂ ਤਣਾਅ ਘਟਾਉਣ ਬਾਰੇ ਵਿਚਾਰ ਕਰਾਂਗੇ: ਪਾਕਿ ਵਿਦੇਸ਼ ਮੰਤਰੀ
01:13 PM May 10, 2025 IST
ਇਸਲਾਮਾਬਾਦ, 10 ਮਈ
Advertisement
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਜੇ ਭਾਰਤ ਹੋਰ ਹਮਲੇ ਨਹੀਂ ਕਰਦਾ ਤਾਂ ਉਨ੍ਹਾਂ ਦਾ ਮੁਲਕ ਤਣਾਅ ਘਟਾਉਣ ਬਾਰੇ ਵਿਚਾਰ ਕਰ ਸਕਦਾ ਹੈ।
ਡਾਰ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਨੇ ਕੋਈ ਹਮਲਾ ਕੀਤਾ ਤਾਂ ‘ਅਸੀਂ ਵੀ ਜਵਾਬ ਦੇਵਾਂਗੇ।’
Advertisement
ਡਾਰ ਨੇ ਪਾਕਿਸਤਾਨ ਦੇ ਜੀਓ ਨਿਊਜ਼ ਨੂੰ ਦੱਸਿਆ ਕਿ ਜਦੋਂ ਦੋ ਘੰਟੇ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਰੂਬੀਓ ਨੂੰ ਵੀ ਇਹੀ ਸੁਨੇਹਾ ਦਿੱਤਾ ਸੀ।
ਡਾਰ ਨੇ ਕਿਹਾ, ‘‘ਅਸੀਂ ਜਵਾਬ ਦਿੱਤਾ ਕਿਉਂਕਿ ਸਾਡੀ ਸਹਿਣ ਸ਼ਕਤੀ ਖ਼ਤਮ ਹੋ ਗਈ ਹੈ। ਜੇ ਉਹ ਇਥੇ ਰੁਕ ਜਾਂਦੇ ਹਨ ਤਾਂ ਅਸੀਂ ਵੀ ਰੁਕਣ ਬਾਰੇ ਵਿਚਾਰ ਕਰਾਂਗੇ।’’ -ਏਪੀ
Advertisement