ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਈ ਰਜਵਾਹਿਆਂ ਤੱਕ 45 ਸਾਲ ਬਾਅਦ ਪਹੁੰਚਿਆ ਪਾਣੀ: ਪਠਾਣਮਾਜਰਾ

08:24 AM Jun 23, 2024 IST
ਰਜਵਾਹਿਆਂ ਨੂੰ ਸਾਫ ਕਰਨ ਦੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਲੋਕ। -ਫੋਟੋ: ਨੌਗਾਵਾਂ

ਪੱਤਰ ਪ੍ਰੇਰਕ
ਦੇਵੀਗੜ੍ਹ, 22 ਜੂਨ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇਸ ਵਾਰ ਖੁਦ ਦਿਲਚਸਪੀ ਲੈ ਕੇ ਮਨਰੇਗਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਐਕਸ਼ਨ ਗੁਣਦੀਪ ਸਿੰਘ, ਐੱਸਡੀਓ ਰਾਜੇਸ਼ ਕੁਮਾਰ ਸੈਣੀ ਅਤੇ ਜੇਈ ਹਰਸਿਮਰਨਜੀਤ ਸਿੰਘ ਦੇ ਸਹਿਯੋਗ ਨਾਲ ਦੇਵੀਗੜ੍ਹ ਮੰਡਲ ਅਧੀਨ ਆਉਂਦੇ ਰਜਵਾਹਿਆਂ ਦੀ ਸਫ਼ਾਈ ਕਰਵਾਈ ਗਈ ਹੈ। ਜਿਸ ਨਾਲ ਇਸ ਵਾਰ 45 ਸਾਲਾਂ ਬਾਅਦ ਨਹਿਰੀ ਪਾਣੀ ਟੇਲਾਂ ’ਤੇ ਪੁੱਜਾ ਹੈ।
ਵਿਧਾਇਕ ਪਠਾਣਮਾਜਰਾ ਨੇ ਦੱਸਿਆ ਕਿ ਇਸ ਵਾਰ ਦੇਵੀਗੜ੍ਹ ਮੰਡਲ ਅਧੀਨ ਆਉਂਦੇ ਸੂਏ ਘੜਾਮ ਰਜਵਾਹਾ, ਬਹਾਦਰਗੜ੍ਹ ਸਬ ਮਾਈਨਰ, ਸ਼ੇਖਪੁਰ ਮਾਈਨਰ, ਕੋਲਾ ਮਾਈਨਰ ਆਦਿ ਦੀ ਸਫ਼ਾਈ ਨਰੇਗਾ ਦੀ ਲੇਬਰ ਨੂੰ ਨਾਲ ਲੈ ਕੇ ਵਿਧਾਇਕ ਵੱਲੋਂ ਜੇਸੀਬੀ ਦਾ ਆਪ ਪ੍ਰਬੰਧ ਕਰਵਾ ਕੇ ਸਫ਼ਾਈ ਕੀਤੀ ਗਈ ਹੈ। ਨਹਿਰੀ ਵਿਭਾਗ ਦੇ ਮੇਟ ਜਸਬੀਰ ਰਾਮ ਨੇ ਦੱਸਿਆ ਕਿ ਪਿਛਲੇ ਸਾਲ 93 ਹਜ਼ਾਰ ਬੁਰਜੀ ਨੰਬਰ ਤੱਕ ਪਾਣੀ ਪਹੁੰਚਾਇਆ ਗਿਆ ਸੀ ਪਰ ਇਸ ਵਾਰ 98 ਹਜ਼ਾਰ ਬੁਰਜੀ ਤੱਕ ਹਰਿਆਣਾ ਦੇ ਬਾਰਡਰ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਦੇਵੀਗੜ੍ਹ ਇਲਾਕੇ ਵਿੱਚ ਬੰਦ ਪਏ ਖਾਲ੍ਹਾਂ ਨੂੰ ਵੀ ਚਾਲੂ ਕਰਵਾਇਆ ਗਿਆ ਹੈ। ਇਸ ਦੌਰਾਨ ਵਿਧਾਇਕ ਪਠਾਣਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਲਵਾਈ ਸਮੇਂ ਵੱਧ ਤੋਂ ਵੱਧ ਨਹਿਰੀ ਪਾਣੀ ਵਰਤਣ ਅਤੇ ਘੱਟ ਤੋਂ ਘੱਟ ਟਿਊਬਵੈੱਲਾਂ ਦੇ ਪਾਣੀ ਨੂੰ ਤਰਜੀਹ ਦੇਣ ਤਾਂ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਸੰਭਾਲ ਕੇ ਵਰਤਣ ਨਾ ਕਿ ਇਸ ਤੋਂ ਪੂਰਾ ਪੂਰਾ ਲਾਭ ਲਿਆ ਜਾ ਸਕੇ।

Advertisement

Advertisement