For the best experience, open
https://m.punjabitribuneonline.com
on your mobile browser.
Advertisement

ਤਪਾ ਮੰਡੀ ਦੇ ਕਈ ਵਾਰਡਾਂ ’ਚ ਪਾਣੀ ਦੀ ਕਿੱਲਤ

07:39 AM May 06, 2024 IST
ਤਪਾ ਮੰਡੀ ਦੇ ਕਈ ਵਾਰਡਾਂ ’ਚ ਪਾਣੀ ਦੀ ਕਿੱਲਤ
Advertisement

ਤਪਾ ਮੰਡੀ (ਪੱਤਰ ਪ੍ਰੇਰਕ): ਤਪਾ ਮੰਡੀ ਕਸਬੇ ਦੇ ਕਈ ਵਾਰਡਾਂ ’ਚ ਪਾਣੀ ਦੀ ਜ਼ਿਆਦਾ ਕਿੱਲਤ ਹੋਣ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਪਈ ਹੈ। ਪੀਣ ਲਈ ਅਤੇ ਆਮ ਵਰਤੋ ਲਈ ਵੀ ਘਰਾਂ ਵਿੱਚ ਪਾਣੀ ਸਪਲਾਈ ਨਹੀਂ ਹੋ ਰਿਹਾ। ਵਾਰਡ ਨੰਬਰ 4 ਦੇ ਮਿਊਂਸਪਲ ਕੌਂਸਲਰ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਜਲ ਸਪਲਾਈ ਦੀ ਮੋਟਰ ਕਈ ਦਿਨਾਂ ਤੋਂ ਸੜੀ ਹੋਈ ਹੈ। ਇਹ ਮਾਮਲਾ ਨਗਰ ਕੌਂਸਲ ਦੇ ਸਬੰਧਤ ਅਫਸਰ ਦੇ ਧਿਆਨ ਵਿੱਚ ਧਿਆਾਨ ਵਿਚ ਲਿਆਂਦਾ ਹੈ ਪਰ ਕੋਈ ਅਮਲ ਨਹੀਂ ਹੋ ਰਿਹਾ। ਉਨ੍ਹਾਂ ਨਗਰ ਕੌਂਸਲ ਦਾ ਕੋਈ ਪ੍ਰਧਾਨ ਨਾ ਹੋਣ ਕਰਕੇ ਜਨਤਾ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਸਲਾ ਹੱਲ ਨਾ ਹੋਣ ’ਤੇ ਸ਼ਹਿਰ ਵਾਸੀ ਧਰਨਾ ਦੇਣਗੇ।

Advertisement

Advertisement
Author Image

Advertisement
Advertisement
×