For the best experience, open
https://m.punjabitribuneonline.com
on your mobile browser.
Advertisement

ਭਲਕੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

08:31 AM May 08, 2024 IST
ਭਲਕੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 7 ਮਈ
ਮੋਰਿੰਡਾ ਲਾਗੇ ਕਜੌਲੀ ਸਰਕਟ ਤੱਕ ਖਰੜ ਤੋਂ ਮੋਰਿੰਡਾ 66 ਕੇਵੀ ਲਾਈਨ ਦੇ ਕੰਡਕਟਰ ਬਦਲਣ ਲਈ ਬਿਜਲੀ ਸਪਲਾਈ ਦੇ ਮੁਰੰਮਤ ਕਾਰਜਾਂ ਕਾਰਨ 9 ਮਈ ਨੂੰ ਕਜੌਲੀ ਜਲ ਘਰ ਵਿੱਚ ਬਿਜਲੀ ਦੀ ਸਪਲਾਈ ਨੂੰ ਬੰਦ ਕੀਤਾ ਜਾ ਰਿਹਾ ਹੈ। ਬਿਜਲੀ ਸਪਲਾਈ ਬੰਦ ਰਹਿਣ ਕਾਰਨ 9 ਮਈ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵਾਟਰ ਵਰਕਸ ਕਜੌਲੀ ਤੋਂ ਵਾਟਰ ਵਰਕਸ ਸੈਕਟਰ-39 ਚੰਡੀਗੜ੍ਹ ਤੱਕ ਫੇਜ਼ 1 ਤੋਂ 6 ਤੱਕ ਨਹਿਰੀ ਪਾਣੀ ਦੀ ਪੰਪਿੰਗ ਨਹੀਂ ਹੋਵੇਗੀ। ਇਸ ਕਾਰਨ ਇਸ ਦਿਨ ਪੂਰੇ ਚੰਡੀਗੜ੍ਹ ਸ਼ਹਿਰ ਵਿੱਚ ਜਲ ਸਪਲਾਈ ਪ੍ਰਭਾਵਿਤ ਰਹੇਗੀ। ਨਗਰ ਨਿਗਮ ਦੇ ਜਨਸਿਹਤ ਵਿਭਾਗ ਵਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਸ਼ਹਿਰ ਵਿੱਚ 9 ਮਈ ਨੂੰ ਸਵੇਰ ਵੇਲੇ ਪਾਣੀ ਦੀ ਸਪਲਾਈ ਆਮ ਦਿਨਾਂ ਵਾਂਗ ਪ੍ਰੈੱਸ਼ਰ ’ਤੇ ਰਹੇਗੀ ਅਤੇ ਸ਼ਾਮ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈੱਸ਼ਰ ’ਤੇ ਰਹੇਗੀ।

Advertisement

ਸੈਕਟਰ-39 ਤੋਂ ਐਮਈਐਸ ਚੰਡੀਮੰਦਰ ਤੱਕ ਸੜਕ ਬੰਦ ਰਹੇਗੀ

ਦੂਜੇ ਪਾਸੇ ਨਗਰ ਨਿਗਮ ਚੰਡੀਗੜ੍ਹ ਵਲੋਂ ਸੈਕਟਰ-39 ਤੋਂ ਐਮਈਐਸ ਚੰਡੀਮੰਦਰ ਤੱਕ ਸੈਕਟਰ-53/54 ਨੂੰ ਵੰਡਣ ਵਾਲੀ ਸੜਕ ਵਿਕਾਸ ਮਾਰਗ ਚੰਡੀਗੜ੍ਹ ’ਤੇ ਫਰਨੀਚਰ ਮਾਰਕੀਟ ਰੋਡ ’ਤੇ ਪਾਈਪ ਲਾਈਨ ਨੂੰ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕੰਮ ਕਾਰਨ ਵਿਕਾਸ ਮਾਰਗ ਚੰਡੀਗੜ੍ਹ ’ਤੇ ਸੈਕਟਰ-53/54 ਫਰਨੀਚਰ ਮਾਰਕੀਟ ਰੋਡ ਨੂੰ ਵੰਡਣ ਵਾਲੀ ਸੜਕ ਭਲਕੇ 8 ਮਈ ਨੂੰ ਸਵੇਰੇ 10 ਤੋਂ ਰਾਤ 10 ਵਜੇ ਤੱਕ ਵਾਹਨਾਂ ਦੀ ਆਵਾਜਾਈ ਲਈ ਬੰਦ ਰਹੇਗੀ। ਨਗਰ ਨਿਗਮ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਸ ਸੜਕ ਦੀ ਥਾਂ ਬਦਲਵਾਂ ਰਸਤਾ ਅਪਣਾਉਣ।

Advertisement
Author Image

joginder kumar

View all posts

Advertisement
Advertisement
×