For the best experience, open
https://m.punjabitribuneonline.com
on your mobile browser.
Advertisement

ਰੂਪਨਗਰ ਸ਼ਹਿਰ ਦੀਆਂ ਕਈ ਕਲੋਨੀਆਂ ’ਚ ਪਾਣੀ ਭਰਿਆ

07:36 AM Jul 03, 2024 IST
ਰੂਪਨਗਰ ਸ਼ਹਿਰ ਦੀਆਂ ਕਈ ਕਲੋਨੀਆਂ ’ਚ ਪਾਣੀ ਭਰਿਆ
ਕਲੋਨੀ ਦੀਆਂ ਗਲੀਆਂ ਵਿੱਚ ਖੜ੍ਹਾ ਪਾਣੀ ਦਿਖਾਉਂਦੇ ਹੋਏ ਲੋਕ।
Advertisement

ਜਗਮੋਹਨ ਸਿੰਘ
ਰੂਪਨਗਰ, 2 ਜੁਲਾਈ
ਸ਼ਹਿਰ ਦੀਆਂ ਲਗਪਗ ਦਸ ਕਲੋਨੀਆਂ ਦੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਨਸੂਨ ਸੀਜਨ ਦੀ ਪਹਿਲੀ ਬਰਸਾਤ ਦੌਰਾਨ ਹੀ ਕਲੋਨੀਆਂ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ। ਰਾਜਿੰਦਰ ਸਿੰਘ ਨੰਨੂਆਂ, ਅਮਰਜੀਤ ਸਿੰਘ ਜੌਲੀ, ਕੇਐੱਲ ਚੋਪੜਾ, ਯੋਗੇਸ਼ ਮੋਹਨ ਪੰਕਜ, ਧਰਮਵੀਰ ਸ਼ਰਮਾ, ਪ੍ਰਿੰਸੀਪਲ ਗੁਰਮੁਖ ਸਿੰਘ, ਮਾਸਟਰ ਕਰਨੈਲ ਸਿੰਘ, ਪਵਨ ਕੁਮਾਰ, ਮੋਹਨ ਸਿੰਘ ਚਾਹਲ ਆਦਿ ਨੇ ਦੱਸਿਆ ਕਿ ਅੱਜ ਪਹਿਲੀ ਬਰਸਾਤ ਦੌਰਾਨ ਹੀ ਰਣਜੀਤ ਐਵੇਨਿਊ, ਹਰਗੋਬਿੰਦ ਨਗਰ, ਨਿਊ ਹਰਗੋਬਿੰਦ ਨਗਰ, ਲਖਵਿੰਦਰਾ ਐਨਕਲੇਵ, ਰਾਮ ਨਗਰ, ਮਾਧੋਦਾਸ ਕਾਲੋਨੀ, ਜੱਸੀ ਫਾਰਮ, ਰਾਜਦੀਪ ਨਗਰ ਅਤੇ ਟਾਵਰ ਕਾਲੋਨੀ ਦੀਆਂ ਗਲੀਆਂ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ। ਕਈ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਚਲਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਸਮੱਸਿਆ ਦੇ ਪੱਕੇ ਹੱਲ ਦਾ ਭਰੋਸਾ ਤਾਂ ਦਿੱਤਾ ਜਾਂਦਾ ਹੈ, ਪਰ ਸਮੱਸਿਆ ਕਈ ਸਾਲ ਬੀਤਣ ਦੇ ਬਾਵਜੂਦ ਜਿਉਂ ਦੀ ਤਿਉਂ ਬਰਕਰਾਰ ਹੈ।

Advertisement

ਸਮੱਸਿਆ ਦੇ ਹੱਲ ਲਈ ਸਰਕਾਰ ਨੂੰ 14 ਕਰੋੜ ਦਾ ਐਸਟੀਮੇਟ ਭੇਜਿਆ: ਏਡੀਸੀ

ਏਡੀਸੀ ਪੂਜਾ ਸਿਆਲ ਗਰੇਵਾਲ ਨੇ ਲੋਕਾਂ ਨੂੰ ਸਮੱਸਿਆ ਦੇ ਜਲਦੀ ਸਥਾਈ ਹੱਲ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਇਲਾਕੇ ਦੀ ਸਮੱਸਿਆ ਦਾ ਹੱਲ ਕਰਨ ਲਈ 14.10 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕਰ ਕੇ ਮਨਜ਼ੂਰੀ ਲਈ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ। ਮਨਜ਼ੂਰੀ ਮਿਲਣ ਮਗਰੋਂ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ।

ਨਿਊ ਚੰਡੀਗੜ੍ਹ ਇਲਾਕੇ ਵਿੱਚ ਤਿੰਨ ਘੰਟੇ ਮੀਂਹ ਪਿਆ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਤੇ ਸਿੱਸਵਾਂ ਇਲਾਕੇ ਵਿੱਚ ਅੱਜ ਸਵੇਰੇ ਤੇਜ਼ ਹਵਾ ਚੱਲਣ ਮਗਰੋਂ ਕਰੀਬ ਤਿੰਨ ਘੰਟੇ ਮੀਂਹ ਪਿਆ। ਇਸ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਇਲਾਕੇ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਗਈ ਜੋ ਸ਼ਾਮ ਵੇਲੇ ਬਹਾਲ ਹੋਈ। ਤੇਜ਼ ਹਵਾਵਾਂ ਕਾਰਨ ਬਾਜਰਾ ਤੇ ਚਰੀ ਆਦਿ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਹੈ। ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਜ਼ਮੀਨਾਂ ’ਚ ਪਾਣੀ ਭਰਨ ਕਾਰਨ ਕੱਦੂ ਕਰਨੇ ਸ਼ੁਰੂ ਕਰ ਦਿੱਤੇ ਹਨ।

Advertisement
Author Image

sukhwinder singh

View all posts

Advertisement
Advertisement
×