ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ ਦੀਆਂ ਸੜਕਾਂ ’ਤੇ ਬਿਨਾ ਮੀਂਹ ਤੋਂ ਹੀ ਖੜ੍ਹਾ ਰਹਿੰਦਾ ਹੈ ਪਾਣੀ

07:43 AM Jun 06, 2024 IST
ਛੋਟੀ ਬਾਰਾਂਦਰੀ ’ਚ ਸਥਿਤ ਬੇਅੰਤ ਸਿੰਘ ਸ਼ਾਪਿੰਗ ਕੰਪਲੈਕਸ ਨੇੜੇ ਸੜਕ ’ਤੇ ਖੜ੍ਹਾ ਪਾਣੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੂਨ
ਸ਼ਾਹੀ ਸ਼ਹਿਰ ਪਟਿਆਲਾ ਦੀਆਂ ਕਈ ਸੜਕਾਂ ਅਜਿਹੀਆਂ ਹਨ, ਜਿਥੇ ਬਿਨਾਂ ਮੀਂਹ ਤੋਂ ਹੀ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਛੋਟੀ ਬਾਰਾਂਦਰੀ ਵਿਖੇ ਅਜਿਹੇ ਹਾਲਾਤ ਅਕਸਰ ਹੀ ਦੇਖਣ ਨੂੰ ਮਿਲਦੇ ਰਹਿੰਦੇ ਹਨ। ਇਥੇ ਸਥਿਤ ਬੇਅੰਤ ਸਿੰਘ ਸ਼ਾਪਿੰਗ ਕੰਪਲੈਕਸ ਦੇ ਸਾਹਮਣਿਓਂ ਨਾਭਾ ਗੇਟ ਤੋਂ ਸ਼ੇਰਾਂਵਾਲਾ ਗੇਟ ਵੱਲ ਨੂੰ ਜਾਂਦੀ ਸੜਕ ’ਤੇ ਹਮੇਸ਼ਾ ਹੀ ਸੀਵਰੇਜ ਦੀ ਲੀਕੇਜ ਕਾਰਨ ਸੜਕ ’ਤੇ ਪਾਣੀ ਵਗਦਾ ਰਹਿੰਦਾ ਹੈ। ਇਥੋਂ ਭਾਵੇਂ ਕਿ ਸਬੰਧਤ ਮੁਲਾਜ਼ਮਾਂ ਵੱਲੋਂ ਕਈ ਵਾਰ ਚੈਕਿੰਗ ਕਰਕੇ ਲੀਕੇਜ ਬੰਦ ਕਰਨ ਲਈ ਕਾਰਵਾਈ ਵੀ ਕੀਤੀ ਹੈ, ਇਸ ਦੇ ਬਾਵਜੂਦ ਕੁਝ ਦਿਨਾਂ ਮਗਰੋਂ ਮੁੜ ਲੀਕੇਜ ਹੁੰਦੀ ਰਹਿੰਦੀ ਹੈ। ਇਸ ਦੌਰਾਨ ਇੱਕ ਵਾਰ ਤਾਂ ਇਸ ਖੇਤਰ ’ਚ ਮੀਂਹ ਪਿਆ ਹੋਣ ਦੇ ਭੁਲੇਖੇ ਵੀ ਪੈਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਬਹੁ-ਮੰਜ਼ਿਲੇ ਬੇਅੰਤ ਸਿੰਘ ਸ਼ਾਪਿੰਗ ਕੰਪਲੈਕਸ ਦੀ ਸਿਖਰਲੀ ਮੰੰਜ਼ਿਲ ’ਤੇ ਸਥਿਤ ਵੱਖ-ਵੱਖ ਦੁਕਾਨਦਾਰਾਂ ਤੇ ਸ਼ੋਅਰੂਮਾਂ ਦੇ ਮਾਲਕਾਂ/ਪ੍ਰਬੰਧਕਾਂ ਦੀਆਂ ਪਈਆਂ ਪਾਣੀ ਵਾਲੀਆਂ ਟੈਂਕੀਆਂ ਵਿਚੋਂ ਕਈ ਲੀਕ ਕਰਦੀਆ ਹੋਣ ਕਾਰਨ ਜਿਥੇ ਹਰ ਵਕਤ ਹੀ ਸਿਖਰਲੀ ਮੰਜ਼ਿਲ ਦੀ ਛੱਤ ’ਤੇ ਪਾਣੀ ਵੱਗਦਾ/ਖੜ੍ਹਾ ਰਹਿੰਦਾ ਹੈ, ਉਥੇ ਹੀ ਟੈਂਕੀਆਂ ਵਿਚੋਂ ਨਿਕਲਦਾ ਇਹੀ ਪਾਣੀ ਹੇਠਾਂ ਪਹੁੰਚਣ ’ਤੇ ਇਸ ਕਦਰ ਦ੍ਰਿਸ਼ ਚਿੱਤਰਦਾ ਹੈ ਜਿਵੇਂ ਮੀਂਹ ਪਿਆ ਹੋਵੇ। ਇਸ ਤੋਂ ਇਲਾਵਾ ਇਸ ਸ਼ਾਪਿੰਗ ਕੰਪਲੈਕਸ ਨਾਲ ਸਬੰਧਤ ਅਤੇ ਇਥੇ ਬਾਹਰੋਂ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਅਤੇ ਹੋਰ ਵਾਹਨ ਵੀ ਉਪਰੋਂ ਡਿੱਗਦੇ ਪਾਣੀ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕਿਉਂਕਿ ਇੱਕ ਤਾਂ ਉਪਰੋਂ ਲੋਕਾਂ ਦੀਆਂ ਕਾਰਾਂ ਆਦਿ ’ਤੇ ਪਾਣੀ ਤਿੱਪਦਾ ਰਹਿੰਦਾ ਹੈ ਤੇ ਦੂਜੇ ਪਾਸਿਓਂ ਇਨ੍ਹਾਂ ਕਾਰਾਂ ’ਤੇ ਮਿੱਟੀ ਵੀ ਉਡ ਪੈ ਜਾਂਦੀ ਹੈ। ਬੁੱਧਵਾਰ ਨੂੰ ਤਾਂ ਇਸ ਉੱਚੀ ਇਮਾਰਤ ਤੋਂ ਹੇਠਾਂ ਆ ਰਿਹਾ ਪਾਣੀ ਸੜਕ ’ਤੇ ਦੂਰ ਤੱਕ ਫੈਲਿਆ ਹੋਇਆ ਸੀ। ਜਿਥੋਂ ਦੀ ਪੈਦਲ ਲੰਘਣ ’ਚ ਤਾਂ ਮੁਸ਼ਕਲਾ ਆ ਰਹੀ ਰਹੀ ਸੀ, ਬਲਕਿ ਦੁਪਹੀਆ ਵਾਹਨ ਚਾਲਕਾਂ ਨੂੰ ਵੀ ਚੌਕਸੀ ਨਾਲ ਇਹ ਖੇਤਰ ਪਾਰ ਕਰਨਾ ਪੈ ਰਿਹਾ ਸੀ। ਇਸੇ ਖੇਤਰ ’ਚ ਰੋਜ਼ਾਨਾ ਆਪਣੇ ਦਫ਼ਤਰ ’ਚ ਆਉਂਦੇ ਨਰਿੰਦਰ ਸਿੰਘ ਚੌਹਾਨ ਦਾ ਕਹਿਣਾ ਸੀ ਕਿ ਇਸ ਕਦਰ ਇਸ ਖੇਤਰ ’ਚ ਪਾਣੀ ਦੀ ਲੀਕੇਜ ਦੀ ਇਹ ਸਮੱਸਿਆ ਅਕਸਰ ਹੀ ਬਣੀ ਰਹਿੰਦੀ ਹੈ। ਪਰ ਸਬੰਧਤ ਅਦਾਰੇ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਨੋਟਿਸ ਨਹੀਂ ਲਿਆ ਜਾ ਰਿਹਾ ਕਿਉਂਕਿ ਜੇਕਰ ਹਾਲਾਤ ਇਹੀ ਰਹੇ ਤਾਂ ਇਹ ਇਮਾਰਤ ਵੀ ਖਸਤਾ ਹੋ ਸਕਦੀ ਹੈ।
ਇਸੇ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ ਦਾ ਕਹਿਣਾ ਸੀ ਕਿ ਅਧਿਕਾਰੀਆਂ ਨਾਲ ਰਾਬਤਾ ਸਾਧ ਕੇ ਉਹ ਪਾਣੀ ਦੀ ਲੀਕੇਜ ਸਬੰਧੀ ਸਮੱਸਿਆ ਦਾ ਹੱਲ ਯਕੀਨੀ ਬਣਾਉਣਗੇ।

Advertisement

Advertisement