ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੜਛ ਡੈਮ ਵਿੱਚੋਂ ਪਾਣੀ ਖਤਮ; ਜੰਗਲੀ ਜਾਨਵਰ ਮਰ ਰਹੇ ਨੇ ਤਿਹਾਏ

08:33 AM May 25, 2024 IST
ਪਾਣੀ ਪੱਖੋਂ ਸੁੱਕਾ ਪਿਆ ਪਿੰਡ ਪੜਛ ਦਾ ਵਾਟਰ ਡੈਮ।

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 24 ਮਈ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਿਚਕਾਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਹੋਏ ਵਾਟਰ ਡੈਮਾਂ ਵਿੱਚ ਪਾਣੀ ਘੱਟਦਾ ਹੀ ਜਾ ਰਿਹਾ ਹੈ, ਜਿਸ ਕਾਰਨ ਜੰਗਲੀ ਜਾਨਵਰਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਪਿੰਡ ਪੜਛ ਦੀ ਉੱਤਰ ਦਿਸ਼ਾ ਵੱਲ ਬਣੇ ਡੈਮ ਵਿੱਚ ਪਾਣੀ ਬਿਲਕੁੱਲ ਖਤਮ ਹੋ ਗਿਆ ਹੈ। ਧਰਤੀ ਵਿੱਚ ਗਾਰ ਵੀ ਸੁੱਕਦੀ ਜਾ ਰਹੀ ਹੈ ਅਤੇ ਇਸ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਇਸ ਗਾਰ ਦੇ ਮੋਟੇ ਮੋਟੇ ਡਲੇ ਬਣ ਗਏ ਹਨ। ਜੰਗਲੀ ਜਾਨਵਰ ਜਿਵੇਂ ਕਿ ਸਾਂਭਰ,ਹਿਰਨ ਸਮੇਤ ਅਵਾਰਾ ਗਊਆਂ, ਸਾਨ੍ਹ ਆਦਿ ਜਦੋਂ ਘਾਹ ਚੁੱਗ ਕੇ ਮਗਰੋਂ ਪਾਣੀ ਪੀਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ ਤਾਂ ਕੁੱਝ ਪਿੰਡ ਵੱਲ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਕਈ ਪਾਣੀ ਲੱਭਦੇ ਹੋਏ ਡੈਮ ਦੀ ਗਾਰ ਵਿੱਚ ਫਸ ਜਾਂਦੇ ਹਨ ਅਤੇ ਤੜਫਦੇ-ਤੜਫਦੇ ਉੱਥੇ ਹੀ ਮਰ ਜਾਂਦੇ ਹਨ। ਕੁੱਝ ਸਾਂਭਰਾਂ ਦੇ ਪਿੰਜਰ ਡੈਮ ਵਿੱਚ ਪਏ ਦੇਖੇ ਗਏ ਹਨ ਅਤੇ ਆਵਾਰਾ ਕੁੱਤੇ ਉਨ੍ਹਾਂ ਨੂੰ ਨੋਚ ਰਹੇ ਸਨ। ਜਾਣਕਾਰੀ ਅਨੁਸਾਰ ਪੜਛ ਡੈਮ ਦਾ ਉਦਘਾਟਨ ਸਾਲ 1998 ਵਿੱਚ ਤੱਤਕਾਲੀ ਸਿੰਚਾਈ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕੀਤੇ ਜਾਣ ਦਾ ਬੋਰਡ ਲੱਗਿਆ ਹੋਇਆ ਹੈ ਪਰ ਹੁਣ ਡੈਮ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ ਬਿਜਲੀ ਦੇ ਮੀਟਰ ਬਕਸੇ ਖੁੱਲ੍ਹੇ ਪਏ ਹਨ। ਬਿਜਲਈ ਰੋਸ਼ਨੀ ਵਾਸਤੇ ਲਗਾਏ ਹੋਏ ਖੰਭੇ ਤਾਂ ਖੜੇ ਹਨ ਪਰ ਉਨ੍ਹਾਂ ਵਿੱਚ ਬਲਬ ਜਾਂ ਹੋਰ ਲਾਈਟਾਂ ਨਜ਼ਰ ਨਹੀਂ ਆ ਰਹੀਆਂ। ਡੈਮ ਵਿੱਚ ਖੜੀਆਂ ਦੋ ਕਿਸ਼ਤੀਆਂ ਵੀ ਆਪਣੀ ਮਾੜੀ ਕਿਸਮਤ ਨੂੰ ਕੋਸ ਰਹੀਆਂ ਹਨ। ਲੋਕਾਂ ਦੀ ਮੰਗ ਹੈ ਕਿ ਡੈਮ ਦੀ ਹਾਲਤ ਸੁਧਾਰੀ ਜਾਵੇ। ਦੂਜੇ ਪਾਸੇ ਵਣ ਵਿਭਾਗ ਦੇ ਕਰਮਚਾਰੀ ਬਲਦੇਵ ਸਿੰਘ ਨੇ ਕਿਹਾ ਕਿ ਡੈਮ ਸਿੰਜਾਈ ਵਿਭਾਗ ਹਵਾਲੇ ਹੈ। ਸਿੰਜਾਈ ਵਿਭਾਗ ਵਿੱਚ ਸਬੰਧਤ ਕਰਮਚਾਰੀ ਬਹਾਦਰ ਸਿੰਘ ਨੇ ਦੱਸਿਆ ਕਿ ਡੈਮ ਵਿੱਚ ਆਉਂਦੇ ਜੰਗਲੀ ਜਾਨਵਰਾਂ ਨੂੰ ਖੁੰਖਾਰ ਇੱਕ ਦਰਜਨ ਦੇ ਕਰੀਬ ਆਵਾਰਾ ਕੁੱਤੇ ਘੇਰ ਕੇ ਜ਼ਖਮੀ ਕਰ ਦਿੰਦੇ ਹਨ ਬਾਅਦ ਵਿੱਚ ਕੁੱਝ ਜਾਨਵਰ ਪਾਣੀ ਪੱਖੋਂ ਤਿਹਾਏ ਅਤੇ ਕੁੱਝ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਡੈਮ ਵਿੱਚ ਪਾਣੀ ਹੈ ਸੀ ਪਰ ਕਿਸਾਨਾਂ ਦੀਆਂ ਫਸਲਾਂ ਨੂੰ ਦੇ ਦਿੱਤਾ ਸੀ ਅਤੇ ਬਚਿਆ ਪਾਣੀ ਗਰਮੀ ਕਾਰਨ ਸੁੱਕ ਗਿਆ ਹੈ, ਉਨ੍ਹਾਂ ਕਿਹਾ ਕਿ ਹੁਣ ਤਾਂ ਬਰਸਾਤ ਹੋਣ ਵੇਲੇ ਹੀ ਡੈਮ ਵਿੱਚ ਪਾਣੀ ਭਰੇਗਾ। ਜੈਂਤੀ ਮਾਜਰੀ ਤੇ ਸਿਸਵਾਂ ਡੈਮ ਵਿੱਚ ਪਾਣੀ ਅਜੇ ਭਰਿਆ ਪਿਆ ਹੈ।

Advertisement

Advertisement
Advertisement