ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਗਾਤਾਰ ਮੀਂਹ ਪੈਣ ਕਾਰਨ ਸੜਕਾਂ ’ਤੇ ਭਰਿਆ ਪਾਣੀ

10:02 AM Sep 20, 2024 IST
ਆਵਾਜਾਈ ਲਈ ਬੰਦ ਪੁਰਾਣਾ ਫਰੀਦਾਬਾਦ ਅੰਡਰਪਾਸ।-ਫੋਟੋ:ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 19 ਸਤੰਬਰ
ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਖੇਤਰਾਂ ਵਿੱਚ ਪਾਣੀ ਖੜ੍ਹਨ ਤੇ ਚਿੱਕੜ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਫਰੀਦਾਬਾਦ ਨਗਰ ਨਿਗਮ ਵੱਲੋਂ ਰੋਡ ਗਲੀਆਂ ਦੀ ਸਫ਼ਾਈ ਨਾ ਕਰਵਾਉਣ ਕਾਰਨ ਸ਼ਹਿਰ ਦੀ ਇਹ ਹਾਲਤ ਹੋਈ ਹੈ। ਦੂਜੇ ਪਾਸੇ ਓਲਡ ਫਰੀਦਾਬਾਦ ਅੰਡਰਪਾਸ ਮੁਰੰਮਤ ਦੌਰਾਨ ਬੰਦ ਹੋਣ ਕਰਕੇ ਸ਼ਹਿਰ ਵਿੱਚ ਆਵਾਜਾਈ ਦੀ ਰਫ਼ਤਾਰ ਜੂੰਅ ਦੀ ਚਾਲ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਅੰਡਰਪਾਸ ਦੀ ਮੁਰੰਮਤ ਲਈ ਇਸ ਨੂੰ ਆਵਾਜਾਈ ਲਈ ਬੰਦ ਕੀਤਾ ਹੋਇਆ ਹੈ ਜਿਸ ਕਰਕੇ ਸ਼ਹਿਰ ਦੇ ਉੱਤਰੀ ਤੇ ਦੱਖਣੀ ਹਿੱਸੇ ਵੱਲ ਆਉਣ-ਜਾਣ ਲਈ ਰਾਹਗੀਰ ਪ੍ਰੇਸ਼ਾਨ ਹਨ। ਪਾਣੀ ਭਰੀਆਂ ਸੜਕਾਂ ਉਪਰੋਂ ਲੰਘਦੇ ਵਾਹਨਾਂ ਨੇ ਸੜਕਾਂ ’ਤੇ ਕਈ ਥਾਈਂ ਟੋਏ ਪਾ ਦਿੱਤੇ ਹਨ। ਪਾਣੀ ਖੜ੍ਹੇ ਹੋਣ ਕਾਰਨ ਸੜਕਾਂ ਦੀ ਬਜਰੀ ਉੱਖੜ ਚੁੱਕੀ ਹੈ।
ਨਗਰ ਨਿਗਮ ਦੀ ਮਿਆਦ ਲੰਘੇ ਨੂੰ ਕਰੀਬ ਦੋ ਸਾਲ ਹੋ ਚੁੱਕੇ ਹਨ ਤੇ ਨਿਗਮ ਦੀਆਂ ਚੋਣਾਂ ਨਾ ਹੋਣ ਕਰਕੇ ਮੌਜੂਦਾ ਕੌਂਸਲਰਾਂ ਵੱਲੋਂ ਆਪਣੇ ਇਲਾਕਿਆਂ ਵੱਲ ਬਹੁਤੀ ਤਵੱਜੋਂ ਨਹੀਂ ਦਿੱਤੀ ਜਾ ਰਹੀ। ਅਧਿਕਾਰੀ ਵੀ ਉਨ੍ਹਾਂ ਦੇ ਹੁਕਮਾਂ ਦੀ ਅਣਦੇਖੀ ਕਰਦੇ ਹਨ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਨੀਲਮ ਚੌਕ, ਸੈਕਟਰ-21 ਸਣੇ ਹੋਰ ਇਲਾਕਿਆਂ ਦੀਆਂ ਸੜਕਾਂ ਦੇ ਟੋਇਆਂ ਵਿੱਚ ਮਲਵਾ ਭਰਿਆ ਪਿਆ ਹੈ ਤੇ ਮੀਂਹ ਹਟਦੇ ਹੀ ਮੁਰੰਮਤ ਕੀਤੀ ਜਾਵੇਗੀ।

Advertisement

ਵਿਰੋਧੀਆਂ ਲਈ ਵਰਦਾਨ ਅਤੇ ਸੱਤਾਧਾਰੀਆਂ ਲਈ ਸਰਾਪ ਬਣਿਆ ਮੀਂਹ

ਦਿੱਲੀ-ਐੱਨਸੀਆਰ ਵਿੱਚ ਬੀਤੇ ਦਿਨਾਂ ਤੋਂ ਪੈ ਰਿਹਾ ਮੀਂਹ ਜਿੱਥੇ ਵਿਰੋਧੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਉੱਥੇ ਹੀ ਸੱਤਾਧਾਰੀਆਂ ਲਈ ਸਰਾਪ ਬਣ ਰਿਹਾ ਹੈ। ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਭਖਣ ਲੱਗਿਆ ਹੈ ਤੇ ਉਮੀਦਵਾਰ ਸ਼ਹਿਰੀ ਖੇਤਰਾਂ ਵਿੱਚ ਗਲੀਆਂ ਅੰਦਰ ਘਰ-ਘਰ ਜਾ ਕੇ ਪ੍ਰਚਾਰ ਕਰਨ ਲੱਗੇ ਹਨ। ਅਜਿਹੇ ਵਿੱਚ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਵੱਲੋਂ ਗਲੀਆਂ ਤੇ ਸੜਕਾਂ ਉਪਰ ਖੜ੍ਹੇ ਪਾਣੀ ਦਾ ਜ਼ਿਕਰ ਕਰਕੇ ਕਲੋਨੀਆਂ ਦੇ ਵਾਸੀਆਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੱਤਾਧਾਰੀ ਭਾਜਪਾ ਦੇ ਉਮੀਦਵਾਰ ਇਸ ਨੂੰ ਮੌਸਮ ਦੀ ਮਾਰ ਦੱਸ ਕੇ ਟਾਲਾ ਵੱਟਣ ਦੀ ਕੋਸ਼ਿਸ਼ ਕਰ ਰਹੇ ਹਨ।

Advertisement
Advertisement