ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਲਕੇ ਰੋਹਿਣੀ ਵਿੱਚ ਪਾਣੀ ਸਪਲਾਈ ਬੰਦ ਰਹੇਗੀ

07:53 AM Nov 28, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਨਵੰਬਰ
ਦਿੱਲੀ ਜਲ ਬੋਰਡ ਨੇ ਐਲਾਨ ਕੀਤਾ ਕਿ ਕੇਸ਼ੋਪੁਰ ਡਰੇਨ ਅਤੇ ਪੀਰਾਗੜ੍ਹੀ ਚੌਕ ’ਤੇ ਪਾਣੀ ਦੇ ਮੇਨ ਸਰੋਤ ਦੇ ਆਪਸ ਵਿੱਚ ਸੰਪਰਕ ਬੰਦ ਹੋਣ ਕਾਰਨ ਬੁੱਧਵਾਰ ਤੋਂ ਵੀਰਵਾਰ ਤੱਕ ਰੋਹਿਣੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਐਕਸ ’ਤੇ ਇਕ ਪੋਸਟ ਦੇ ਅਨੁਸਾਰ ਦਿੱਲੀ ਵਾਸੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਪਾਣੀ ਦੀ ਲੋੜੀਂਦੀ ਮਾਤਰਾ ਭੰਡਾਰਨ ਕਰਨ ਲਈ ਕਿਹਾ ਗਿਆ ਹੈ। ਜਲ ਬੋਰਡ ਨੇ ਕਿਹਾ, ‘‘29 ਨਵੰਬਰ ਨੂੰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਕੇਸ਼ੋਪੁਰ ਡਰੇਨ ਅਤੇ ਪੀਰਾਗੜ੍ਹੀ ਚੌਕ (ਰੋਹਤਕ ਰੋਡ) ’ਤੇ ਇੰਟਰਕਨੈਕਸ਼ਨ ਲਈ ਬੰਦ ਹੋਣ ਕਾਰਨ ਰੋਹਿਣੀ ਸੈਕਟਰ-7, 8, 9, 11, 13, 22, 23 ਅਤੇ 25, ਮਧੂਬਨ ਚੌਕ, ਮੰਗੋਲਪੁਰੀ, ਸੁਲਤਾਨਪੁਰੀ, ਪੱਛਮੀ ਵਿਹਾਰ, ਮੇਜਰ ਭੂਪੇਂਦਰ ਸਿੰਘ ਨਗਰ, ਮਹਾਵੀਰ ਨਗਰ, ਕ੍ਰਿਸ਼ਨਾ ਪਾਰਕ, ਜਨਕਪੁਰੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਬੰਦ ਰਹੇਗੀ।

Advertisement

Advertisement
Advertisement