ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਨੌਰੀ ਕਲਾਂ ਵਿੱਚ ਪਾਣੀ ਨਿਕਾਸੀ ਦੀ ਸਮੱਸਿਆ ਬਰਕਰਾਰ

10:39 AM Jul 14, 2024 IST

ਬੀਰਬਲ ਰਿਸ਼ੀ
ਸ਼ੇਰਪੁਰ, 13 ਜੁਲਾਈ
ਘਨੌਰੀ ਕਲਾਂ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮਜ਼ਦੂਰ ਪਰਿਵਾਰਾਂ ਵੱਲੋਂ ਆਪਣੇ ਘਰ ਬਚਾਉਣ ਲਈ ਮਾਰੇ ਗਏ ਬੰਨ੍ਹ ਮਗਰੋਂ ਪਿੰਡ ਦੇ ਕੁੱਝ ਹਿੱਸਿਆਂ ਵਿੱਚ ਜਲਥਲ ਹੋਇਆ ਪਿਆ ਹੈ ਤੇ ਅਧਿਕਾਰੀ ਸਮੱਸਿਆ ਦਾ ਪੱਕਾ ਹੱਲ ਕਰਨ ’ਚ ਨਾਕਾਮ ਹਨ। ਦੂਜੇ ਪਾਸੇ ਅੱਜ ਵੱਡੀ ਗਿਣਤੀ ਮਜ਼ਦੂਰ ਆਪਣੀ ਲਿਖਤੀ ਦਰਖਾਸਤ ਲੈ ਕੇ ਬੀਡੀਪੀਓ ਕੋਲ ਪੁੱਜੇ ਜਿੱਥੇ ਉਨ੍ਹਾਂ ਨੇ ਬੀਡੀਪੀਓ ਦਾ ਵਾਧੂ ਚਾਰਜ ਵੇਖ ਰਹੇ ਬੀਡੀਪੀਓ ਧੂਰੀ ਪ੍ਰਦੀਪ ਸ਼ਾਰਧਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬੀਡੀਪੀਓ ਨੇ ਮਜ਼ਦੂਰ ਪਰਿਵਾਰਾਂ ਨੂੰ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪਾਣੀ ਨਿਕਾਸੀ ਨਾ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਲੋਕਾਂ ਵਿੱਚ ਆਪਸੀ ਲੜਾਈ ਝਗੜਿਆਂ ਦਾ ਸ਼ੁਰੂਆਤੀ ਦੌਰ ਹੈ ਪਰ ਵਿਭਾਗ ਦੀ ਚੁੱਪ ਮਸਲੇ ਦੀਆਂ ਤੰਦਾਂ ਨੂੰ ਹੋਰ ਉਲਝਾਉਣ ਦੀ ਵਜ੍ਹਾ ਬਣ ਸਕਦੀ ਹੈ। ਉਂਜ ਵਿਭਾਗ ਹੁਣ ਮੀਂਹ ਦਾ ਪਾਣੀ ਸਕੂਲ ਨਾਲ ਲੱਗਦੇ ਇੱਕ ਛੋਟੇ ਜਿਹੇ ਛੱਪੜ ਵਿੱਚ ਕੱਢਣ ਦੇ ਮੂਡ ’ਚ ਹੈ ਪਰ ਇਹ ਕੋਈ ਪੱਕਾ ਹੱਲ ਨਹੀਂ ਮੰਨਿਆ ਜਾ ਰਿਹਾ। ਐੱਸਡੀਐੱਮ ਧੂਰੀ ਅਮਿੱਤ ਗੁਪਤਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਕਿਹਾ ਕਿ ਉਹ ਹੁਣੇ ਹੀ ਬੀਡੀਪੀਓ ਨੂੰ ਮੌਕੇ ’ਤੇ ਭੇਜਣ ਦੀ ਹਦਾਇਤ ਕਰ ਰਹੇ ਹਨ।

Advertisement

ਵਾਟਰ ਟਰੀਟਮੈਂਟ ਪਲਾਂਟ ਚਿੱਟਾ ਹਾਥੀ ਬਣਿਆ

ਪਿੰਡ ’ਚ 30 ਲੱਖ ਤੋਂ ਵੱਧ ਰਾਸ਼ੀ ਨਾਲ ਬਣਿਆਂ ਵਾਟਰ ਟਰੀਟਮੈਂਟ ਪਲਾਂਟ ਵਿਭਾਗ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉੱਤਰ ਰਿਹਾ ਜਦੋਂ ਕਿ ਇਸ ਪਲਾਂਟ ਤੋਂ ਇਲਾਵਾ ਲੱਖਾਂ ਰੁਪਏ ਦੀਆਂ ਸੀਮਿੰਟ ਵਾਲੀਆਂ ਪਾਈਪਾਂ ਅਲੱਗ ਪਾਈਆਂ ਗਈਆਂ ਹਨ। ਇਹ ਡੂੰਘੀ ਜਾਂਚ ਦਾ ਵਿਸ਼ਾ ਹੈ ਕਿ ਆਖਰ ਖਾਮੀਆਂ ਕਿੱਥੇ ਰਹਿ ਗਈਆਂ ਹਨ।

Advertisement
Advertisement