For the best experience, open
https://m.punjabitribuneonline.com
on your mobile browser.
Advertisement

ਪਰਿਵਾਰਾਂ ਸਮੇਤ ਐਕਸੀਅਨ ਦਫ਼ਤਰ ਅੱਗੇ ਡਟੇ ਜਲ ਸਪਲਾਈ ਕਾਮੇ

09:38 PM Jun 23, 2023 IST
ਪਰਿਵਾਰਾਂ ਸਮੇਤ ਐਕਸੀਅਨ ਦਫ਼ਤਰ ਅੱਗੇ ਡਟੇ ਜਲ ਸਪਲਾਈ ਕਾਮੇ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਮਾਲੇਰਕੋਟਲਾ, 7 ਜੂਨ

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਮਾਲੇਰਕੋਟਲਾ ਵੱਲੋਂ ਆਪਣੀਆਂ ਤਨਖ਼ਾਹਾਂ ਵਿੱਚ ਹੋਰ ਜ਼ਿਲ੍ਹਿਆਂ ਵਾਂਗ ਲਾਗੂ ਹੋਏ ਰੇਟ ਜਾਰੀ ਕਰਵਾਉਣ ਲਈ ਪ੍ਰਧਾਨ ਜਗਸੀਰ ਸਿੰਘ ਬੂਲਾਪੁਰ ਅਤੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਕੁੱਪ ਕਲਾਂ ਦੀ ਅਗਵਾਈ ਹੇਠ ਅੱਜ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਡਲ ਦਫ਼ਤਰ ਮਾਲੇਰਕੋਟਲਾ ਵਿੱਚ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਅੰਬੇਡਕਰ ਮਿਸ਼ਨ, ਪਾਵਰਕੌਮ ਐਂਡ ਟਰਾਂਸਕੋ ਯੂਨੀਅਨ, ਅੰਬੇਡਕਰ ਟਾਇਗਰ ਫੋਰਸ ਅਤੇ ਦਫ਼ਤਰੀ ਸਟਾਫ਼ ਕੰਟਰੈਕਟ ਵਰਕਰਜ਼ ਯੂਨੀਅਨ 31 ਤੋਂ ਇਲਾਵਾ ਸੰਗਰੂਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਤੋਂ ਵੱਡੀ ਗਿਣਤੀ ਵਿਚ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਭਾਗ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਕਿਹਾ ਕਿ ਜੇਕਰ ਵਰਕਰਾਂ ਦੀਆਂ ਜਾਇਜ਼ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਮਹਿਕਮੇ ਦੇ ਮਾਲੇਰਕੋਟਲਾ ਮੰਡਲ ਦੇ ਐਕਸੀਅਨ ਗੁਰਬਿੰਦਰ ਸਿੰਘ ਢੀਂਡਸਾ ਵੱਲੋਂ ਵਰਕਰਾਂ ਦੇ ਵਧੇ ਹੋਏ ਰੇਟ ਅਨੁਸਾਰ ਫੰਡਾਂ ਦੀ ਡਿਮਾਂਡ ਵਿਭਾਗੀ ਮੁਖੀ ਨੂੰ ਭੇਜਣ ਦੇ ਦਿੱਤੇ ਭਰੋਸੇ ਉਪਰੰਤ ਧਰਨੇ ਦੀ ਸਮਾਪਤੀ ਕਰ ਦਿੱਤੀ ਗਈ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਕੇਵਲ ਸਿੰਘ ਬਾਠਾਂ, ਟਾਈਗਰ ਫੋਰਸ ਪ੍ਰਧਾਨ ਹਰਫੂਲ ਸਿੰਘ ਸਰੌਦ, ਸੰਦੀਪ ਖਾਂ ਬਠਿੰਡਾ, ਅਜੀਤ ਸਿੰਘ ਬਠੋਈ, ਜਗਪਾਲ ਦਰੋਗੇਵਾਲ, ਸਰਬਜੀਤ ਸਿੰਘ, ਬੇਅੰਤ ਸਿੰਘ ਈਸੜਾ, ਸੁਖਜਿੰਦਰ ਸਿੰਘ ਮਾਲੇਰਕੋਟਲਾ, ਅਵਤਾਰ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਮਹੁੰਮਦ ਅਸ਼ਰਫ, ਜੁਗਰਾਜ ਸਿੰਘ, ਸਿਕੰਦਰ ਸਿੰਘ ਅਤੇ ਮਨਜਿੰਦਰ ਸਿੰਘ ਢਢੋਗਲ ਨੇ ਵੀ ਸੰਬੋਧਨ ਕੀਤਾ।

Advertisement
Advertisement
Advertisement
×