For the best experience, open
https://m.punjabitribuneonline.com
on your mobile browser.
Advertisement

ਕਬਾਇਲੀਆਂ ਦੇ ਹੱਕਾਂ ਦੀ ਰਾਖੀ ਲਈ ਵ੍ਹਾਈਟ ਪੇਪਰ ਲਿਆਵਾਂਗੇ: ਸ਼ਾਹ

08:10 AM Jul 21, 2024 IST
ਕਬਾਇਲੀਆਂ ਦੇ ਹੱਕਾਂ ਦੀ ਰਾਖੀ ਲਈ ਵ੍ਹਾਈਟ ਪੇਪਰ ਲਿਆਵਾਂਗੇ  ਸ਼ਾਹ
ਰਾਂਚੀ ਵਿੱਚ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੇ ਹੋਰ ਆਗੂ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਰਾਂਚੀ, 20 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਵਿਆਪਕ ਘੁਸਪੈਠ ਕਾਰਨ ਝਾਰਖੰਡ ਵਿੱਚ ਕਬਾਇਲੀ ਆਬਾਦੀ ਸੁੰਗੜ ਗਈ ਹੈ। ਉਨ੍ਹਾਂ ਕਿਹਾ ਕਿ ਜੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਇਸ ਵੱਲੋਂ ਕਬਾਇਲੀਆਂ ਦੀਆਂ ਜ਼ਮੀਨਾਂ ਤੇ ਹੱਕਾਂ ਦੀ ਰਾਖੀ ਲਈ ਝਾਰਖੰਡ ਵਿੱਚ ਆਬਾਦੀ ਬਾਰੇ ਇਕ ‘ਵ੍ਹਾਈਟ ਪੇਪਰ’ ਲਿਆਂਦਾ ਜਾਵੇਗਾ।’’ ਇੱਥੇ ਭਗਵਾਂ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਪ੍ਰਭਾਤ ਤਾਰਾ ਗਰਾਊਂਡ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਨੂੰ ਝਾਰਖੰਡ ਵਿੱਚ ਸਰਕਾਰ ਬਣਾਉਣ ਦੀ ਪੂਰੀ ਆਸ ਹੈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ 81 ਵਿੱਚੋਂ 52 ਅਸੈਂਬਲੀ ਹਲਕਿਆਂ ਵਿੱਚ ਪਹਿਲਾਂ ਹੀ ਕਮਲ ਖਿੜ ਚੁੱਕਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘‘ਝਾਰਖੰਡ ਵਿੱਚ ਸਰਕਾਰ ਬਣਾਉਣ ਤੋਂ ਬਾਅਦ, ਅਸੀਂ ਕਬਾਇਲੀ ਲੋਕਾਂ, ਉਨ੍ਹਾਂ ਦੀਆਂ ਜ਼ਮੀਨਾਂ, ਰਾਖਵੇਂਕਰਨ ਅਤੇ ਹੱਕਾਂ ਦੀ ਰਾਖੀ ਲਈ ਆਬਾਦੀ ਬਾਰੇ ਇਕ ‘ਵ੍ਹਾਈਟ ਪੇਪਰ’ ਲੈ ਕੇ ਆਵਾਂਗੇ।’’ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਨਾਮ ਲਏ ਬਿਨਾ ਉਨ੍ਹਾਂ ਦੋਸ਼ ਲਗਾਇਆ ਕਿ ਆਪਣੇ ਵੋਟ ਬੈਂਕ ਤੇ ਤੁਸ਼ਟੀਕਰਨ ਦੀ ਨੀਤੀ ਕਰ ਕੇ ਸੂਬੇ ਵਿੱਚ ‘ਲਵ ਜੇਹਾਦ’ ਅਤੇ ‘ਲੈਂਡ ਜੇਹਾਦ’ ਪਿੱਛੇ ਝਾਰਖੰਡ ਦੇ ਕਬਾਇਲੀ ਮੁੱਖ ਮੰਤਰੀ ਹਨ, ਜਿਸ ਕਾਰਨ ਇੱਥੇ ਜਨਸੰਖਿਅਕ ਬਦਲਾਅ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਘੁਸਪੈਠੀਏ ਝਾਰਖੰਡ ਵਿੱਚ ਦਾਖ਼ਲ ਹੋ ਰਹੇ ਹਨ, ਕਬਾਇਲੀ ਔਰਤਾਂ ਨਾਲ ਵਿਆਹ ਕਰ ਰਹੇ ਹਨ, ਪ੍ਰਮਾਣ ਪੱਤਰ ਹਾਸਲ ਕਰ ਰਹੇ ਹਨ ਅਤੇ ਜ਼ਮੀਨਾਂ ਖ਼ਰੀਦ ਰਹੇ ਹਨ। ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਹਾਰਨ ਦੇ ਬਾਵਜਦੂ ਹੰਕਾਰ ਦਿਖਾਉਣ ਲਈ ‘ਇੰਡੀਆ’ ਗੱਠਜੋੜ ਤੇ ਰਾਹੁਲ ਗਾਂਧੀ ਸਣੇ ਕਾਂਗਰਸੀ ਆਗੂਆਂ ’ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਉਹ ਹਾਰ ਕਬੂਲ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ, ‘‘ਇੰਡੀਆ ਗੱਠਜੋੜ ਅਤੇ ਕਾਂਗਰਸੀ ਆਗੂ 12 ਲੱਖ ਕਰੋੜ ਰੁਪਏ ਦੇ ਘੁਟਾਲਿਆਂ ਵਿੱਚ ਸ਼ਾਮਲ ਹੋਣ, ਤੁਸ਼ਟੀਕਰਨ, ਵੰਸ਼ਵਾਦੀ ਰਾਜਨੀਤੀ ਅਤੇ ਕੌਮੀ ਸੁਰੱਖਿਆ ਨਾਲ ਖੇਡਣ ਲਈ ਹੰਕਾਰ ਦਿਖਾ ਰਹੇ ਹਨ।’’ ਭਾਜਪਾ ਆਗੂ ਨੇ ਕਿਹਾ, ‘‘ਭਾਜਪਾ ਨੇ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਕਾਂਗਰਸ ਵੱਲੋਂ 2014, 2019 ਅਤੇ 2024 ’ਚ ਕੁੱਲ ਮਿਲਾ ਕੇ ਹਾਸਲ ਕੀਤੀਆਂ ਸੀਟਾਂ ਨਾਲੋਂ ਵੱਧ ਸੀਟਾਂ ਜਿੱਤੀਆਂ ਹਨ।’’ ਉਨ੍ਹਾਂ ਕਿਹਾ ਕਿ ਜੇਐੱਮਐੱਮ ਦੀ ਅਗਵਾਈ ਵਾਲੇ ਗੱਠਜੋੜ ਦੀ ਸਰਕਾਰ ਦੇਸ਼ ਵਿੱਚ ਸਭ ਤੋਂ ਭ੍ਰਿਸ਼ਟ ਸਰਕਾਰਾਂ ’ਚੋਂ ਇਕ ਸੀ ਅਤੇ ਹੁਣ ਇਸ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਸਮਾਂ ਆ ਗਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×