ਪਾਣੀ ਪ੍ਰਦੂਸ਼ਣ: ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਨੋਟਿਸ ਦਾ ਜਵਾਬ ਭੇਜਿਆ
06:06 AM Jan 30, 2025 IST
Advertisement
ਨਵੀਂ ਦਿੱਲੀ, 29 ਜਨਵਰੀ
‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਦੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਯਮੁਨਾ ’ਚ ਜ਼ਹਿਰ ਘੋਲਣ ਸਬੰਧੀ ਉਨ੍ਹਾਂ ਦਾ ਬਿਆਨ ਉਸ ਰਿਪੋਰਟ ’ਤੇ ਆਧਾਰਤ ਹੈ ਜਿਸ ਵਿੱਚ ਕਿਹਾ ਗਿਆ ਕਿ ਹਰਿਆਣਾ ਤੋਂ ਪ੍ਰਾਪਤ ਪਾਣੀ ਸਿਹਤ ਲਈ ਬਹੁਤ ਜ਼ਿਆਦਾ ਦੂਸ਼ਿਤ ਤੇ ਬੇਹੱਦ ਜ਼ਹਿਰੀਲਾ ਹੈ। ਉਨ੍ਹਾਂ 14 ਸਫ਼ਿਆਂ ਦੇ ਜਵਾਬ ’ਚ ਕਿਹਾ ਕਿ ਇਹ ਟਿੱਪਣੀ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ’ਤੇ ‘ਤਤਕਾਲ ਜਨਤਕ ਸਿਹਤ ਸੰਕਟ’ ਦੇ ਸੰਦਰਭ ਵਿੱਚ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਣੀ ’ਚ ਅਮੋਨੀਆ ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਦਿੱਲੀ ਵਿਚਲੇ ਜਲ ਸੋਧਕ ਪਲਾਂਟ ਇਸ ਨੂੰ ਸੋਧਣ ਤੋਂ ਅਸਮਰੱਥ ਹਨ। -ਪੀਟੀਆਈ
Advertisement
ਕੇਜਰੀਵਾਲ ਨੂੰ ਸੰਮਨ
ਚੰਡੀਗੜ੍ਹ:
Advertisement
ਸੋਨੀਪਤ ਵਿਚਲੀ ਅਦਾਲਤ ਨੇ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 17 ਫਰਵਰੀ ਲਈ ਸੰਮਨ ਕੀਤੇ ਹਨ। ਕੇਜਰੀਵਾਲ ਨੂੰ ਇਹ ਸੰਮਨ ਯਮੁਨ ਦੇ ਪਾਣੀ ’ਚ ਜ਼ਹਿਰ ਘੋਲਣ ਸਬੰਧੀ ਦਿੱਤੇ ਬਿਆਨ ਲਈ ਕੀਤੇ ਗਏ ਹਨ। ਅਦਾਲਤ ਨੇ ਕੇਜਰੀਵਾਲ ਨੂੰ ਅਗਲੀ ਸੁਣਵਾਈ ਮੌਕੇ ਹਾਜ਼ਰ ਹੋਣ ਲਈ ਕਿਹਾ ਹੈ। -ਪੀਟੀਆਈ
Advertisement