ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਨੌਰੀ ਤੇ ਮੂਨਕ ਦੇ 17 ਪਿੰਡਾਂ ’ਚ ਪਾਣੀ ਦਾ ਪੱਧਰ ਘਟਿਆ

08:10 AM Jul 17, 2023 IST
ਖਨੌਰੀ ਨੇੜੇ ਕੌਮੀ ਮਾਰਗ-52 ਦੇ ਹਡ਼੍ਹ ਨਾਲ ਨੁਕਸਾਨੇ ਹਿੱਸੇ ਦੀ ਝਲਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਜੁਲਾਈ
ਘੱਗਰ ਦਰਿਆ ’ਚ ਲਗਾਤਾਰ ਘਟ ਰਹੇ ਪਾਣੀ ਦੇ ਪੱਧਰ ਨਾਲ ਖਨੌਰੀ ਅਤੇ ਮੂਨਕ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਰਾਹਤ ਮਿਲਣ ਦੀ ਆਸ ਬੱਝੀ ਹੈ। ਹੜ੍ਹਾਂ ਦੀ ਮਾਰ ਹੇਠ ਆਏ ਇਲਾਕੇ ਦੇ ਕਰੀਬ ਢਾਈ ਦਰਜਨ ਪਿੰਡਾਂ ਵਿੱਚੋਂ ਲਗਪਗ 17 ਪਿੰਡਾਂ ’ਚ ਪਾਣੀ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਕਰੀਬ 7 ਪਿੰਡਾਂ ’ਚ ਪਾਣੀ ਪਹਿਲਾਂ ਵਾਂਗ ਚੜ੍ਹਿਆ ਹੋਇਆ ਹੈ। ਜਦਕਿ 3 ਪਿੰਡਾਂ ’ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਖਨੌਰੀ ਤੇ ਮੂਨਕ ਇਲਾਕੇ ’ਚੋ ਲੰਘਦੇ ਘੱਗਰ ਦਰਿਆ ’ਚ ਕਰੀਬ ਪੰਜ ਥਾਵਾਂ ਉਪਰ ਪਾੜ੍ਹ ਪਏ ਸਨ, ਜਨਿ੍ਹਾਂ ’ਚੋਂ ਦੋ ਥਾਵਾਂ ’ਤੇ ਪਾੜ੍ਹ ਪੂਰ ਲਏ ਸਨ ਤੇ ਬਾਕੀ ਥਾਵਾਂ ’ਤੇ ਤੇਜ਼ ਵਹਾਅ ਅੱਗੇ ਪਾੜ ਅਜੇ ਤੱਕ ਪੂਰਨੇ ਸੰਭਵ ਨਹੀਂ ਹੋ ਸਕੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਅਤੇ ਐੱਨਡੀਆਰਐੱਫ਼ ਦੀਆਂ ਟੀਮਾਂ ਦੇ ਸਹਿਯੋਗ ਨਾਲ ਹੜ੍ਹਾਂ ਦੇ ਪਾਣੀ ’ਚ ਘਿਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕਾਰਜ ਜਾਰੀ ਹੈ। ਅੱਜ ਪਿੰਡ ਭੂੰਦੜ ਭੈਣੀ ਤੋਂ ਇੱਕ ਗਰਭਵਤੀ ਮਹਿਲਾ ਨੂੰ ਐਂਮਰਜੈਂਸੀ ਡਾਕਟਰੀ ਸਹਾਇਤਾ ਦੀ ਲੋੜ ਪੈਣ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਦਿਆਂ ਮੈਡੀਕਲ ਟੀਮ ਨੂੰ ਕਿਸ਼ਤੀ ਰਾਹੀਂ ਪਾਣੀ ਨਾਲ ਘਿਰੇ ਘਰ ਵਿਚ ਭੇਜਿਆ ਗਿਆ, ਜਿਥੋਂ ਕਿਸ਼ਤੀ ਰਾਹੀਂ ਗਰਭਵਤੀ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਦੂਜੇ ਪਾਸੇ ਖਨੌਰੀ ਵਿੱਚ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇਅ-52 ਦੋਵੇਂ ਪਾਸਿਓਂ ਟੁੱਟਣ ਕਾਰਨ ਫਿਲਹਾਲ ਆਵਾਜਾਈ ਬੰਦ ਰਹੇਗੀ। ਇਸੇ ਤਰ੍ਹਾਂ ਮੂਨਕ-ਜਾਖਲ ਲਿੰਕ ਸੜਕ ’ਤੇ ਵੀ ਪਾਣੀ ਵਗ ਰਿਹਾ ਹੈ।
ਜਾਣਕਾਰੀ ਅਨੁਸਾਰ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਅੱਜ ਦੁੁਪਹਿਰ ਦੋ ਵਜੇ ਤੱਕ ਘਟ ਕੇ 751.6 ’ਤੇ ਆ ਗਿਆ ਸੀ ਅਤੇ ਭਲਕੇ ਤੱਕ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆਉਣ ਦੀ ਸੰਭਾਵਨਾ ਹੈ। ਸੱਤ ਪਿੰਡਾਂ ਮਕੋਰੜ, ਫੂਲਦ, ਘਮੂਰਘਾਟ, ਰਾਮਪੁਰਾ ਗੁੱਜਰਾਂ, ਗਨੋਟਾ, ਕੁੰਦਨੀ ਅਤੇ ਹਾਂਡਾ ’ਚ ਪਾਣੀ ਜਿਉਂ ਦਾ ਤਿਉਂ ਬਰਕਰਾਰ ਹੈ ਜਦੋਂ ਕਿ ਪਿੰਡ ਬੱਲਰਾ, ਕੜੈਲ ਅਤੇ ਚੂੜਲ ਕਲਾਂ ’ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕੇ ’ਚ ਪਾਣੀ ਭਰ ਕੇ ਖੜ੍ਹਨ ਤੋਂ ਬਾਅਦ ਬਿਮਾਰੀਆਂ ਦਾ ਖ਼ਤਰਾ ਜਤਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਹੀ ਅੱਜ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨਿਕ, ਵਿਭਾਗ ਅਤੇ ਮੈਡੀਕਲ ਖੇਤਰ ਨਾਲ ਸਬੰਧਤ ਸੰਸਥਾਵਾਂ ਨਾਲ ਅਹਿਮ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ।

Advertisement

Advertisement
Tags :
ਖਨੌਰੀ:ਘਟਿਆ,ਪੱਧਰਪਾਣੀ:ਪਿੰਡਾਂਮੂਨਕ
Advertisement