ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੜ੍ਹਬਾ ਮੰਡੀ ਦੀਆਂ ਸੜਕਾਂ ’ਤੇ ਪਾਣੀ ਭਰਿਆ

09:05 AM Jul 18, 2024 IST
ਦਿੜ੍ਹਬਾ ਮੰਡੀਆਂ ਦੀਆਂ ਸੜਕਾਂ ’ਤੇ ਭਰਿਆ ਮੀਂਹ ਦਾ ਪਾਣੀ। -ਫੋਟੋ: ਸ਼ੀਤਲ

ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ):

Advertisement

ਦਿੜ੍ਹਬਾ ਵਿੱਚ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਝੋਨਾ ਅਤੇ ਹੋਰ ਫਸਲਾਂ ਲਹਿਰਾਉਣ ਲੱਗੀਆਂ। ਦੂਜੇ ਪਾਸੇ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਸੜਕ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਜਾਂਦੀ ਸੜਕ ਉੱਪਰ ਗੋਡੇ ਗੋਡੇ ਪਾਣੀ ਖੜ੍ਹਨ ਨਾਲ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਭਾਵੇਂ ਇਹ ਸੜਕ ਦੁਬਾਰਾ ਬਣਾਈ ਗਈ ਹੈ ਪਰ ਸੜਕ ਨੀਵੀਂ ਹੋਣ ਕਾਰਨ ਬਰਸਾਤਾਂ ਦੌਰਾਨ ਇਹ ਸੜਕ ਨਾਲੇ ਦਾ ਰੂਪ ਧਾਰ ਲੈਂਦੀ ਜਿਸ ਕਰਕੇ ਇਸ ਉੱਪਰ ਦੀ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਖਾਸ ਕਰਕੇ ਸਕੂਲੀ ਬੱਚਿਆਂ ਲਈ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਜਦੋਂ ਵੀ ਮੀਂਹ ਪੈਂਦਾ ਤਾਂ ਦਿੜ੍ਹਬਾ ਅਨਾਜ ਮੰਡੀਆਂ ਦੀਆਂ ਸੜਕਾਂ ਨੱਕੋ ਨੱਕ ਭਰ ਜਾਂਦੀਆਂ ਹਨ ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲ ਆਉਂਦੀ ਹੈ ਅਤੇ ਪਾਣੀ ਦੁਕਾਨਾਂ ਅਤੇ ਘਰਾਂ ਵਿੱਚ ਵੜ ਜਾਂਦਾ ਹੈ। ਦਿੜ੍ਹਬਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਿੱਥੇ ਅਨਾਜ ਮੰਡੀਆਂ ਦੀਆਂ ਸੜਕਾਂ ਨੂੰ ਉੱਚਾ ਕੀਤਾ ਜਾਵੇ, ਉੱਥੇ ਕੌਮੀ ਮਾਰਗ ਤੋਂ ਲੈ ਕੇ ਸਰਕਾਰੀ ਸੈਕੰਡਰੀ ਸਕੂਲ ਨੂੰ ਜਾਂਦੀ ਕਰੀਬ ਅੱਧਾ ਕਿਲੋਮੀਟਰ ਸੜਕ ਨੂੰ ਉੱਚਾ ਚੁੱਕ ਕੇ ਬਣਾਇਆ ਜਾਵੇ।

Advertisement
Advertisement
Advertisement