ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਥਨੀਕੁੰਡ ਬੈਰਾਜ ਦੇ ਗੇਟ ’ਚੋਂ ਪਾਣੀ ਲੀਕ ਹੋਣ ਲੱਗਾ

08:42 AM Jun 08, 2024 IST
featuredImage featuredImage
ਲੀਕੇਜ ਦੀ ਮੁਰੰਮਤ ਬਾਰੇ ਚਰਚਾ ਕਰ ਰਹੇ ਅਧਿਕਾਰੀ।

ਦਵਿੰਦਰ ਸਿੰਘ
ਯਮੁਨਾਨਗਰ, 7 ਜੂਨ
ਯਮੁਨਾਨਗਰ ਸਥਿਤ ਹਥਨੀਕੁੰਡ ਬੈਰਾਜ ਦੇ ਗੇਟ ਨੰਬਰ-ਅੱਠ ’ਚ ਪਾਣੀ ਲੀਕ ਹੋਣ ਲੱਗਾ ਹੈ। ਇਸ ਦਾ ਬੈਰਾਜ ਦੀ ਨੀਂਹ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ ਜਿਸ ਨੂੰ ਰੋਕਣ ਲਈ ਮਾਹਿਰਾਂ ਦੀ ਟੀਮ ਕੋਸ਼ਿਸ਼ ਕਰ ਰਹੀ ਹੈ। ਇਹ ਬੈਰਾਜ ਅਕਸਰ ਬਰਸਾਤ ਦੇ ਦਿਨਾਂ ਵਿੱਚ ਹੜ੍ਹਾਂ ਨੂੰ ਲੈ ਕੇ ਅਤੇ ਗਰਮੀਆਂ ਵਿੱਚ ਦਿੱਲੀ ਨੂੰ ਘੱਟ ਪਾਣੀ ਦੀ ਸਪਲਾਈ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦਾ ਹੈ।
ਬੈਰਾਜ ’ਤੇ ਲੱਗੇ ਸਟੱਡਾਂ ਦੀ ਮੁਰੰਮਤ ਦੇ ਚੱਲ ਰਹੇ ਕੰਮ ਦੌਰਾਨ ਇਸ ਲੀਕੇਜ ਦਾ ਖੁਲਾਸਾ ਹੋਇਆ ਹੈ। ਇਸ ਤੋਂ ਬਾਅਦ ਸਬੰਧਤ ਵਿਭਾਗ ਨੇ ਇਸ ਦੀ ਮੁਰੰਮਤ ਕਰਵਾਉਣ ਲਈ ਮੁੰਬਈ ਤੋਂ ਮਾਹਿਰਾਂ ਦੀ ਟੀਮ ਨਾਲ ਸੰਪਰਕ ਕੀਤਾ। ਇਸ ਲੀਕੇਜ ਨੂੰ ਠੀਕ ਕਰਨ ਲਈ ਟੀਮ ਨੂੰ 49 ਲੱਖ ਰੁਪਏ ਦਾ ਠੇਕਾ ਦਿੱਤਾ ਗਿਆ ਹੈ। ਟੀਮ ਪਿਛਲੇ ਪੰਜ ਦਿਨਾਂ ਤੋਂ ਇੱਥੇ ਮੁਰੰਮਤ ਦਾ ਕੰਮ ਕਰ ਰਹੀ ਹੈ। ਟੀਮ ਵੱਲੋਂ ਬੈਰਾਜ ਦੇ ਹੇਠਾਂ ਕੋਟਿੰਗ ਲਗਾ ਕੇ ਪਾਣੀ ਦੀ ਲੀਕੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹਾਲਾਂਕਿ ਮੁੰਬਈ ਦੀ ਟੀਮ ਨੇ ਕੰਮ ਨੂੰ ਪੂਰੀ ਤਰ੍ਹਾਂ ਪੂਰਾ ਕਰਨ ਲਈ ਸਿੰਚਾਈ ਵਿਭਾਗ ਤੋਂ 15 ਦਿਨਾਂ ਦਾ ਸਮਾਂ ਮੰਗਿਆ ਹੈ ਪਰ ਮੌਨਸੂਨ ਤੋਂ ਪਹਿਲਾਂ ਤਸੱਲੀ ਬਖਸ਼ ਢੰਗ ਨਾਲ ਇਸ ਲੀਕੇਜ ਦੀ ਮੁਰੰਮਤ ਕਰਨੀ ਹੋਵੇਗੀ। ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵਿਜੈ ਗਰਗ ਨੇ ਦੱਸਿਆ ਕਿ ਬੈਰਾਜ ਦੇ ਗੇਟ ਅੰਦਰੋਂ ਲੀਕੇਜ ਦਾ ਪਤਾ ਲੱਗਦਿਆਂ ਹੀ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਭਾਗ ਦੇ ਚੀਫ ਇੰਜਨੀਅਰ, ਸੇਫਟੀ ਅਫਸਰ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ ਅਤੇ ਲੀਕੇਜ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਇਹ ਠੇਕਾ ਮੁੰਬਈ ਦੀ ਏਜੰਸੀ ਨੂੰ ਦਿੱਤਾ ਗਿਆ ਜਿਸ ਨਾਲ ਲੀਕੇਜ ਨੂੰ ਰੋਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Advertisement

Advertisement