For the best experience, open
https://m.punjabitribuneonline.com
on your mobile browser.
Advertisement

ਜਲ-ਥਲ: ਆਤਿਸ਼ੀ ਵੱਲੋਂ ਮਿੰਟੋ ਬ੍ਰਿਜ ਅੰਡਰਪਾਸ ਦਾ ਨਿਰੀਖਣ

09:23 AM Jul 01, 2024 IST
ਜਲ ਥਲ  ਆਤਿਸ਼ੀ ਵੱਲੋਂ ਮਿੰਟੋ ਬ੍ਰਿਜ ਅੰਡਰਪਾਸ ਦਾ ਨਿਰੀਖਣ
ਕੈਬਨਿਟ ਮੰਤਰੀ ਆਤਿਸ਼ੀ ਮਿੰਟੋ ਬ੍ਰਿਜ ਦਾ ਨਿਰੀਖਣ ਕਰਦੇ ਹੋਏ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੂਨ
ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਐਤਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਮਿੰਟੋ ਬ੍ਰਿਜ ਅੰਡਰਪਾਸ ’ਤੇ ਸਥਿਤ ਪੰਪ ਹਾਊਸ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਦੀ ਸਮਰੱਥਾ ਵਧਾਉਣ ਦੇ ਨਿਰਦੇਸ਼ ਦਿੱਤੇ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 228 ਮਿਲੀਮੀਟਰ ਬਾਰਿਸ਼ ਹੋਈ ਤੇ ਇਸ ਮੀਂਹ ਕਾਰਨ ਅੰਡਰਪਾਸ ਵਿੱਚ ਪਾਣੀ ਭਰਨ ਦੀ ਸਮੱਸਿਆ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਮਿੰਟੋ ਪੁਲ ਅੰਡਰਪਾਸ ’ਤੇ ਸਥਾਪਤ ਕੀਤੇ ਪੰਪਾਂ ਨੂੰ ਪਾਣੀ ਕੱਢਣ ’ਚ ਸਮਾਂ ਲੱਗਾ, ਜਿਸ ਕਾਰਨ ਕੁਝ ਘੰਟੇ ਤੱਕ ਪਾਣੀ ਭਰਿਆ ਰਿਹਾ। ਆਤਿਸ਼ੀ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਮਿੰਟੋ ਪੁਲ ’ਤੇ ਮੌਜੂਦਾ ਪੰਪ ਹਾਊਸ ਦੀ ਸਮਰੱਥਾ ਨੂੰ ਹੋਰ ਵਧਾਇਆ ਜਾਵੇ ਤਾਂ ਜੋ ਇੱਥੇ ਦੁਬਾਰਾ ਪਾਣੀ ਭਰਨ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਪਾਣੀ ਭਰਨ ਤੋਂ ਰੋਕਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਤੇ ਸਾਰੇ ਲੋੜੀਂਦੇ ਕਦਮ ਚੁੱਕਣ ਤਾਂ ਜੋ ਲੋਕਾਂ ਨੂੰ ਸੇਮ ਦਾ ਸਾਹਮਣਾ ਨਾ ਕਰਨਾ ਪਵੇ। ਦੱਸ ਦੇਈਏ ਕਿ ਮੌਨਸੂਨ ਦੌਰਾਨ ਦਿੱਲੀ ਵਿੱਚ 2-3 ਸਾਲ ਪਹਿਲਾਂ ਹੁਣ ਤੱਕ ਮਿੰਟੋ ਪੁਲ ਦੇ ਅੰਡਰਪਾਸ ’ਤੇ ਘੱਟ ਮੀਂਹ ਪੈਣ ’ਤੇ ਹੀ ਪਾਣੀ ਭਰ ਜਾਂਦਾ ਸੀ ਪਰ ਇਸ ਨੂੰ ਦੂਰ ਕਰਨ ਲਈ ਕੇਜਰੀਵਾਲ ਸਰਕਾਰ ਵੱਲੋਂ ਕਈ ਸਥਾਈ ਕਦਮ ਚੁੱਕੇ ਗਏ। ਪੀਡਬਲਯੂਡੀ ਨੇ ਇੱਥੇ ਇੱਕ ਵਾਧੂ ਡਰੇਨੇਜ ਲਾਈਨ ਬਣਾਈ ਹੈ। ਐਮਰਜੈਂਸੀ ਅਲਾਰਮ ਸਿਸਟਮ ਦੇ ਨਾਲ-ਨਾਲ ਆਟੋਮੈਟਿਕ ਪੰਪਾਂ ਦੀ ਤਾਇਨਾਤੀ ਕਾਰਨ ਪਿਛਲੇ ਸਾਲ ਕਈ ਦਿਨਾਂ ਤੱਕ 100 ਮਿਲੀਮੀਟਰ ਤੋਂ ਵੱਧ ਬਰਸਾਤ ਹੋਣ ਦੇ ਬਾਵਜੂਦ ਇੱਥੇ ਪਾਣੀ ਭਰਨ ਦੀ ਕੋਈ ਸੰਭਾਵਨਾ ਨਹੀਂ ਸੀ ਪਰ ਇਸ ਵਾਰ ਮੌਨਸੂਨ ਦੇ ਪਹਿਲੇ ਹੱਲੇ ਨਾਲ ਹੀ ਇਥੇ ਪਾਣੀ ਭਰ ਗਿਆ।

Advertisement

ਪਾਣੀ ’ਚ ਡੁੱਬ ਕੇ ਮਰਨ ਵਾਲਿਆਂ ਦੇ ਵਾਰਿਸਾਂ ਨੂੰ ਮੁਆਵਜ਼ੇ ਦਾ ਐਲਾਨ

ਦਿੱਲੀ ਵਿੱਚ ਸ਼ੁੱਕਰਵਾਰ ਨੂੰ ਪਏ ਭਾਰੀ ਮੀਂਹ ਦੌਰਾਨ ਕਈ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਵਿੱਚ ਡੁੱਬਣ ਕਾਰਨ ਕਈ ਜਾਣੇ ਆਪਣੀ ਜਾਨ ਗੁਆ ਬੈਠੇ। ਦਿੱਲੀ ਸਰਕਾਰ ਨੇ ਇਨ੍ਹਾਂ ਹਾਦਸਿਆਂ ’ਚ ਮਾਰੇ ਗਏ ਮ੍ਰਿਤਕਾਂ ਦੇ ਵਾਰਿਸਾਂ ਨੂੰ ਪ੍ਰਤੀ ਵਿਅਕਤੀ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਹੈ। ਦਿੱਲੀ ਦੀ ਜਲ ਮੰਤਰੀ ਆਤਸ਼ੀ ਨੇ ਐਕਸ ’ਤੇ ਕਿਹਾ, ‘‘’28 ਜੂਨ ਨੂੰ 24 ਘੰਟਿਆਂ ਵਿੱਚ 228 ਮਿਲੀਮੀਟਰ ਦੀ ਭਾਰੀ ਬਾਰਿਸ਼ ਤੋਂ ਬਾਅਦ ਕਈ ਮੌਤਾਂ ਹੋਈਆਂ ਹਨ। ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਮੁਆਵਜ਼ਾ ਪੀੜਤ ਪਰਿਵਾਰਾਂ ਤੱਕ ਜਲਦੀ ਪਹੁੰਚੇ।’’ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ 11 ਵਿਅਕਤੀਆਂ ਦੀ ਮੌਤ ਮੀਂਹ ਕਾਰਨ ਹੋਈ ਹੈ।

ਪਾਣੀ ਭਰਨ ਕਾਰਨ ਪੰਪ ਹਾਊਸ ਦੀਆਂ ਮੋਟਰਾਂ ਖਰਾਬ

ਜਲ ਮੰਤਰੀ ਆਤਿਸ਼ੀ ਨੇ ਦਿੱਲੀ ਜਲ ਬੋਰਡ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਐਤਵਾਰ ਸਵੇਰੇ ਚੰਦਰਵਾਲ ਵਾਟਰ ਟਰੀਟਮੈਂਟ ਪਲਾਂਟ ਸਥਿਤ ਪੰਪ ਹਾਊਸ ਦਾ ਨਿਰੀਖਣ ਕੀਤਾ। ਇਥੇ ਪਾਣੀ ਭਰਨ ਕਾਰਨ ਪੰਪ ਹਾਊਸ ਦੀਆਂ ਮੋਟਰਾਂ ਖਰਾਬ ਹੋ ਗਈਆਂ ਸਨ। ਇਸ ਪੰਪ ਹਾਊਸ ਰਾਹੀਂ ਮੱਧ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਪੰਪ ਹਾਊਸ ਦੀਆਂ ਮੋਟਰਾਂ ਖਰਾਬ ਹੋਣ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਸਪਲਾਈ ਵਿੱਚ ਵਿਘਨ ਪਿਆ ਹੈ। ਇੱਥੇ ਆਤਿਸ਼ੀ ਨੇ ਦੇਖਿਆ ਕਿ ਜਲ ਬੋਰਡ ਨੇ ਪੰਪ ਹਾਊਸ ’ਚੋਂ ਪਾਣੀ ਕੱਢਣ ਅਤੇ ਮੋਟਰਾਂ ਦੀ ਮੁਰੰਮਤ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਸੀ। ਮੋਟਰਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਗਿਆ ਤੇ ਹੁਣ ਪਾਣੀ ਦੀ ਸਪਲਾਈ ਵਿੱਚ ਸੁਧਾਰ ਹੋਇਆ। ਜਲ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਿੱਲੀ ਜਲ ਬੋਰਡ, ਸ਼ਹਿਰੀ ਵਿਕਾਸ ਵਿਭਾਗ ਸਣੇ ਸਾਰੇ ਸਬੰਧਤ ਵਿਭਾਗ ਪਲਾਂਟ ਦਾ ਸੰਯੁਕਤ ਨਿਰੀਖਣ ਕਰਨ ਅਤੇ ਇਸ ਦੇ ਆਧਾਰ ’ਤੇ ਯੋਜਨਾ ਤਿਆਰ ਕਰਨ ਤਾਂ ਜੋ ਭਵਿੱਖ ਵਿੱਚ ਕਿਸੇ ਪਲਾਂਟ ਵਿੱਚ ਅਜਿਹੀ ਸਮੱਸਿਆ ਨਾ ਆਵੇ। ਜਲ ਬੋਰਡ ਅਤੇ ਹੋਰ ਸਬੰਧਤ ਵਿਭਾਗ ਸਾਂਝੇ ਤੌਰ ’ਤੇ ਨਿਰੀਖਣ ਕਰ ਕੇ ਯੋਜਨਾ ਤਿਆਰ ਕਰਨ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਵਾਟਰ ਟਰੀਟਮੈਂਟ ਪਲਾਂਟ ਵਿੱਚ ਅਜਿਹੀ ਸਮੱਸਿਆ ਨਾ ਆਵੇ।

Advertisement
Author Image

sukhwinder singh

View all posts

Advertisement
Advertisement
×