For the best experience, open
https://m.punjabitribuneonline.com
on your mobile browser.
Advertisement

ਦਿੱਲੀ ’ਚੋਂ ਕੂੜੇ ਦੇ ਢੇਰ ਹਟਾ ਕੇ ਹੀ ਸਾਹ ਲਵਾਂਗੇ: ਕੇਜਰੀਵਾਲ

09:06 AM Oct 01, 2023 IST
ਦਿੱਲੀ ’ਚੋਂ ਕੂੜੇ ਦੇ ਢੇਰ ਹਟਾ ਕੇ ਹੀ ਸਾਹ ਲਵਾਂਗੇ  ਕੇਜਰੀਵਾਲ
ਭਲਸਵਾ ਲੈਂਡਫਿਲ ਸਾਈਟ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਲਸਵਾ ਲੈਂਡਫਿਲ ਸਾਈਟ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਲਸਵਾ ਲੈਂਡਫਿਲ ਸਾਈਟ ਤੋਂ ਕੂੜਾ ਟੀਚੇ ਤੋਂ ਵੀ ਤੇਜ਼ੀ ਨਾਲ ਹਟਾਇਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ, ‘‘ਅਸੀਂ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਦਿੱਲੀ ਵਿੱਚ ਮੌਜੂਦ ਕੂੜੇ ਦੇ ਪਹਾੜਾਂ ਨੂੰ ਹਟਾ ਦਿੱਤਾ ਜਾਵੇਗਾ ਤੇ ਅਸੀਂ ਇਹ ਹਟਾ ਕੇ ਹੀ ਸਾਹ ਲਵਾਂਗੇ। ਅਸੀਂ ਦਨਿ ਰਾਤ ਇਸ ਕੰਮ ਵਿਚ ਲੱਗੇ ਹੋਏ ਹਾਂ। ਭਲਸਵਾ ਲੈਂਡਫਿਲ ਸਾਈਟ ਤੋਂ ਟੀਚੇ ਤੋਂ ਵੱਧ 18 ਲੱਖ ਟਨ ਤੋਂ ਵੱਧ ਕੂੜਾ ਹਟਾਇਆ ਗਿਆ ਹੈ। 15 ਮਈ 2024 ਤੱਕ 30 ਲੱਖ ਟਨ ਦੇ ਟੀਚੇ ਦੀ ਬਜਾਏ 45 ਲੱਖ ਟਨ ਕੂੜਾ ਇੱਥੋਂ ਘਟਾਇਆ ਜਾਵੇਗਾ।’’ ਇਸ ਮੌਕੇ ਐਮਸੀਡੀ ਦੇ ਮੇਅਰ ਡਾ. ਸ਼ੈਲੀ ਓਬਰਾਏ, ਐੱਮਸੀਡੀ ਇੰਚਾਰਜ ਅਤੇ ਵਿਧਾਇਕ ਦੁਰਗੇਸ਼ ਪਾਠਕ, ਡਿਪਟੀ ਮੇਅਰ ਅਲ ਮੁਹੰਮਦ ਇਕਬਾਲ ਅਤੇ ਸਦਨ ਦੇ ਨੇਤਾ ਮੁਕੇਸ਼ ਗੋਇਲ ਮੌਜੂਦ ਸਨ। ਕੇਜਰੀਵਾਲ ਨੇ ਕਿਹਾ ਕਿ ਭਲਸਵਾ ਲੈਂਡਫਿਲ ਸਾਈਟ ਤੋਂ ਕੂੜਾ ਚੁੱਕਣ ਦਾ ਕੰਮ ਪਿਛਲੇ ਸਾਲ ਨਵੰਬਰ ਦੇ ਅੱਧ ਤੋਂ ਸ਼ੁਰੂ ਹੋ ਗਿਆ ਸੀ। 15 ਮਈ 2024 ਤੱਕ 30 ਲੱਖ ਟਨ ਦੀ ਬਜਾਏ 45 ਲੱਖ ਟਨ ਕੂੜਾ ਘੱਟ ਜਾਵੇਗਾ। ਭਲਸਵਾ ਲੈਂਡਫਿਲ ਸਾਈਟ ’ਤੇ ਕਰੀਬ 60 ਤੋਂ 65 ਲੱਖ ਟਨ ਕੂੜਾ ਪਿਆ ਹੈ। ਹਰ ਰੋਜ਼ 2 ਹਜ਼ਾਰ ਟਨ ਨਵਾਂ ਕੂੜਾ ਵੀ ਸਾਈਟ ’ਤੇ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਕੂੜੇ ਦੇ ਇਸ ਪਹਾੜ ਨੂੰ ਸਾਫ਼ ਕਰ ਦਿੱਤਾ ਜਾਵੇ ਤਾਂ ਇਸ ਜ਼ਮੀਨ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਐੱਮਸੀਡੀ ਵਿੱਚ ਹਾਲੇ ਤੱਕ ਸਥਾਈ ਕਮੇਟੀ ਮੌਜੂਦ ਨਹੀਂ ਹੈ। ਇਸ ਲਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦਾ ਹੁਕਮ ਆਉਂਦੇ ਹੀ ਸਥਾਈ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਸਥਾਈ ਕਮੇਟੀ ਦੀ ਸਿਫ਼ਾਰਸ਼ ਤੋਂ ਬਿਨਾ ਟੈਂਡਰ ਨਹੀਂ ਕੀਤੇ ਜਾ ਸਕਦੇ। ਭਲਸਵਾ ਲੈਂਡਫਿਲ ਸਾਈਟ ਦਾ ਕੁੱਲ ਜ਼ਮੀਨੀ ਖੇਤਰ 72 ਏਕੜ ਹੈ। 45 ਟਨ ਕੂੜਾ ਹਟਾਉਣ ਤੋਂ ਬਾਅਦ ਕਰੀਬ 35 ਏਕੜ ਜ਼ਮੀਨ ਖਾਲੀ ਹੋ ਜਾਵੇਗੀ। ਦਿੱਲੀ ਦੀ ਮੇਅਰ ਡਾ. ਸ਼ੈਲੀ ਓਬਰਾਏ ਨੇ ਕਿਹਾ ਕਿ ਦਿੱਲੀ ਜਲਦੀ ਹੀ ਕੂੜੇ ਦੇ ਪਹਾੜਾਂ ਤੋਂ ਛੁਟਕਾਰਾ ਪਾ ਲਵੇਗੀ।

Advertisement

‘ਆਪ’ ਦਾ ਕੂੜੇ ਦੇ ਪਹਾੜ ਖ਼ਤਮ ਕਰਨਾ ਦਾ ਦਾਅਵਾ ਝੂਠਾ: ਸਚਦੇਵਾ

ਗਾਜ਼ੀਪੁਰ ਲੈਂਡਫਿਲ ਦਾ ਦੌਰਾ ਕਰਦੇ ਹੋਏ ਵਰਿੰਦਰ ਸਚਦੇਵਾ। -ਫੋਟੋ: ਪੀਟੀਆਈ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅੱਜ ਸਵੇਰੇ ਪਾਰਟੀ ਆਗੂਆਂ, ਨਿਗਮ ਕੌਂਸਲਰਾਂ ਅਤੇ ਵਰਕਰਾਂ ਨਾਲ ਗਾਜ਼ੀਪੁਰ ਲੈਂਡਫਿਲ ਸਾਈਟ ’ਤੇ ਪੁੱਜੇ, ਜਿੱਥੇ ਉਨ੍ਹਾਂ ‘ਆਪ’ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੂੜੇ ਦੇ ਪਹਾੜ ਖ਼ਤਮ ਕਰਨਾ ਵਾਲਾ ਦਾਅਵਾ ਝੂਠਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕੂੜਾ ਸੁੱਟਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਨਗਰ ਨਿਗਮ ਵਿਚ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਅੱਠ ਮਹੀਨੇ ਬਾਅਦ ਕੂੜਾ ਸੁੱਟਣ ਦਾ ਕੰਮ ਲਗਪਗ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ਵਿੱਚ 2020-22 ਵਿੱਚ ਤੇਜ਼ੀ ਨਾਲ ਕੂੜੇ ਦੇ ਨਿਪਟਾਰੇ ਦਾ ਸਿਹਰਾ ਉਸ ਸਮੇਂ ਦੀ ਭਾਜਪਾ ਕਾਰਪੋਰੇਸ਼ਨ ਲੀਡਰਸ਼ਿਪ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਿਛਲੇ ਸਾਲਾਂ ਵਿੱਚ ਗਾਜ਼ੀਪੁਰ ਲੈਂਡਫਿਲ ਸਾਈਟ ਦੇ ਵਾਰ-ਵਾਰ ਸਿਆਸੀ ਦੌਰੇ ਕਰ ਚੁੱਕੇ ਹਨ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਗਾਜ਼ੀਪੁਰ ਲੈਂਡਫਿਲ ਤੋਂ ਕੂੜਾ ਸੁੱਟਣ ਦਾ ਕੰਮ 8 ਮਹੀਨਿਆਂ ਤੋਂ ਕਿਉਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ’ਚ ਬਦਬੂਦਾਰ ਕੂੜਾ ਸ਼ਾਮਲ ਹੋ ਰਿਹਾ ਹੈ, ਨਤੀਜੇ ਵਜੋਂ ਇੱਥੇ ਕੂੜੇ ਦਾ ਨਵਾਂ ਪਹਾੜ ਖੜ੍ਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 2021-22 ਵਿੱਚ ਆਮ ਆਦਮੀ ਪਾਰਟੀ ਲੈਂਡਫਿਲ ਸਾਈਟ ਦੀ ਸਫਾਈ ਵਿੱਚ ਭ੍ਰਿਸ਼ਟਾਚਾਰ ਦਿਖਾਉਂਦੀ ਸੀ, ਅੱਜ ਉਹ ਖੁਦ ਕੋਈ ਕੰਮ ਨਹੀਂ ਕਰ ਰਹੀ। ਉਨ੍ਹਾਂ ਕਿਹਾ, ‘‘ਤੁਸੀਂ ਦੱਸੋ ਹੁਣ ਭ੍ਰਿਸ਼ਟਾਚਾਰ ਅਤੇ ਨਾਕਾਮੀਆਂ ਕੌਣ ਦਿਖਾ ਰਿਹਾ ਹੈ।’’

Advertisement

Advertisement
Author Image

sukhwinder singh

View all posts

Advertisement