ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਰਾਈਟ ਟੂ ਅਪਰੈਂਟਿਸਸ਼ਿਪ’ ਕਾਨੂੰਨ ਲਿਆਵਾਂਗੇ: ਰਾਹੁਲ

07:44 AM Apr 13, 2024 IST
ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਹੋਰ ਆਗੂ ਤਿਰੂਨਵੇਲੀ ਵਿੱਚ ਰੈਲੀ ਕਰਦੇ ਹੋਏ। -ਫੋਟੋ: ਪੀਟੀਆਈ

ਤਿਰੂਨਵੇਲੀ (ਤਾਮਿਲ ਨਾਡੂ), 12 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਅਪਰੈਂਟਿਸਸ਼ਿਪ ਦੇਣ ਤੇ 30 ਲੱਖ ਖਾਲੀ ਪਈਆਂ ਸਰਕਾਰੀ ਨੌਕਰੀਆਂ ਭਰਨ ਲਈ ਕਾਨੂੰਨ ਲਿਆਉਣ ਦਾ ਭਰੋਸਾ ਦਿੱਤਾ ਹੈ। ਤਾਮਿਲਨਾਡੂ ਵਿਚ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਜੇਕਰ ਲੋਕ ਸਭਾ ਚੋਣਾਂ ਮਗਰੋਂ ਕੇਂਦਰ ਦੀ ਸੱਤਾ ਵਿਚ ਆਉਂਦਾ ਹੈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ‘ਸਖ਼ਤ ਕਦਮ’ ਚੁੱਕਾਂਗੇ। ਰਾਹੁਲ ਗਾਂਧੀ ਨੇ ਕਿਹਾ ਕਿ 30 ਲੱਖ ਸਰਕਾਰੀ ਨੌਕਰੀਆਂ ਖਾਲੀ ਪਈਆਂ ਹਨ ਤੇ ਇਹ ਨੌਕਰੀਆਂ ਨੌਜਵਾਨਾਂ ਨੂੰ ਮੁਹੱਈਆ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਗਰੈਜੂਏਟਾਂ ਤੇ ਡਿਪਲੋਮਾ ਧਾਰਕਾਂ ਨੂੰ ਲਾਭ ਦੇਣ ਲਈ ‘ਰਾਈਟ ਟੂ ਅਪਰੈਂਟਿਸਸ਼ਿਪ’(ਅਪਰੈਂਟਿਸਸ਼ਿਪ ਦਾ ਅਧਿਕਾਰ) ਕਾਨੂੰਨ ਸੰਸਦ ਵਿਚ ਪਾਸ ਕੀਤਾ ਜਾਵੇਗਾ। ਸ੍ਰੀ ਗਾਂਧੀ ਨੇ ਭਾਜਪਾ ਨੂੰ ਭੰਡਦਿਆਂ ਕਿਹਾ ਕਿ ਭਗਵਾ ਪਾਰਟੀ ਦੇ ਸੰਸਦ ਮੈਂਬਰ ਸ਼ਰ੍ਹੇਆਮ ਦਾਅਵਾ ਕਰ ਰਹੇ ਹਨ ਕਿ ਜੇਕਰ ਉਹ ਮੁੜ ਸੱਤਾ ਵਿਚ ਆਉਂਦੇ ਹਨ ਤਾਂ ‘ਉਹ ਸੰਵਿਧਾਨ ਨੂੰ ਬਦਲ ਦੇਣਗੇ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੁੱਲ ਆਲਮ ਜਿੱਥੇ ਪਹਿਲਾਂ ਭਾਰਤ ਨੂੰ ਜਮਹੂਰੀਅਤ ਦੇ ਚਾਨਣ ਮੁਨਾਰੇ ਵਜੋਂ ਦੇਖਦਾ ਸੀ, ਉਥੇ ਹੁਣ ਉਨ੍ਹਾਂ ਦਾ ਵਿਚਾਰ ਹੈ ਕਿ ਭਾਰਤ ਹੁਣ ਜਮਹੂਰੀ ਮੁਲਕ ਨਹੀਂ ਰਿਹਾ। ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, ‘‘ਮੋਦੀ ਨੂੰ ਸਿਰਫ ਇਸ ਗੱਲ ਦੀ ਫਿਕਰ ਹੈ ਕਿ ‘ਦੇਸ਼ ਦੇ ਵਿੱਤ ਤੇ ਸੰਚਾਰ ਪ੍ਰਬੰਧ ’ਤੇ ਉਨ੍ਹਾਂ ਦੀ ਖੁਦਮੁਖਤਿਆਰੀ ਬਣੀ ਰਹੇ।’ -ਪੀਟੀਆਈ

Advertisement

‘ਦੇਸ਼ ’ਚ ਦੋ ਵਿਚਾਰਧਾਰਾਵਾਂ ਦੀ ਲੜਾਈ’

ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਨੂੰ ਅੱਜ ਵਿਚਾਰਧਾਰਕ ਲੜਾਈ ਲੜਨੀ ਪੈ ਰਹੀ ਹੈ। ਇਕ ਪਾਸੇ ਪੇਰੀਯਾਰ ਈ.ਵੀ.ਰਾਮਾਸਵਾਮੀ ਜਿਹੇ ਸਮਾਜ ਸੁਧਾਰਕਾਂ ਦੀ ਸਮਾਜਿਕ ਨਿਆਂ, ਆਜ਼ਾਦੀ ਤੇ ਬਰਾਬਰੀ ਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਆਰਐੱਸਐੱਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਦੇ ਵਿਚਾਰ ਹਨ। ਗਾਂਧੀ ਨੇ ਕਿਹਾ ਮੋਦੀ ਕਥਿਤ ‘‘ਇਕ ਰਾਸ਼ਟਰ, ਇਕ ਆਗੂ ਤੇ ਇਕ ਭਾਸ਼ਾ’ ਦੀ ਵਕਾਲਤ ਕਰਦੇ ਹਨ।’’ ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਤਾਮਿਲ ਨਾਡੂ ਆਉਣਾ ਚੰਗਾ ਲੱਗਦਾ ਹੈ ਤੇ ਉਹ ਰਾਜ ਦੇ ਲੋਕਾਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਤਾਮਿਲ ਸਭਿਆਚਾਰ, ਇਤਿਹਾਸ ਤੇ ਭਾਸ਼ਾ ਨੂੰ ‘ਵੱਡਾ ਅਧਿਆਪਕ’ ਦੱਸ ਕੇ ਤਾਰੀਫ਼ ਕੀਤੀ। ਉਨ੍ਹਾਂ ਪੇਰੀਯਾਰ, ਸੀ.ਐੱਨ.ਅੰਨਾਦੁਰਾਈ, ਕਾਮਰਾਜ ਤੇ ਐੱਮ.ਕਰੁਣਾਨਿਧੀ ਸਣੇ ਸੂਬੇ ਨਾਲ ਸਬੰਧਤ ਹੋਰਨਾਂ ਆਗੂਆਂ ਦੀ ਤਾਰੀਫ਼ ਕੀਤੀ।

Advertisement
Advertisement