ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇਟੀਪੀਐੱਲ ਵਿੱਚ ਪੰਜ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ

05:50 AM Aug 15, 2024 IST
ਜੇਟੀਪੀਐੱਲ ਦੀ ਐਸੋਸੀਏਸ਼ਨ ਦਾ ਵਫ਼ਦ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਦਾ ਹੋਇਆ। -ਫੋਟੋ: ਜੈਨ

ਪੱਤਰ ਪ੍ਰੇਰਕ
ਖਰੜ, 14 ਅਗਸਤ
ਪਿਛਲੇ ਪੰਜ ਦਿਨਾਂ ਤੋਂ ਲਾਂਡਰਾਂ ਖਰੜ ਰੋਡ ’ਤੇ ਸਥਿਤ ਜੇਟੀਪੀਐੱਲ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਹਾਲਤ ਇਹ ਹੈ ਕਿ ਲੋਕ ਵਾਰ-ਵਾਰ ਪੈਸੇ ਖਰਚ ਕੇ ਪ੍ਰਾਈਵੇਟ ਟੈਂਕਰ ਮੰਗਵਾ ਕੇ ਆਪਣੀਆਂ ਟੈਂਕੀਆਂ ਭਰਵਾ ਰਹੇ ਹਨ। ਸੁਸਾਇਟੀ ਹੁਣ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਹੈ। ਇਸ ਸਬੰਧ ਵਿੱਚ ਸੁਸਾਇਟੀ ਦੇ ਵਸਨੀਕ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸਨ (ਰਜਿਸਟਰਡ) ਦੀ ਅਗਵਾਈ ’ਚ ਸੁਸਾਇਟੀ ਵਾਸੀ ਆਪਣੀ ਸਮੱਸਿਆ ਨੂੰ ਲੈ ਕੇ ਖਰੜ ਦੇ ਐੱਸਡੀਐੱਮ ਗੁਰਮੰਦਰ ਸਿੰਘ ਨੂੰ ਮਿਲੇ, ਜਿਨ੍ਹਾਂ ਇਸ ਸਮੱਸਿਆ ਦਾ ਹੱਲ ਕਰਨ ਲਈ ਤੁਰੰਤ ਨਿਰਦੇਸ਼ ਦਿੱਤੇ। ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸਨ (ਇਲੈਕਟਿਡ) ਦੇ ਪ੍ਰਧਾਨ ਬਲਰਾਜ ਸਿੰਘ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਵਾਲੇ ਸੁਸਾਇਟੀ ਦੇ ਮੇਨ ਰੋਡ ਉੱਤੇ ਪਾਈਪ ਪਾ ਰਹੇ ਹਨ। ਇਸ ਦੌਰਾਨ ਪੰਜ ਦਿਨ ਪਹਿਲਾਂ ਖੁਦਾਈ ਦੌਰਾਨ ਸੁਸਾਇਟੀ ਦੀ ਜਲ ਸਪਲਾਈ ਦੀ ਮੇਨ ਲਾਈਨ ਟੁੱਟ ਗਈ। ਬੋਰਡ ਦੇ ਠੇਕੇਦਾਰ ਨੇ ਵੀ ਕਈ ਵਾਰ ਮੁਰਮੰਮ ਕੀਤੀ ਪਰ ਜਦੋਂ ਪਾਣੀ ਛੱਡਦੇ ਹਾਂ ਤਾਂ ਪਾਈਪ ਫਿਰ ਟੁੱਟ ਜਾਂਦੀ ਹੈ। ਸੀਵਰੇਜ ਬੋਰਡ ਖਰੜ ਦੇ ਐੱਸਡੀਓ ਤਰੁਨ ਗੁਪਤਾ ਹਾਲਾਤ ਦਾ ਜਾਇਜ਼ਾਂ ਲੈਣ ਲਈ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਜੇਟੀਪੀਐੱਲ ਵਿੱਚ ਮੇਨ ਰੋਡ ਸੀਵਰੇਜ ਵਿੱਚ ਕੰਮ ਚੱਲ ਰਿਹਾ ਹੈ।
ਕੰਮ ਦੌਰਾਨ ਸੁਸਾਇਟੀ ਦੀ ਜਲ ਸਪਲਾਈ ਦੀ ਮੇਨ ਲਾਈਨ ਦਾ ਬੈਂਡ ਨਿਕਲਣ ਕਾਰਨ ਸਮੱਸਿਆ ਪੈਦਾ ਹੋਈ ਹੈ। ਇਸ ਦੀ ਦੋ ਵਾਰ ਮੁਰੰਮਤ ਵੀ ਕੀਤੀ ਗਈ ਹੈ ਪਰ ਫਿਟਿੰਗ ਪੁਰਾਣੀ ਹੋਣ ਕਾਰਨ ਮਸਲਾ ਹੱਲ ਨਹੀਂ ਹੋ ਰਿਹਾ। ਹੁਣ ਫਿਟਿੰਗ ਲਈ ਨਵਾਂ ਬੈਂਡ ਅਤੇ ਪਟਿਆਲਾ ਤੋਂ ਮਾਹਿਰ ਕਾਰੀਗਰ ਸੱਦਿਆ ਗਿਆ ਹੈ। ਜਲਦੀ ਹੀ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

Advertisement

Advertisement