ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਮੋਰ ਠੀਕਰੀ ਵਿੱਚ ਮਹੀਨੇ ਤੋਂ ਜਲ ਸਪਲਾਈ ਠੱਪ

11:51 AM Jun 16, 2024 IST
ਟੈਂਕਰ ਤੋਂ ਪਾਣੀ ਭਰਨ ਲਈ ਕਤਾਰਾਂ ’ਚ ਲੱਗੇ ਹੋਏ ਸ਼ਿਵ ਸ਼ਕਤੀ ਕਲੋਨੀ ਦੇ ਵਸਨੀਕ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 15 ਜੂਨ
ਮੁਬਾਰਕਪੁਰ-ਰਾਮਗੜ੍ਹ ਸੜਕ ’ਤੇ ਸਥਿਤ ਡੇਰਾਬੱਸੀ ਦੇ ਪਿੰਡ ਮੋਰ ਠੀਕਰੀ ਵਿੱਚ ਇਕ ਮਹੀਨੇ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੈ। ਪਿੰਡ ਅਤੇ ਇੱਥੋਂ ਦੀਆਂ ਚਾਰ ਕਲੋਨੀਆਂ ਦੇ ਵਸਨੀਕ ਪਾਣੀ ਨੂੰ ਤਰਸ ਰਹੇ ਹਨ। ਪਿੰਡ ਅਤੇ ਕਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਤਿ ਦੀ ਗਰਮੀ ਵਿੱਚ ਬਿਨਾਂ ਪਾਣੀ ਤੋਂ ਸਮਾਂ ਲੰਘਾਉਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਾ ਤਾਂ ਜਲ ਸਪਲਾਈ ਵਿਭਾਗ ਅਤੇ ਨਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਕੋਈ ਸੁਣਵਾਈ ਕਰ ਰਹੇ ਹਨ।
ਇਸ ਸਬੰਧੀ ਅਨੀਤਾ, ਕਾਲੂ ਰਾਮ, ਮਿੱਠੂ, ਸ਼ੀਸ਼ਪਾਲ, ਪਵਨ ਕੁਮਾਰ, ਸੂਰਜ, ਮਨੋਜ, ਵਿਨੋਦ, ਜੈ ਪਾਲ, ਕਾਰਤਿਕ, ਸੁਨੀਤਾ ਅਤੇ ਕਮਲੇਸ਼ ਸਣੇ ਹੋਰਨਾਂ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਤੋਂ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਸਪਲਾਈ ਨਹੀਂ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਰਮੀ ਵਿੱਚ ਆਪਣੇ ਖ਼ਰਚ ’ਤੇ ਪਾਣੀ ਦੇ ਟੈਂਕਰ ਮੰਗਵਾਉਣੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਤੋਂ ਇਲਾਵਾ ਇੱਥੋਂ ਦੀ ਸ਼ਿਵ ਸ਼ਕਤੀ ਕਲੋਨੀ, ਸ਼ਹੀਦ ਭਗਤ ਸਿੰਘ ਕਲੋਨੀ ਸਣੇ ਦੋ ਹੋਰ ਕਲੋਨੀਆਂ ਵਿੱਚ ਵੀ ਪਾਣੀ ਦਾ ਸੰਕਟ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਘਰੇਲੂ ਕੰਮ ਪ੍ਰਭਾਵਿਤ ਹੋ ਰਹੇ ਹਨ। ਸਾਰਾ ਦਿਨ ਟੈਂਕਰਾਂ ਰਾਹੀਂ ਪਾਣੀ ਭਰਨ ਵਿੱਚ ਲੰਘ ਜਾਂਦਾ ਹੈ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਦੇ ਆਗੂ ਇਸ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ ਦਿੰਦੇ ਸਨ ਪਰ ਹੁਣ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕਿਸੇ ਵੀ ਆਗੂ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ।

Advertisement

Advertisement