ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਛੀਵਾੜਾ ਵਿੱਚ ਦਾਣਾ ਮੰਡੀ ਅਤੇ ਗੁਰੋਂ ਕਲੋਨੀ ਵਿੱਚ ਭਰਿਆ ਪਾਣੀ

10:41 AM Aug 20, 2024 IST
ਮੀਂਹ ਪੈਣ ਤੋਂ ਬਾਅਦ ਦਾਣਾ ਮੰਡੀ ’ਚ ਭਰਿਆ ਪਾਣੀ।

ਮਾਛੀਵਾੜਾ (ਗੁਰਦੀਪ ਸਿੰਘ ਟੱਕਰ):

Advertisement

ਅੱਜ ਸਵੇਰੇ ਮਾਛੀਵਾੜਾ ਸ਼ਹਿਰ ਵਿੱਚ ਦੋ ਘੰਟੇ ਲਗਾਤਾਰ ਪਏ ਮੀਂਹ ਕਾਰਨ ਜਿੱਥੇ ਸ਼ਹਿਰ ਦੀਆਂ ਕੁਝ ਗਲੀਆਂ ਜਲ-ਥਲ ਹੋ ਗਈਆਂ, ਉੱਥੇ ਦਾਣਾ ਮੰਡੀ ਵਿੱਚ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਮੰਡੀ ਝੀਲ ਦਾ ਰੂਪ ਧਾਰਨ ਕਰ ਗਈ। ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਦਾਣਾ ਮੰਡੀ ਦਾ ਨਵਾਂ ਸੀਵਰੇਜ ਪਾਇਆ ਗਿਆ ਅਤੇ ਅੰਦਰੂਨੀ ਸੜਕਾਂ ਦਾ ਨਿਰਮਾਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਕੇਵਲ ਦੋ ਘੰਟੇ ਦੀ ਬਾਰਿਸ਼ ਤੋਂ ਬਾਅਦ ਮਾਛੀਵਾੜਾ ਦਾਣਾ ਮੰਡੀ ਵਿੱਚ ਸਾਰੇ ਪਾਸੇ ਪਾਣੀ ਭਰ ਗਿਆ ਕਿਉਂਕਿ ਇੱਥੇ ਪਾਇਆ ਗਿਆ ਸੀਵਰੇਜ ਭਾਰੀ ਮੀਂਹ ਦੇ ਪਾਣੀ ਕੱਢਣ ਦੇ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖਰਚ ਕੀਤੇ ਕਰੋੜਾਂ ਰੁਪਏ ਵਿਅਰਥ ਗਏ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜੋ ਨਵੀਆਂ ਸੜਕਾਂ ਬਣੀਆਂ ਹਨ ਉਹ ਵੀ ਜਲਦੀ ਟੁੱਟ ਜਾਣਗੀਆਂ। ਸਾਬਕਾ ਪ੍ਰਧਾਨ ਖੇੜਾ ਨੇ ਦੱਸਿਆ ਕਿ ਸੀਵਰੇਜ ਲਈ ਜੋ ਹੌਦੀਆਂ ਦੇ ਢੱਕਣ ਲਗਾਏ ਹਨ ਉਹ ਵੀ ਟੁੱਟਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨਾਲ ਕਈ ਵਾਰ ਹਾਦਸੇ ਵੀ ਵਾਪਰ ਗਏ ਹਨ। ਸਾਬਕਾ ਪ੍ਰਧਾਨ ਖੇੜਾ ਨੇ ਕਿਹਾ ਕਿ ਮੰਡੀ ਬੋਰਡ ਵਲੋਂ ਠੇਕੇਦਾਰ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਸੀਵਰੇਜ ਸਿਸਟਮ ਵਿਚ ਉਣਤਾਈਆਂ ਹਨ ਉਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਵੇ। ਇਸ ਤੋਂ ਇਲਾਵਾ ਮੀਂਹ ਕਾਰਨ ਮਾਛੀਵਾੜਾ ਗੁਰੋਂ ਕਲੋਨੀ ਵੀ ਜਲਥਲ ਹੋਈ ਦਿਖਾਈ ਦਿੱਤੀ। ਗੁਰੋਂ ਕਲੋਨੀ ਵਾਸੀ ਕਰਨ ਲੂਥਰਾ ਨੇ ਦੱਸਿਆ ਕਿ ਇਸ ਕਲੋਨੀ ਵਿਚ ਵੀ ਸੀਵਰੇਜ ਸਿਸਟਮ ਠੀਕ ਨਹੀਂ ਹੈ ਕਿਉਂਕਿ ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ਸੜਕਾਂ ’ਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਗੁਰੋਂ ਕਲੋਨੀ ਦੇ ਸੀਵਰੇਜ ਸਿਸਟਮ ਨੂੰ ਠੀਕ ਕਰੇ ਅਤੇ ਮੀਂਹ ਤੋਂ ਬਾਅਦ ਲੋਕਾਂ ਨੂੰ ਜੋ ਸਮੱਸਿਆ ਆਉਂਦੀ ਹੈ ਉਸ ਤੋਂ ਨਿਜ਼ਾਤ ਦਿਵਾਈ ਜਾਵੇ।

Advertisement
Advertisement