ਵਿਕਾਸ ਕਾਰਜ ਕਰਵਾ ਕੇ ਪਿੰਡਾਂ ਦੀ ਨੁਹਾਰ ਬਦਲਾਂਗੇ: ਵਿਧਾਇਕ
ਪੱਤਰ ਪ੍ਰੇਰਕ
ਜ਼ੀਰਾ, 22 ਅਕਤੂਬਰ
ਪਿੰਡ ਵਕੀਲਾਂ ਵਾਲਾ ਵਿੱਚ ‘ਆਪ’ ਦੀ ਪੰਚਾਇਤ ਬਣਨ ’ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ੁਕਰਾਨੇ ਵਜੋਂ ਪਾਠ ਦਾ ਭੋਗ ਪਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਉਨ੍ਹਾਂ ਦੇ ਪੁੱਤਰ ਸ਼ੰਕਰ ਕਟਾਰੀਆ ਤੇ ਜ਼ਿਲ੍ਹਾ ਜਰਨਲ ਸਕੱਤਰ ਇਕਬਾਲ ਸਿੰਘ ਢਿੱਲੋਂ ਨੇ ਪੰਚਾਇਤ ਨੂੰ ਪਿੰਡ ਪੁੱਜ ਕੇ ਵਧਾਈ ਦਿੱਤੀ। ਸਰਪੰਚ ਸਿਮਰਨਜੀਤ ਕੌਰ ਸਰਾ ਪਤਨੀ ਸੁਖਚੈਨ ਸਿੰਘ ਸਰਾ, ਕਸ਼ਮੀਰ ਸਿੰਘ ਗਿੱਲ, ਸੁਖਦੀਪ ਸਿੰਘ, ਮਹਿੰਦਰ ਸਿੰਘ ਫੌਜੀ, ਕੁਲਵੰਤ ਸਿੰਘ ਫੌਜੀ, ਪਾਲਦੀਪ ਕੌਰ, ਬਲਜਿੰਦਰ ਕੌਰ, ਗਗਨਦੀਪ ਕੌਰ ਨੇ ਪੰਚਾਇਤ ਬਣਨ ’ਤੇ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣ ਦਾ ਭਰੋਸਾ ਦਿੱਤਾ। ਵਿਧਾਇਕ ਨਰੇਸ਼ ਕਟਾਰੀਆ ਨੇ ਪੰਚਾਇਤ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਪੂਰੀ ਇਮਾਨਦਾਰੀ ਤੇ ਲਗਨ ਨਾਲ ਪਿੰਡ ਦਾ ਵਿਕਾਸ ਕਰਨ ਅਤੇ ਹਰ ਸਮੇਂ ਪਿੰਡ ਵਾਸੀਆਂ ਨਾਲ ਖੜ੍ਹਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੱਡੀ ਪੱਧਰ ’ਤੇ ਫੰਡ ਲਿਆ ਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ। ਸੁਖਚੈਨ ਸਿੰਘ ਸਰਾਂ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਰਪੰਚ ਇਕਬਾਲ ਸਿੰਘ ਖੋਸਾ ਨੀਲੇਵਾਲਾ, ਸਰਪੰਚ ਰਣਜੀਤ ਸਿੰਘ ਬਰਾੜ ਮਹੀਆਂ ਵਾਲਾ ਖੁਰਦ, ਸਰਪੰਚ ਜਗਦੀਸ਼ ਸਿੰਘ ਰਟੌਲ ਰੋਹੀ, ਸਰਪੰਚ ਗੁਰਪ੍ਰੀਤ ਸਿੰਘ ਬਰਾੜ ਮਹੀਆਂਵਾਲਾ ਕਲਾਂ, ਸਰਪੰਚ ਸ਼ਮਸ਼ੇਰ ਸਿੰਘ ਢਿੱਲੋਂ ਮੱਲ੍ਹੇਸ਼ਾਹ, ਸਰਪੰਚ ਬਲਦੇਵ ਸਿੰਘ ਗਿੱਲ ਬੂਈਆਂ ਵਾਲਾ, ਸਰਪੰਚ ਯਾਦਵਿੰਦਰ ਸਿੰਘ ਮਣਕੂ ਮੇਹਰ ਸਿੰਘ ਵਾਲਾ, ਸਰਪੰਚ ਬਲਰਾਜ ਸਿੰਘ ਗਿੱਲ ਲਹਿਰਾ ਰੋਹੀ, ਸਰਪੰਚ ਸਤਨਾਮ ਸਿੰਘ ਵਰਨਾਲਾ, ਸਰਪੰਚ ਰਣਜੀਤ ਸਿੰਘ ਢਿੱਲੋਂ ਸੋਢੀਵਾਲਾ, ਪਰਮਜੀਤ ਕੌਰ ਸੋਢੀ ਵਾਲਾ ਆਦਿ ਹਾਜ਼ਰ ਸਨ।