ਅਸੀਂ ਜਨਤਾ ਨੂੰ ਸਭ ਤੋਂ ਉੱਪਰ ਮੰਨਦੇ ਹਾਂ ਤੇ ਕਾਂਗਰਸ ਦੇ ਲੋਕ ਇਕ ਪਰਿਵਾਰ ਨੂੰ: ਰਾਜਨਾਥ ਸਿੰਘ
04:07 PM Apr 07, 2024 IST
ਜੈਪੁਰ, 7 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਦਾ ‘ਟਰੈਕ ਰਿਕਾਰਡ’ ਸ਼ਾਨਦਾਰ ਰਿਹਾ ਹੈ ਕਿਉਂਕਿ ਉਹ ਜਨਤਾ ਨੂੰ ਸਭ ਤੋਂ ਉੱਪਰ ਮੰਨਦੀ ਹੈ ਜਦਕਿ ਕਾਂਗਰਸ ਦੇ ਲੋਕ ਇਕ ਪਰਿਵਾਰ ਨੂੰ ਸਭ ਤੋਂ ਉੱਪਰ ਮੰਨਦੇ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਨ। ਉਹ ਬੀਕਾਨੇਰ ਦੇ ਕੋਲਾਯਤ ਵਿੱਚ ਭਾਜਪਾ ਉਮੀਦਵਾਰ ਅਰਜੁਨਰਾਮ ਮੇਘਵਾਲ ਦੇ ਸਮਰਥਨ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ‘ਇਕ ਦੇਸ਼, ਇਕ ਚੋਣ’ ਦੇ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦਾ ਪੈਸਾ, ਸਮਾਂ ਤੇ ਸਰੋਤ ਬਚਣਗੇ। ਉਨ੍ਹਾਂ ਕਿਹਾ, ‘ਇਕ ਦੇਸ਼, ਇਕ ਚੋਣ’ ਦੇ ਵਿਚਾਰ ਨੂੰ ਲੋਕਾਂ ਦਾ ਸਮਰਥਨ ਮਿਲੇਗਾ ਪਰ ਕਾਂਗਰਸ ਆਦਤ ਵਜੋਂ ਇਸ ਦਾ ਵਿਰੋਧ ਕਰ ਰਹੀ ਹੈ। -ਪੀਟੀਆਈ
Advertisement
Advertisement