For the best experience, open
https://m.punjabitribuneonline.com
on your mobile browser.
Advertisement

ਖੇਤੀ ’ਤੇ ਸਾਲਾਨਾ 6.5 ਲੱਖ ਕਰੋੜ ਰੁਪਏ ਖਰਚ ਰਹੇ ਹਾਂ: ਮੋਦੀ

11:18 AM Jul 02, 2023 IST
ਖੇਤੀ ’ਤੇ ਸਾਲਾਨਾ 6 5 ਲੱਖ ਕਰੋੜ ਰੁਪਏ ਖਰਚ ਰਹੇ ਹਾਂ  ਮੋਦੀ
ਸਹਿਕਾਰਤਾ ਕਾਂਗਰਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਿੱਸਾ ਲੈਂਦੇ ਹੋਏ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 1 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਖੇਤੀਬਾੜੀ ਸੈਕਟਰ ਅਤੇ ਕਿਸਾਨਾਂ ਲਈ ਸਾਲਾਨਾ 6.5 ਲੱਖ ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਕੇਂਦਰ ਸਿਰਫ਼ ਖੋਖਲੇ ਵਾਅਦੇ ਨਹੀਂ ਕਰਦਾ ਸਗੋਂ ੳੁਨ੍ਹਾਂ ਨੂੰ ਪੂਰੇ ਵੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਚੋਣ ਗਾਰੰਟੀਆਂ ’ਤੇ ਨਿਸ਼ਾਨੇ ਵਜੋਂ ਦੇਖਿਆ ਜਾ ਰਿਹਾ ਹੈ। ਇਥੇ 17ਵੀਂ ਭਾਰਤੀ ਸਹਿਕਾਰਤਾ ਕਾਂਗਰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸਹਿਕਾਰੀ ਸਭਾਵਾਂ ਨੂੰ ਕਿਹਾ ਕਿ ਉਹ ਸਿਆਸਤ ਦੀ ਬਜਾਏ ਸਮਾਜਿਕ ਅਤੇ ਕੌਮੀ ਨੀਤੀ ਦੇ ਝੰਡਾਬਰਦਾਰ ਬਣਨ। ਉਨ੍ਹਾਂ ਨੂੰ ਪਾਰਦਰਸ਼ਿਤਾ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਮਾਡਲ ਬਣਨ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵੱਡੇ ਪੱਧਰ ’ਤੇ ਡਿਜੀਟਲ ਉਪਕਰਨਾਂ ਦੀ ਵਰਤੋਂ ਕਰਨ। ਸ੍ਰੀ ਮੋਦੀ ਨੇ ਉਨ੍ਹਾਂ ਨੂੰ ਤੇਲ ਬੀਜਾਂ ਅਤੇ ਦਾਲਾਂ ਦਾ ਉਤਪਾਦਨ ਵਧਾਉਣ ’ਤੇ ਜ਼ੋਰ ਦੇ ਕੇ ਮੁਲਕ ਨੂੰ ਖਾਣ ਵਾਲੇ ਤੇਲਾਂ ’ਚ ਆਤਮ-ਨਿਰਭਰ ਬਣਾਉਣ ’ਚ ਸਹਾਇਤਾ ਕਰਨ ਲਈ ਆਖਿਆ। ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਤੇ ਸਬੰਧਤ ਸੈਕਟਰਾਂ ’ਚ ਆਪਣੀ ਸਰਕਾਰ ਦੇ ਪਿਛਲੇ 9 ਸਾਲਾਂ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ‘ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਦੇਸ਼ ਦੇ ਹਰੇਕ ਕਿਸਾਨ ਨੂੰ ਹਰ ਸਾਲ ਕਰੀਬ 50 ਹਜ਼ਾਰ ਰੁਪਏ ਮਿਲਣ। ਇਸ ਦਾ ਮਤਲਬ ਹੈ ਕਿ ਕੇਂਦਰ ’ਚ ਭਾਜਪਾ ਸਰਕਾਰ ਤਹਿਤ ਹਰੇਕ ਕਿਸਾਨ ਨੂੰ ਕਿਸੇ ਨਾ ਕਿਸੇ ਰੂਪ ’ਚ 50 ਹਜ਼ਾਰ ਰੁਪਏ ਮਿਲਣ ਦੀ ਗਾਰੰਟੀ ਹੈ। ਇਹ ਮੋਦੀ ਦੀ ਗਾਰੰਟੀ ਹੈ। -ਪੀਟੀਆਈ

Advertisement

ਅੈੱਮਅੈੱਸਸੀਅੈੱਸ ਸੋਧ ਬਿੱਲ ਮੌਨਸੂਨ ਇਜਲਾਸ ’ਚ ਹੋਵੇਗਾ ਪੇਸ਼: ਸ਼ਾਹ
ਨਵੀਂ ਦਿੱਲੀ: ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੂਬਾਈ ਸਹਿਕਾਰਤਾ ਸੁਸਾਇਟੀਆਂ ਸਬੰਧੀ ਕਾਨੂੰਨ (ਅੈੱਮਅੈੱਸਸੀਅੈੱਸ) ’ਚ ਸੋਧ ਲਈ ਬਿੱਲ ਸੰਸਦ ਦੇ ਮੌਨਸੂਨ ਇਜਲਾਸ ’ਚ ਪੇਸ਼ ਕੀਤਾ ਜਾਵੇਗਾ। ਇੱਥੇ 17ਵੇਂ ਭਾਰਤੀ ਸਹਿਕਾਰਤਾ ਕਾਂਗਰਸ ’ਚ ਕੌਮਾਂਤਰੀ ਸਹਿਕਾਰਤਾ ਦਿਵਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 26 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮੁੱਢਲੀਆਂ ਖੇਤੀ ਕਰਜ਼ਾ ਸੁਸਾਇਟੀਆਂ ਲਈ ਡਰਾਫਟ ਮਾਡਲ ਅਪਣਾ ਲਏ ਹਨ ਜਿਸਦਾ ਅਰਥ ਹੈ ਕਿ ਸਤੰਬਰ ਤੋਂ ਮੁਲਕ ਦੇ ਜ਼ਿਆਦਾਤਰ ਹਿੱਸਿਆਂ ’ਚ ਇੱਕੋ ਜਿਹੇ ਕਾਨੂੰਨ ਹੋਣਗੇ। -ਪੀਟੀਆਈ

ਮੋਦੀ ਨੇ ਆਦਿਵਾਸੀ ਭਾਈਚਾਰੇ ਨਾਲ ਕੀਤੀ ਗੱਲਬਾਤ
ਸ਼ਹਿਡੋਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਸ਼ਹਿਡੋਲ ’ਚ ਅਾਦਿਵਾਸੀ ਭਾਈਚਾਰੇ, ਸਵੈ-ਸੇਵੀ ਗਰੁੱਪਾਂ, ਪੀਈਐੱਸਏ ਕਮੇਟੀਆਂ ਦੇ ਆਗੂਆਂ ਅਤੇ ਦਿਹਾਤੀ ਫੁੱਟਬਾਲ ਕਲੱਬਾਂ ਦੇ ਕਪਤਾਨਾਂ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਨੈਸ਼ਨਲ ਸਕਿੱਲ ਸੈੱਲ ਅਨੇਮੀਆ ਐਲੀਮਿਨੇਸ਼ਨ ਮਿਸ਼ਨ ਦਾ ਆਗਾਜ਼ ਕੀਤਾ। ਉਨ੍ਹਾਂ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਕਰੀਬ 3.57 ਕਰੋੜ ਕਾਰਡ ਵੰਡਣ ਦੀ ਸ਼ੁਰੂਆਤ ਵੀ ਕੀਤੀ। -ਪੀਟੀਆਈ

Advertisement
Tags :
Author Image

Advertisement
Advertisement
×