For the best experience, open
https://m.punjabitribuneonline.com
on your mobile browser.
Advertisement

ਅਗਨੀਵੀਰ ਯੋਜਨਾ ਰੱਦ ਕਰਾਂਗੇ: ਰਾਹੁਲ

07:35 AM May 08, 2024 IST
ਅਗਨੀਵੀਰ ਯੋਜਨਾ ਰੱਦ ਕਰਾਂਗੇ  ਰਾਹੁਲ
ਕਾਂਗਰਸ ਆਗੂਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਗੁਮਲਾ (ਝਾਰਖੰਡ), 7 ਮਈ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਥੇ ਐਲਾਨ ਕੀਤਾ ਕਿ ਜੇ ‘ਇੰਡੀਆ’ ਗੱਠਜੋੜ ਸੱਤਾ ਵਿੱਚ ਆਇਆ ਤਾਂ ਅਗਨੀਵੀਰ ਯੋਜਨਾ ਨੂੰ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸੀ ਨਾ ਕਿ ਫੌਜ ਵੱਲੋਂ। ਇਸ ਦੇ ਨਾਲ ਹੀ ਉਨ੍ਹਾਂ ਜੀਐੱਸਟੀ ਵਿੱਚ ਸੋਧ ਕਰਨ ਅਤੇ ਆਦਿਵਾਸੀਆਂ ਲਈ ਵੱਖਰਾ ਸਰਨਾ ਧਾਰਮਿਕ ਕੋਡ ਲਿਆਉਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ, ‘‘ਇੰਡੀਆ ਗੱਠਜੋੜ ਅਗਨੀਵੀਰ ਸਕੀਮ ਨੂੰ ਰੱਦ ਕਰੇਗਾ। ਇਹ ਯੋਜਨਾ ਮੋਦੀ ਵੱਲੋਂ ਲਿਆਂਦੀ ਗਈ ਹੈ, ਨਾ ਕਿ ਫੌਜ ਵੱਲੋਂ। ਅਸੀਂ ਸ਼ਹੀਦਾਂ ਵਿੱਚ ਫਰਕ ਨਹੀਂ ਕਰਨਾ ਚਾਹੁੰਦੇ। ਦੇਸ਼ ਲਈ ਕੁਰਬਾਨੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ।’’ ਉਹ ਝਾਰਖੰਡ ਦੇ ਗੁਮਲਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਭਾਜਪਾ ਸਰਕਾਰ ਨੇ ਪੰਜ ਟੈਕਸ ਸਲੈਬਾਂ ਦੇ ਨਾਲ ਗਲਤ ਜੀਐਸਟੀ ਸਕੀਮਾਂ ਲਾਗੂ ਕੀਤੀਆਂ। ਅਸੀਂ ਇਸ ਵਿੱਚ ਸੋਧ ਕਰਾਂਗੇ ਅਤੇ ਇੱਕ ਟੈਕਸ ਸਲੈਬ ਬਣਾਵਾਂਗੇ ਜੋ ਘੱਟੋ ਘੱਟ ਹੋਵੇਗੀ। ਅਸੀਂ ਗਰੀਬਾਂ ’ਤੇ ਟੈਕਸ ਦਾ ਬੋਝ ਘਟਾਵਾਂਗੇ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਆਦਿਵਾਸੀਆਂ ਨਾਲ ਵਿਸ਼ਵਾਸਘਾਤ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਅਤੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਨਾ ਬੁਲਾ ਕੇ ਇੱਕ ਆਦਿਵਾਸੀ ਰਾਸ਼ਟਰਪਤੀ ਦਾ ਅਪਮਾਨ ਕੀਤਾ।’’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਗਵਾ ਪਾਰਟੀ ਪੀਐੱਸਯੂ, ਰੇਲਵੇ ਆਦਿ ਨੂੰ ਸਨਅਤਕਾਰਾਂ ਨੂੰ ਸੌਂਪਣ ’ਤੇ ਤੁਲੀ ਹੋਈ ਹੈ। -ਪੀਟੀਆਈ

Advertisement

ਸਨਅਤੀ ਘਰਾਣਿਆਂ ਵੱਲੋਂ ਚਲਾਏ ਜਾਂਦੇ ਮੀਡੀਆ ਅਦਾਰਿਆਂ ’ਤੇ ਸੇਧਿਆ ਨਿਸ਼ਾਨਾ

ਚਾਇਬਾਸਾ (ਝਾਰਖੰਡ): ਝਾਰਖੰਡ ਦੇ ਚਾਇਬਾਸਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪ੍ਰੈਸ ਦੀ ਕਥਿਤ ਪੱਖਪਾਤੀ ਭੂਮਿਕਾ ’ਤੇ ਹਮਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਆਦਾਤਰ ਮੀਡੀਆ ਅਦਾਰੇ ਸਨਅਤਕਾਰਾਂ ਵੱਲੋਂ ਚਲਾਏ ਜਾਂਦੇ ਹਨ। ਉਨ੍ਹਾਂ ਸੱਤਾ ਵਿੱਚ ਆਉਣ ’ਤੇ ਕਰੋੜਾਂ ਲੋਕਾਂ ਨੂੰ ‘ਲਖਪਤੀ’ ਬਣਾਉਣ ਦਾ ਵਾਅਦਾ ਕੀਤਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਆਦਿਵਾਸੀਆਂ ਦੇ ‘ਜਲ, ਜੰਗਲ, ਜ਼ਮੀਨ’ ਨੂੰ 14-15 ਉਦਯੋਗਪਤੀਆਂ ਨੂੰ ਸੌਂਪਣਾ ਚਾਹੁੰਦੇ ਹਨ। ਨਰਿੰਦਰ ਮੋਦੀ ਅਡਾਨੀ, ਅੰਬਾਨੀ ਲਈ ਕੰਮ ਕਰਦੇ ਹਨ। ਉਨ੍ਹਾਂ (ਮੋਦੀ) ਨੇ ਆਪਣੇ 10 ਸਾਲ ਦੇ ਕਾਰਜਕਾਲ ’ਚ 22 ਲੋਕਾਂ ਨੂੰ ਅਰਬਪਤੀ ਬਣਾਇਆ। ਅਸੀਂ ਸੱਤਾ ’ਚ ਆਉਣ ’ਤੇ ਗਰੀਬ ਔਰਤਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵਾਂਗੇ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×