ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਜ਼ੀ ਪ੍ਰਬੰਧ ਤਹਿਤ ਟੈਂਕਰਾਂ ਨਾਲ ਹੋਣ ਲੱਗੀ ਪਾਣੀ ਦੀ ਨਿਕਾਸੀ

09:01 AM Aug 25, 2024 IST
ਗਲੀ ਵਿੱਚੋਂ ਖੜ੍ਹੇ ਪਾਣੀ ਨੂੰ ਟੈਂਕਰਾਂ ਰਾਹੀਂ ਕੱਢਦੇ ਹੋਏ ਨਗਰ ਪੰਚਾਇਤ ਦੇ ਮੁਲਾਜ਼ਮ।

ਭਗਵਾਨ ਦਾਸ ਗਰਗ
ਨਥਾਣਾ, 24 ਅਗਸਤ
ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕਰਨ ਅਤੇ ਲੋਕਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਲਈ ਨਗਰ ਪੰਚਾਇਤ ਵੱਲੋ ਇੱਥੇ ਚਾਰ ਟੈਂਕਰ ਲਾ ਕੇ ਆਰਜ਼ੀ ਪ੍ਰਬੰਧ ਕੀਤੇ ਗਏ ਹਨ। ਇਸ ਨਾਲ ਨੀਵੇਂ ਥਾਵਾਂ ’ਤੇ ਜਮ੍ਹਾਂ ਹੋਏ ਪਾਣੀ ਦੇ ਘਟਣ ਅਤੇ ਲੰਬੇ ਸਮੇ ਤੋਂ ਬੰਦ ਪਏ ਕਈ ਜ਼ਰੂਰੀ ਰਸਤੇ ਚਾਲੂ ਹੋਣ ਦੀ ਆਸ ਬੱਝੀ ਹੈ। ਨਗਰ ਪੰਚਾਇਤ ਅਧਿਕਾਰੀਆਂ, ਪ੍ਰਸ਼ਾਸਨ ਅਤੇ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਇਸ ਸਮੱਸਿਆ ਦੇ ਸਥਾਈ ਹੱਲ ਲਈ ਪ੍ਰਾਜੈਕਟ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਇਹ ਪ੍ਰਾਜੈਕਟ ਲਾਗੂ ਹੋਣ ਤੱਕ ਕਾਫ਼ੀ ਲੰਬਾ ਸਮਾਂ ਲੱਗ ਸਕਦੈ ਜਿਸ ਕਾਰਨ ਨਗਰ ਪੰਚਾਇਤ ਨੂੰ ਹਾਲੇ ਇਸ ਸਮੱਸਿਆ ਨਾਲ ਜੂਝਣਾ ਪਵੇਗਾ।
ਨਗਰ ਪੰਚਾਇਤ ਦੇ ਕੌਸਲਰਾਂ ਅਤੇ ਨਗਰ ਵਾਸੀਆਂ ਦੇ ਵਫ਼ਦ ਨੇ ਇਸ ਹਫ਼ਤੇ ਚੰਡੀਗੜ੍ਹ ਜਾ ਕੇ ਸਬੰਧਤ ਮੰਤਰੀਆਂ ਨੂੰ ਸਮੱਸਿਆ ਤੋਂ ਜਾਣੂ ਕਰਵਾ ਕੇ ਮਸਲਾ ਹੱਲ ਕਰਨ ਦੀ ਮੰਗ ਕੀਤੀ ਪਰ ਸਿਆਸੀ ਭਰੋਸੇ ਤੋ ਬਿਨਾਂ ਕੁਝ ਨਾ ਹੋ ਸਕਿਆ। ਅੱਕੇ ਨਗਰ ਵਾਸੀਆਂ ਨੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਦੇ ਦਫ਼ਤਰ ਦਾ ਘਿਰਾਓ ਕਰਕੇ ਨਥਾਣਾ ਭੁੱਚੋ ਸੜਕ ਜਾਮ ਕਰ ਦਿੱਤੀ। ਨਥਾਣਾ ਦੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਨੇ ਪਾਣੀ ਦੀ ਤੁਰੰਤ ਨਿਕਾਸੀ ਕਰਵਾਉਣ ਅਤੇ ਨਥਾਣਾ ਗੋਨਿਆਣਾ ਰੋਡ ’ਤੇ ਨਾਜਾਇਜ਼ ਤੌਰ ’ਤੇ ਪਾਈ ਮਿੱਟੀ ਚੁਕਵਾਉਣ ਦਾ ਭਰੋਸਾ ਦਿੱਤਾ। ਨਗਰ ਪੰਚਾਇਤ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਟੈਂਕਰ ਲਾ ਕੇ ਸੜਕਾਂ ਅਤੇ ਬੰਦ ਪਏ ਰਸਤਿਆਂ ’ਤੇ ਜਮ੍ਹਾਂ ਹੋਏ ਪਾਣੀ ਨੂੰ ਕੱਢਣ ਸ਼ੁਰੂ ਕੀਤਾ । ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ, ਗਊਸ਼ਾਲਾ ਅਤੇ ਸਮਸ਼ਾਨਘਾਟ ਦੇ ਰਸਤੇ ਚਾਲੂ ਕਰਨ ਲਈ ਪਾਣੀ ਕੱਢਿਆ ਜਾ ਰਿਹਾ ਹੈ। ਨਗਰ ਵਾਸੀਆਂ ਨੇ ਸੜਕ ਉੱਪਰ ਲਾਏ ਮਿਂੱਟੀ ਦੇ ਟਿੱਬੇ ਨੂੰ ਤੁਰੰਤ ਚੁਕਵਾਉਣ ਦੀ ਮੰਗ ਕੀਤੀ ਹੈ।

Advertisement

Advertisement