For the best experience, open
https://m.punjabitribuneonline.com
on your mobile browser.
Advertisement

ਅਸੀਂ ਜਨਤਾ ਨੂੰ ਸਭ ਤੋਂ ਉੱਪਰ ਮੰਨਦੇ ਹਾਂ ਤੇ ਕਾਂਗਰਸ ਦੇ ਲੋਕ ਇਕ ਪਰਿਵਾਰ ਨੂੰ: ਰਾਜਨਾਥ ਸਿੰਘ

04:07 PM Apr 07, 2024 IST
ਅਸੀਂ ਜਨਤਾ ਨੂੰ ਸਭ ਤੋਂ ਉੱਪਰ ਮੰਨਦੇ ਹਾਂ ਤੇ ਕਾਂਗਰਸ ਦੇ ਲੋਕ ਇਕ ਪਰਿਵਾਰ ਨੂੰ  ਰਾਜਨਾਥ ਸਿੰਘ
ਬੀਕਾਨੇਰ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement

ਜੈਪੁਰ, 7 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਦਾ ‘ਟਰੈਕ ਰਿਕਾਰਡ’ ਸ਼ਾਨਦਾਰ ਰਿਹਾ ਹੈ ਕਿਉਂਕਿ ਉਹ ਜਨਤਾ ਨੂੰ ਸਭ ਤੋਂ ਉੱਪਰ ਮੰਨਦੀ ਹੈ ਜਦਕਿ ਕਾਂਗਰਸ ਦੇ ਲੋਕ ਇਕ ਪਰਿਵਾਰ ਨੂੰ ਸਭ ਤੋਂ ਉੱਪਰ ਮੰਨਦੇ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਨ। ਉਹ ਬੀਕਾਨੇਰ ਦੇ ਕੋਲਾਯਤ ਵਿੱਚ ਭਾਜਪਾ ਉਮੀਦਵਾਰ ਅਰਜੁਨਰਾਮ ਮੇਘਵਾਲ ਦੇ ਸਮਰਥਨ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ‘ਇਕ ਦੇਸ਼, ਇਕ ਚੋਣ’ ਦੇ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦਾ ਪੈਸਾ, ਸਮਾਂ ਤੇ ਸਰੋਤ ਬਚਣਗੇ। ਉਨ੍ਹਾਂ ਕਿਹਾ, ‘ਇਕ ਦੇਸ਼, ਇਕ ਚੋਣ’ ਦੇ ਵਿਚਾਰ ਨੂੰ ਲੋਕਾਂ ਦਾ ਸਮਰਥਨ ਮਿਲੇਗਾ ਪਰ ਕਾਂਗਰਸ ਆਦਤ ਵਜੋਂ ਇਸ ਦਾ ਵਿਰੋਧ ਕਰ ਰਹੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×