For the best experience, open
https://m.punjabitribuneonline.com
on your mobile browser.
Advertisement

ਜਲ ਸੰਕਟ: ਨਹਿਰਾਂ ਤੇ ਕੱਸੀਆਂ ਕਨਿਾਰੇ ਲੱਗੇ ਨਲਕੇ ਬਣੇ ਲੋਕਾਂ ਦਾ ਸਾਹਰਾ

07:50 AM Jul 15, 2023 IST
ਜਲ ਸੰਕਟ  ਨਹਿਰਾਂ ਤੇ ਕੱਸੀਆਂ ਕਨਿਾਰੇ ਲੱਗੇ ਨਲਕੇ ਬਣੇ ਲੋਕਾਂ ਦਾ ਸਾਹਰਾ
ਇੱਕ ਪਿੰਡ ਵਿੱਚ ਲੱਗੇ ਨਲਕੇ ਤੋਂ ਪਾਣੀ ਭਰਦੇ ਹੋਏ ਲੋਕ।
Advertisement

ਪਰਮਜੀਤ ਸਿੰਘ
ਫ਼ਾਜ਼ਿਲਕਾ, 14 ਜੁਲਾਈ
ਮਾਲਵਾ ਖਿੱਤੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਜਿੱਥੇ ਦਨਿੋਂ ਦਨਿ ਜਿੱਥੇ ਹੇਠਾਂ ਜਾ ਰਿਹਾ ਹੈ, ਉੱਥੇ ਹੀ ਇਸ ਖਿੱਤੇ ਵਿੱਚ ਪੀਣ ਵਾਲੇ ਪਾਣੀ ਦੇ ਪੀਣਯੋਗ ਨਾ ਹੋਣ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਖਿੱਤੇ ਦੇ ਫ਼ਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਬਿ ਦੇ ਸੈਂਕੜੇ ਪਿੰਡਾਂ ਦੀ ਸਥਿਤੀ ਇਹ ਹੈ ਕਿ ਲੋਕ ਕਈ ਕਿਲੋਮੀਟਰ ਤੋਂ ਕੱਸੀਆਂ ਅਤੇ ਨਹਿਰਾਂ ਦੇ ਕਨਿਾਰਿਆਂ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ। ਇਸ ਖਿੱਤੇ ਦੇ ਪਿੰਡਾਂ ਦੇ ਲੋਕ ਮੋਟਰਸਾਈਕਲਾਂ, ਸਾਈਕਲਾਂ, ਟਰੈਕਟਰਾਂ ਅਤੇ ਗੱਡੀਆਂ ਆਦਿ ਤੇ ਪੀਣ ਵਾਲਾ ਦੂਰ ਤੋਂ ਲਿਆਉਣ ਲਈ ਮਜਬੂਰ ਹਨ। ਕਈ ਪਿੰਡਾਂ ਦੇ ਲੋਕ ਕਰੀਬ 15-20 ਕਿਲੋਮੀਟਰ ਦੂਰ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰਦੇ ਹਨ। ਇਸ ਦਾ ਕਾਰਨ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਹੁਣ ਪੀਣਯੋਗ ਨਹੀਂ ਰਿਹਾ। ਨਹਿਰੀ ਪਾਣੀ ਵੀ ਪੀਣਯੋਗ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਈ ਪਿੰਡਾਂ ਵਿਚ ਫਿਲਟਰ ਕਰਨ ਦਾ ਪ੍ਰਬੰਧ ਨਹੀਂ ਹੈ। ਬਹੁਤੇ ਪਿੰਡਾਂ ਦੇ ਲੋਕਾਂ ਲਈ ਭਾਵੇਂ ਵਾਟਰ ਵਰਕਸ ਦਾ ਪਾਣੀ ਦਿੱਤਾ ਜਾਂਦਾ ਹੈ ਪਰ ਪਾਣੀ ਪੀਣਯੋਗ ਨਾ ਹੋਣ ਕਾਰਨ ਲੋਕ ਗੁਰੇਜ ਕਰਨ ਲੱਗੇ ਹਨ। ਇਸ ਖਿੱਤੇ ਦੇ ਹਰ ਪਿੰਡ ਦਾ ਇਹੋ ਹਾਲਾਤ ਹੈ। ਜੇ ਪੰਨੀਵਾਲਾ ਫੱਤਾ ਅਤੇ ਆਸਪਾਸ ਦੇ ਪਿੰਡਾਂ ਦੀ ਗੱਲ ਹੀ ਕਰੀਏ ਤਾਂ ਇੱਥੇ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਇਸ ਖਿੱਤੇ ਵਿਚ ਬਹੁਤ ਸਾਰੇ ਲੋਕ ਦੂਰ ਤੋਂ ਪਾਣੀ ਲਿਆ ਕੇ ਵੇਚਦੇ ਹਨ। ਇਹ ਹੀ ਨਹੀਂ ਹੁਣ ਬੱਸਾਂ ਦੇ ਡਰਾਈਵਰਾਂ ਵੱਲੋਂ ਵੀ ਨਹਿਰਾਂ ਅਤੇ ਕੱਸੀਆਂ ’ਤੇ ਲੱਗੇ ਨਲਕਿਆਂ ਤੋਂ ਪਾਣੀ ਭਰ ਕੇ ਲੋਕਾਂ ਦੇ ਪੀਣ ਲਈ ਬੱਸਾਂ ਵਿੱਚ ਰੱਖਿਆ ਜਾਂਦਾ ਹੈ। ਇਸ ਪਾਣੀ ਗੁਣਵੱਤਾ ਕੁਝ ਵੀ ਹੋਵੇ ਪਰ ਇਹ ਪੀਣ ’ਚ ਸੁਆਦ ਹੈ।

Advertisement

ਮੁੱਲ ਵਿਕਣ ਲੱਗਿਆ ਪੀਣ ਵਾਲਾ ਪਾਣੀ

ਜਿਵੇਂ ਜਿਵੇਂ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਨਾ ਪੀਣਯੋਗ ਹੁੰਦਾ ਜਾ ਰਿਹਾ ਹੈ, ਉਸੇ ਤਰ੍ਹਾਂ ਹੀ ਲੋਕ ਦੂਰ ਤੋਂ ਲਿਆਂਦਾ ਪਾਣੀ ਖ਼ਰੀਦਣ ਲਈ ਮਜਬੂਰ ਹੁੰਦੇ ਹਨ। ਇਸ ਖੇਤਰ ਦੇ ਬਹੁਤ ਸਾਰੇ ਪਿੰਡਾਂ ਵਿਚ ਲੋਕਾਂ ਨੇ ਪਾਣੀ ਵੇਚਣ ਦਾ ‘ਰੁਜ਼ਗਾਰ’ ਸ਼ੁਰੂ ਕੀਤਾ ਹੋਇਆ ਹੈ। ਇਹ ਲੋਕ 15 ਤੋਂ 20 ਲਿਟਰ ਦੀ ਕੈਨੀ ਦੇ 15 ਰੁਪਏ ਲੈਂਦੇ ਹਨ।

Advertisement
Tags :
Author Image

joginder kumar

View all posts

Advertisement
Advertisement
×