For the best experience, open
https://m.punjabitribuneonline.com
on your mobile browser.
Advertisement

ਦੇਸ਼ ਦੀ ਰਾਜਧਾਨੀ ’ਚ ਪਾਣੀ ਦੀ ਕਿੱਲਤ, ਦਿੱਲੀ ਸਰਕਾਰ ਦੀ ਹੰਗਾਮੀ ਮੀਟਿੰਗ ਅੱਜ ਤੇ ਆਤਿਸ਼ੀ ਵੱਲੋਂ ਜਲ ਭੰਡਾਰ ਦਾ ਦੌਰਾ

11:37 AM May 30, 2024 IST
ਦੇਸ਼ ਦੀ ਰਾਜਧਾਨੀ ’ਚ ਪਾਣੀ ਦੀ ਕਿੱਲਤ  ਦਿੱਲੀ ਸਰਕਾਰ ਦੀ ਹੰਗਾਮੀ ਮੀਟਿੰਗ ਅੱਜ ਤੇ ਆਤਿਸ਼ੀ ਵੱਲੋਂ ਜਲ ਭੰਡਾਰ ਦਾ ਦੌਰਾ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 30 ਮਈ
ਭਿਆਨਕ ਗਰਮੀ ਕਾਰਨ ਕੌਮੀ ਰਾਜਧਾਨੀ ਵਿਚ ਪੈਦਾ ਹੋਏ ਪਾਣੀ ਦੇ ਸੰਕਟ ਸਬੰਧੀ ਦਿੱਲੀ ਸਰਕਾਰ ਅੱਜ ਹੰਗਾਮੀ ਮੀਟਿੰਗ ਕਰੇਗੀ। ਦੇਸ਼ ਦੀ ਰਾਜਧਾਨੀ ਭਿਆਨਕ ਗਰਮੀ ਕਾਰਨ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੀ ਹੈ। ਰਾਜਧਾਨੀ ਦੇ ਕੁਝ ਹਿੱਸਿਆਂ 'ਚ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਦੁਪਹਿਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਜਲ ਸਰੋਤ ਮੰਤਰੀ ਆਤਿਸ਼ੀ, ਸਿਹਤ ਮੰਤਰੀ ਸੌਰਭ ਭਾਰਦਵਾਜ, ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਆਤਿਸ਼ੀ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਨੇ ਯਮੁਨਾ ’ਚ ਦਿੱਲੀ ਦੇ ਹਿੱਸੇ ਦਾ ਪਾਣੀ ਨਾ ਛੱਡਣ ਕਾਰਨ ਇਹ ਸੰਕਟ ਪੈਦਾ ਹੋਇਆ ਹੈ।

Advertisement

ਇਸ ਦੌਰਾਨ ਆਤਿਸ਼ੀ ਵੱਲੋਂ ਦਿੱਲੀ ਦੇ ਵਜ਼ੀਰਾਬਾਦ ਯਮੁਨਾ ਜਲ ਭੰਡਾਰ ਦਾ ਦੌਰਾ ਕੀਤਾ ਅਤੇ ਪਾਣੀ ਦੀ ਸਥਿਤੀ ਦੇਖੀ। ਉਨ੍ਹਾਂ ਐਕਸ ਉਪਰ ਲਿਖਿਆ,
‘ਵਜ਼ੀਰਾਬਾਦ ਯਮੁਨਾ ਜਲ ਭੰਡਾਰ ਦਾ ਨਿਰੀਖਣ ਕੀਤਾ। ਇੱਥੋਂ ਪਾਣੀ ਵਜ਼ੀਰਾਬਾਦ, ਚੰਦਰਾਵਾਲ ਅਤੇ ਓਖਲਾ ਵਾਟਰ ਟ੍ਰੀਟਮੈਂਟ ਪਲਾਂਟਾਂ ਨੂੰ ਜਾਂਦਾ ਹੈ। ਯਮੁਨਾ ਨਦੀ ਦਾ ਪੱਧਰ 674 ਫੁੱਟ ਹੋਣਾ ਚਾਹੀਦਾ ਹੈ ਪਰ ਇਹ ਸਿਰਫ 670.3 ਫੁੱਟ 'ਤੇ ਹੈ। ਇਸ ਕਾਰਨ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਦੀ ਕਮੀ ਹੈ।’ ਉਨ੍ਹਾਂ ਵੱਲੋਂ ਪਾਣੀ ਦੇ ਸੰਕਟ ਬਾਰੇ ਕੇਂਦਰ ਸਰਕਾਰ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,‘'ਅੱਜ ਮੈਂ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਾਂਗੀ। ਦਿੱਲੀ ਨੂੰ ਉਸ ਦੇ ਹਿੱਸੇ ਦਾ ਪਾਣੀ ਮਿਲਣਾ ਯਕੀਨੀ ਬਣਾਉਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਹਰਿਆਣਾ ਨੂੰ ਦਿੱਲੀ ਦਾ ਪਾਣੀ ਰੋਕਣ ਦਾ ਕੋਈ ਹੱਕ ਨਹੀਂ ਹੈ।’

Advertisement
Author Image

Advertisement
×