ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਓਖਲਾ ਵਿੱਚ ਪਾਣੀ ਸਪਲਾਈ ਵਾਲੀ ਪਾਈਪ ਫਟੀ

08:58 AM May 08, 2024 IST
ਓਖਲਾ ਵਿੱਚ ਪਾਣੀ ਦੀ ਪਾਈਪ ਲਾਈਨ ਠੀਕ ਕਰਦਾ ਹੋਇਆ ਦਿੱਲੀ ਜਲ ਬੋਰਡ ਦਾ ਅਮਲਾ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਦੱਖਣੀ ਦਿੱਲੀ ਦੇ ਸਨਅਤੀ ਇਲਾਕੇ ਓਖਲਾ ਵਿੱਚ ਸਵੇਰੇ ਕਰੀਬ 4 ਵਜੇ ਪਾਣੀ ਦੀ ਸਪਲਾਈ ਵਾਲੀ ਜ਼ਮੀਨਦੋਜ਼ ਵੱਡੀ ਪਾਈਪ ਫਟ ਗਈ, ਜਿਸ ਕਾਰਨ ਓਖਲਾ ਅਤੇ ਗੋਬਿੰਦਪੁਰੀ ਦੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਠੱਪ ਹੋ ਗਈ। ਓਖਲਾ ਦੇ ਜਲ ਕੇਂਦਰ ਸਾਹਮਣੇ ਇਹ ਪਾਈਪ ਵੱਡੀ ਸੜਕ ਦੇ ਹੇਠਾਂ ਤੋਂ ਟੁੱਟ ਗਈ, ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ। ਦਿੱਲੀ ਜਲ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਜਦੋਂ ਉਨ੍ਹਾਂ ਨੂੰ ਪਾਈਪ ਦੇ ਫਟਣ ਬਾਰੇ ਪਤਾ ਲੱਗਿਆ ਤਾਂ ਤੁਰੰਤ ਮੁਰੰਮਤ ਕਰਨ ਵਾਲੀ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਸ਼ਾਮ ਤੱਕ ਪਾਣੀ ਦੀ ਸਪਲਾਈ ਨਿਰਵਿਘਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਅਧਿਕਾਰੀ ਨੇ ਦੱਸਿਆ ਕਿ ਫਟਿਆ ਹੋਇਆ ਹਿੱਸਾ ਵੱਖ ਕਰ ਕੇ ਉਸ ਦੀ ਥਾਂ ਨਵਾਂ ਟੋਟਾ ਪਾਉਣ ਲਈ ਵੈਲਡਿੰਗ ਕੀਤੀ ਗਈ ਹੈ। ਦਿੱਲੀ ਜਲ ਬੋਰਡ ਦਾ ਅਮਲਾ ਸਵੇਰ ਤੋਂ ਹੀ ਖੁਦਾਈ ਕਰਨ ਅਤੇ ਮੁਰੰਮਤ ਕਰਨ ਦੇ ਕੰਮ ਵਿੱਚ ਰੁਝਿਆ ਰਿਹਾ। ਅਧਿਕਾਰੀ ਮੁਤਾਬਕ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਖਾਸੀ ਕਿੱਲਤ ਹੋਣ ਦੇ ਡਰੋਂ ਮੁਰੰਮਤ ਕਾਰਜ ਤੇਜ਼ ਕੀਤੇ ਗਏ।

Advertisement

Advertisement
Advertisement