ਲਹਿਰਾਗਾਗਾ ਦੀ ਡਿੱਚ ਡਰੇਨ ਨੂੰ ਜ਼ਮੀਨਦੋਜ਼ ਕਰਾਂਗੇ: ਗੋਇਲ
ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਦਸੰਬਰ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਹਿਰਾਗਾਗਾ ਦੀ ਡਿੱਚ ਡਰੇਨ ਨੂੰ 17 ਕਰੋੜ ਰੁਪਏ ਦੀ ਲਾਗਤ ਨਾਲ ਜ਼ਮੀਨਦੋਜ਼ ਕਰ ਕੇ ਤਿੰਨ ਕਿਲੋਮੀਟਰ ਖੇਤਰ ਵਿੱਚ ਫੁੱਲ ਬੂਟੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਲਾਕੇ ਦੇ ਵਿਕਾਸ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਗੋਇਲ ਅੱਜ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਗਰੀਬ ਪਰਿਵਾਰ ਫੰਡ ਵੱਲੋਂ ਸੰਤ ਬਾਬੂ ਰਾਮ ਮੋਨੀ ਦੀ ਯਾਦ ਵਿੱਚ ਗਊਸ਼ਾਲਾਵਾਂ ਦੀ ਸੇਵਾ ਲਈ ਖਲ, ਗੁੜ ਤੇ ਰਾਸ਼ਨ ਵੰਡ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਜੀਪੀਐੱਫ਼ ਧਰਮਸ਼ਾਲਾ ਵਿੱਚ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਗਊ ਸੇਵਾ ਉੱਤਮ ਸੇਵਾ ਹੈ। ਉਨ੍ਹਾਂ ਹਾਜ਼ਰੀਨ ਨੂੰ ਕਿਹਾ ਕਿ ਗਊਆਂ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਸੰਸਥਾ ਦੇ ਸੰਸਥਾਪਕ ਜੱਸ ਪੇਂਟਰ ਨੇ ਕਿਹਾ ਕਿ 13 ਪਿੰਡਾਂ ਨੂੰ ਅੱਜ ਖਲ ਤੇ ਗੁੜ ਵੰਡਿਆ ਗਿਆ। ਇਸ ਤੋਂ ਇਲਾਵਾ 55 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਮੈਡੀਕਲ ਕੈਂਪ ਵੀ ਲਾਇਆ ਗਿਆ ਜਿਸ ਵਿੱਚ ਡਾ. ਪ੍ਰਗਟ ਸਿੰਘ ਨੇ 45 ਮਰੀਜ਼ਾਂ ਦੀ ਜਾਂਚ ਕਰਕੇ ਲੋੜ ਮੁਤਾਬਤ ਦਵਾਈ ਦਿੱਤੀ।
ਇਸ ਮੌਕੇ ਸੇਸਥਾ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਰਿੰਦਰ ਅੱਗਰਵਾਲ, ਸੰਤ ਨਰਾਇਣ ਪੁਰੀ, ਕੌਂਸਲਰ ਗੋਰਵ ਗੌਇਲ, ਡਾ. ਸ਼ੀਸ਼ਪਾਲ ਆਨੰਦ ਚੇਅਰਮੈਨ ਮਾਰਕੀਟ ਕਮੇਟੀ, ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਸੀਮਾ ਰਾਣੀ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਆਦਿ ਹਾਜ਼ਰ ਸਨ।