ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘੱਗਰ ਵਿੱਚ ਪਾਣੀ ਘਟਿਆ, ਲੋਕਾਂ ਦੇ ਮਨਾਂ ’ਚ ਡਰ ਕਾਇਮ

10:15 AM Jul 25, 2023 IST
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਲੋਕਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਮਾਨ

ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਘੱਗਰ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਨੂੰ ਅਜੇ ਵੀ ਡਰਾਇਆ ਹੋਇਆ ਹੈ, ਹਾਲਾਂਕਿ ਇਸ ਇਲਾਕੇ ’ਚੋਂ ਲੰਘਦੇ ਘੱਗਰ ਦਰਿਆ ’ਚੋਂ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਆ ਗਿਆ ਹੈ। ਬੇਸ਼ੱਕ ਅੱਜ ਬਹੁਤੇ ਪਿੰਡਾਂ ਦਾ ਸੜਕੀ ਮਾਰਗ ਆਰੰਭ ਹੋ ਗਿਆ ਹੈ ਅਤੇ ਕਈ ਇਲਾਕਿਆਂ ਵਿੱਚ ਮਨਿੀ ਬੱਸਾਂ ਦਾ ਲੋਕ ਸੇਵਾ ਲਈ ਚੱਲਣਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਹੌਸਲਾ ਮਿਲਿਆ ਹੈ, ਪਰ ਲੋਕਾਂ ਦੇ ਮਨਾਂ ’ਚੋਂ ਅਜੇ ਵੀ ਘੱਗਰ ਵਿੱਚ ਹੋਰ ਪਾਣੀ ਆਉਣ ਦਾ ਡਰ ਨਿਕਲ ਨਹੀਂ ਰਿਹਾ।
ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਲੋਕਾਂ ਨੂੰ ਆਮ ਜਿੰਦਗੀ ਆਰੰਭ ਕਰਨ ਲਈ ਬਾਕਾਇਦਾ ਕਈ ਖੇਤਰਾਂ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਤਾਂ ਕਿ ਸਾਧਾਰਨ ਜ਼ਿੰਦਗੀ ਨੂੰ ਸ਼ੁਰੂ ਕਰ ਕੇ ਆਪਣੀਆਂ ਤਕਲੀਫ਼ਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਲ ਦੱਸ ਕੇ ਦੂਰ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਭਾਵੇਂ ਪਾਣੀ ਦੇ ਵਾਪਸ ਮੁੜਨ ਨਾਲ ਖੇਤਾਂ ਵਿੱਚ ਛੇਤੀ ਝੋਨੇ ਦੀ ਫ਼ਸਲ ਨੂੰ ਲਾਉਣ ਦੀਆਂ ਉਮੀਦਾਂ ਵਿਖਾਈ ਦੇਣ ਲੱਗੀਆਂ ਹਨ, ਪਰ ਲੋਕਾਂ ਦੇ ਅਜੇ ਤੱਕ ਹੌਸਲੇ ਨਹੀਂ ਵਧੇ ਹਨ। ਜਿਹੜੇ ਖੇਤਰ ਵਿੱਚ ਦੁਕਾਨਾਂ ਅੱਗੇ ਵੱਡੇ-ਵੱਡੇ ਬੰਨ੍ਹ ਮਾਰੇ ਹੋਏ ਹਨ, ਉਨ੍ਹਾਂ ਦੁਕਾਨਦਾਰਾਂ ਨੇ ਵੀ ਅਜੇ ਤੱਕ ਦੁਕਾਨਾਂ ਨੂੰ ਖੋਲ੍ਹਣ ਦਾ ਹੌਸਲਾ ਨਹੀਂ ਕੀਤਾ ਹੈ।
ਵਿਧਾਇਕ ਬਣਾਂਵਾਲੀ ਨੇ ਲੋਕਾਂ ਨਾਲ ਮੀਟਿੰਗ ਕਰ ਕੇ ਦੁਕਾਨਾਂ ਨੂੰ ਖੋਲ੍ਹਣ ਸਮੇਤ ਕਈ ਦਨਿਾਂ ਤੋਂ ਬੰਦ ਪਏ ਸਰਦੂਲਗੜ੍ਹ ਦੇ ਬੈਂਕਾਂ ਨੂੰ ਵੀ ਲੋਕ ਸੇਵਾ ਲਈ ਆਮ ਵਾਂਗ ਖੋਲ੍ਹਣ ਲਈ ਕਿਹਾ ਹੈ। ਡਰੇਨੇਜ਼ ਵਿਭਾਗ ਦੇ ਹਵਾਲੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੇਰ ਸ਼ਾਮ ਦਾਅਵਾ ਕੀਤਾ ਕਿ ਇਲਾਕੇ ਵਿੱਚ ਜਿਹੜੇ ਪਾੜ ਪਏ ਹੋਏ ਹਨ, ਉਨ੍ਹਾਂ ਨੂੰ ਪੂਰਨ ਲਈ ਬਾਕਾਇਦਾ ਉਪਰਾਲੇ ਆਰੰਭ ਹੋ ਗਏ ਹਨ ਅਤੇ ਛੇਤੀ ਹੀ ਇਨ੍ਹਾਂ ਨੂੰ ਪੂਰ ਕੇ ਨਵੇਂ ਸਿਰਿਓਂ ਹੋਰ ਪਾਣੀ ਆਉਣ ਦੇ ਲੋਕਾਂ ਦੇ ਤੌਖ਼ਲੇ ਦੂਰ ਕੀਤੇ ਜਾਣਗੇ।
ਇਸ ਦੌਰਾਨ ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਪ੍ਰਧਾਨ ਗੁਰਤੇਜ਼ ਸਿੰਘ ਜਗਰੀ ਅਤੇ ਜਨਰਲ ਸਕੱਤਰ ਈਸ਼ਵਰ ਦਾਸ ਗੋਇਲ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉਤਰਾਖੰਡ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸਨੇ ਇਸ ਇਲਾਕੇ ਦੇ ਹੜ੍ਹ ਪੀੜਤ ਲੋਕਾਂ ਨੂੰ ਮੁੜ ਤੋਂ ਡਰਾਇਆ ਹੋਇਆ ਹੈ। ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਮਨਾਂ ’ਚੋਂ ਹੋਰ ਹੜ੍ਹਾਂ ਦੇ ਆਉਣ ਦਾ ਡਰ ਕੱਢਣਾ ਚਾਹੀਦਾ ਹੈ ਅਤੇ ਕਿਸੇ ਕਿਸਮ ਦੀਆਂ ਵੀ ਅਫ਼ਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

Advertisement

ਘੱਗਰ ਤੇ ਰੰਗੋਈ ਨਾਲੇ ’ਚ ਪਾਣੀ ਦਾ ਪੱਧਰ ਘਟਿਆ
ਸਿਰਸਾ (ਪ੍ਰਭੂ ਦਿਆਲ): ਘੱਗਰ ਦਰਿਆ ਤੇ ਰੰਗੋਈ ਨਾਲੇ ’ਚ ਪਾਣੀ ਦਾ ਪੱਧਰ ਤਾਂ ਘਟ ਗਿਆ ਹੈ ਪਰ ਹਾਲੇ ਹੜ੍ਹ ਦਾ ਖਤਰਾ ਨਹੀਂ ਘਟਿਆ। ਪਿੰਡਾਂ ਵਿੱਚ ਜਿੱਥੇ ਠੀਕਰੀ ਪਹਿਰਾ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ, ਉੱਥੇ ਹੀ ਘੱਗਰ ਤੇ ਰੰਗੋਈ ਨਾਲੇ ਦੇ ਬੰਨ੍ਹਾਂ ਤੋਂ ਇਲਾਵਾ ਆਰਜ਼ੀ ਤੌਰ ’ਤੇ ਬਣਾਏ ਗਏ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਣੀ ਦਾ ਪੱਧਰ ਘਟਣ ਕਾਰਨ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਡੀਸੀ ਪਾਰਥ ਗੁਪਤਾ ਨੇ ਦੱਸਿਆ ਕਿ ਦਰਿਆ ਵਿੱਚ ਸਰਦੂਲਗੜ੍ਹ ’ਚ ਪਾਣੀ ਦਾ ਪੱਧਰ ਦੋ ਫੁੱਟ ਘਟਿਆ ਹੈ ਜੋ ਕਿ ਸਿਰਸਾ ਲਈ ਵੱਡੀ ਰਾਹਤ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਾਲੇ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਮਗਰੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਦੇ ਲਈ ਸਿਹਤ ਵਿਭਾਗ ਨੂੰ ਚੌਕਸ ਕੀਤਾ ਗਿਆ ਹੈ। ਉੱਧਰ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਅੱਖਾਂ ਦੇ ਰੋਗਾਂ ਦੇ ਨਾਲ-ਨਾਲ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਵੀ ਵਧ ਰਹੀਆਂ ਹਨ।

Advertisement
Advertisement