For the best experience, open
https://m.punjabitribuneonline.com
on your mobile browser.
Advertisement

ਅਸੀਂ ਇਕੱਲੇ ਹੀ ਬਹੁਤ ਤਕੜੇ ਹਾਂ: ਸੁਖਬੀਰ ਬਾਦਲ

06:51 AM Mar 18, 2024 IST
ਅਸੀਂ ਇਕੱਲੇ ਹੀ ਬਹੁਤ ਤਕੜੇ ਹਾਂ  ਸੁਖਬੀਰ ਬਾਦਲ
ਬਨੂੜ ਕਬੱਡੀ ਕੱਪ ’ਤੇ ਖਿਡਾਰੀਆਂ ਦੇ ਨਾਲ ਸੁਖਬੀਰ ਸਿੰਘ ਬਾਦਲ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 17 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਬਣੀਆਂ ਸਰਕਾਰਾਂ ਵੱਲੋਂ ਵਿਸ਼ਵ ਕਬੱਡੀ ਕੱਪ ਬੰਦ ਕਰਨਾ ਪੰਜਾਬੀਆਂ ਦੀ ਮਾਂ ਖੇਡ ਨਾਲ ਵਿਤਕਰਾ ਹੈ। ਉਹ ਅੱਜ ਸ਼ਹੀਦ ਊਧਮ ਸਿੰਘ ਫ਼ਾਊਂਡੇਸ਼ਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਬਨੂੜ ਵੱਲੋਂ ਕਰਵਾਏ ਗਏ 16ਵੇਂ ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਰਸ਼ਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਸ਼ਵ ਕਬੱਡੀ ਕੱਪ ਵਿੱਚ ਪੰਜਾਬੀ ਮੁੰਡੇ-ਕੁੜੀਆਂ ਆਪਣਾ ਹੁਨਰ ਦਿਖਾਉਂਦੇ ਸਨ ਤੇ ਇਸ ਦੇ ਨਾਲ ਰੁਜ਼ਗਾਰ ਵੀ ਮਿਲਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਮਗਰੋਂ ਮੁੜ ਵਿਸ਼ਵ ਕਬੱਡੀ ਕੱਪ ਆਰੰਭ ਕਰਵਾਇਆ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਕਿਨਾਰਾ ਕੀਤਾ। ਜਦੋਂ ਉਨ੍ਹਾਂ ਨੂੰ ਅਕਾਲੀ-ਭਾਜਪਾ ਗੱਠਜੋੜ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਹੀ ਬਹੁਤ ਤਕੜੇ ਹਾਂ। ਉਨ੍ਹਾਂ ਪਾਰਟੀ ਉਮੀਦਵਾਰਾਂ ਦੇ ਐਲਾਨ ਅਤੇ ਹੋਰ ਪ੍ਰਸ਼ਨਾਂ ਦਾ ਕੋਈ ਉੱਤਰ ਨਹੀਂ ਦਿੱਤਾ ਅਤੇ ਹੱਸ ਕੇ ਟਾਲ ਗਏ।
ਕਬੱਡੀ ਕੱਪ ਦੇ ਫ਼ਾਈਨਲ ਮੁਕਾਬਲੇ ਵਿਚ ਸੰਦੀਪ ਨੰਗਲ ਅੰਬੀਆਂ ਕਲੱਬ ਸ਼ਾਹਕੋਟ ਦੀ ਟੀਮ ਨੇ ਬਾਬਾ ਹਜ਼ਾਰਾ ਸਿੰਘ ਕਲੱਬ ਗੁਰਦਾਸਪੁਰ ਨੂੰ 41-35 ਅੰਕਾਂ ਨਾਲ ਹਰਾ ਕੇ ਢਾਈ ਲੱਖ ਦਾ ਨਗਦ ਇਨਾਮ ਜਿੱਤਿਆ। ਸ਼ਾਹਕੋਟ ਦੀ ਟੀਮ ਦੇ ਰੇਡਰ ਬੂਰੀਆ ਸੀਸਰ ਬਿਹਤਰੀਨ ਧਾਵੀ ਅਤੇ ਅਰਸ਼ ਬਰਸਾਲਪੁਰ ਬਿਹਤਰੀਨ ਜਾਫ਼ੀ ਐਲਾਨੇ ਗਏ ਤੇ ਉਨ੍ਹਾਂ ਨੂੰ ਇੱਕ-ਇੱਕ ਲੱਖ ਦਾ ਨਗਦ ਇਨਾਮ ਦਿੱਤਾ ਗਿਆ।
ਟੂਰਨਾਮੈਂਟ ਦੇ ਪ੍ਰਬੰਧਕਾਂ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਇੰਸਪੈਕਟਰ ਮਹਿੰਦਰ ਸਿੰਘ, ਬਿਕਰਮਜੀਤ ਸਿੰਘ ਗੀਗੇਮਾਜਰਾ, ਅਮਨਦੀਪ ਕਾਲਾ, ਹਰਬੰਸ ਲਾਲ ਉੱਤਮ, ਲਛਮਣ ਸਿੰਘ ਚੰਗੇਰਾ ਆਦਿ ਦੀ ਦੇਖ-ਰੇਖ ਹੇਠ ਹੋਏ ਇਸ ਟੂਰਨਾਮੈਂਟ ਵਿੱਚ ਹੋਏ ਲੜਕੀਆਂ ਦੇ ਮੈਚ ਵਿਚ ਦੀਪ ਸਿੱਧੂ ਕਲੱਬ ਬਠਿੰਡਾ ਦੀ ਟੀਮ ਨੇ ਮਾਝਾ ਬਲੈਕ ਕਲੱਬ ਨੂੰ 39-25 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਆਪਣੀ ਜਿੱਤ ਦਰਜ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਨਰਿੰਦਰ ਸ਼ਰਮਾ, ਅਕਾਲੀ ਦਲ ਦੇ ਰਾਜਪੁਰਾ ਹਲਕੇ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ, ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ,ਜਸਪਾਲ ਸਿੰਘ ਸਰਪੰਚ ਜ਼ੀਰਕਪੁਰ ਆਦਿ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।

Advertisement

Advertisement
Author Image

sanam grng

View all posts

Advertisement
Advertisement
×