For the best experience, open
https://m.punjabitribuneonline.com
on your mobile browser.
Advertisement

ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ

10:16 AM Aug 18, 2024 IST
ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ
ਤੀਆਂ ਦੇ ਤਿਉਹਾਰ ਮੌਕੇ ਪੰਜਾਬੀ ਪਹਿਰਾਵੇ ’ਚ ਫ਼ੱਬੀਆਂ ਮਾਨ ਕਲੋਨੀ ਦੀਆਂ ਔਰਤਾਂ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਅਗਸਤ
ਤੀਆਂ ਦਾ ਤਿਉਹਾਰ ਪਿੰਡਾਂ ਦੀਆਂ ਸੱਥਾਂ ’ਚੋ ਨਿਕਲ ਕੇ ਹੋਟਲਾਂ ’ਚ ਪੁੱਜ ਗਿਆ ਹੈ। ਸਥਾਨਕ ਮਾਨ ਕਲੋਨੀ ਦੀਆਂ ਔਰਤਾਂ ਵਲੋਂ ਹੋਟਲ ਕੇ.ਆਰ. ਬਲੈਸਿੰਗ ਵਿਖੇ ਡਾ. ਕਿਰਨ ਅਤੇ ਸਪਿੰਦਰ ਕੌਰ ਦੀ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਹੈਂਡਲੂਮ, ਝੂਲੇ, ਪੰਜਾਬੀ ਜੁੱਤੀ, ਪੰਜਾਬੀ ਪਹਿਰਾਵੇ ਆਦਿ ਵਿਰਸੇ ਦੇ ਰੰਗ ਵੇਖਣ ਨੂੰ ਮਿਲੇ। ਤੀਆਂ ’ਚ ਸ਼ਾਮਲ ਔਰਤਾਂ ਤੇ ਮੁਟਿਆਰਾਂ ਵੱਲੋਂ ਪੰਜਾਬੀ ਬੋਲੀਆਂ ’ਤੇ ਗਿੱਧਾ ਪਾ ਕੇ ਖੁਸ਼ੀਆਂ ਮਨਾਈਆਂ। ਸਮਾਗਮ ਦੌਰਾਨ ਔਰਤਾਂ ਵਿੱਚ ਤੰਬੋਲਾ ਖੇਡ ਵੀ ਕਰਵਾਈ ਗਈ। ਇਸ ਮੌਕੇ ਡਾ. ਕਿਰਨ ਅਤੇ ਸਪਿੰਦਰ ਕੌਰ ਨੇ ਕਿਹਾ ਕਿ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਣ ਦਾ ਮੰਤਵ ਨਵੀਂ ਪੀੜੀ ਨੂੰ ਆਪਣੀ ਅਮੀਰ ਵਿਰਾਸਤ ਅਤੇ ਰੀਤੀ ਰਿਵਾਜਾਂ ਤੋਂ ਜਾਣੂ ਕਰਾਉਣਾ ਹੈ ਕਿਉਂਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਵਿਰਾਸਤ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਕੰਪਲੈਕਸ ਵਿੱਚ ਸੰਸਥਾ ਦੀਆਂ ਮੈਂਬਰ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਬੜੇ ਚਾਵਾਂ ਅਤੇ ਸੱਧਰਾਂ ਨਾਲ ਮਨਾਇਆ ਗਿਆ।

Advertisement

ਸਰਕਾਰੀ ਰਣਬੀਰ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ

ਸੰਗਰੂਰ (ਬੀਰ ਇੰਦਰ ਸਿੰਘ ਬਨਭੌਰੀ): ਇਥੋਂ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਪ੍ਰਿੰਸੀਪਲ ਪ੍ਰੋ. (ਡਾ.) ਸੁਖਵਿੰਦਰ ਸਿੰਘ ਅਤੇ ਮੈਡਮ ਨਿਰਮਲ, ਕਨਵੀਰਨਰ ਵਿਮੈਨ ਵੈੱਲਫਅਰ ਅਤੇ ਲਿੰਗ ਸਮਾਨਤਾ ਸੁਸਾਇਟੀ ਦੀ ਦੇਖ-ਰੇਖ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਵਣ ਮਹੀਨੇ ਦੇ ਮਹੱਤਵ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਗਿੱਧਾ ਪਾਇਆ ਗਿਆ। ਸੁਸਾਇਟੀ ਦੇ ਕਨਵੀਨਰ ਨਿਰਮਲ ਨੇ ਦੱਸਿਆ ਕਿ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦੇ ਵਿਰਸੇ ਨਾਲ ਸਾਰਿਆਂ ਨੂੰ ਜੋੜਨ ਦੇ ਮੰਤਵ ਨਾਲ ‘ਤੀਆਂ ਤੀਜ ਦੀਆਂ’ ਪ੍ਰੋਗਰਾਮ ਉਲੀਕਿਆ ਗਿਆ ਸੀ।

Advertisement

Advertisement
Author Image

Advertisement