For the best experience, open
https://m.punjabitribuneonline.com
on your mobile browser.
Advertisement

ਜਲ ਸੰਕਟ: ਬੰਗਲੂੂਰੂ ਵਿੱਚ ਆਈਪੀਐੱਲ ਮੈਚ ਐੱਨਜੀਟੀ ਦੀ ਨਿਗਰਾਨੀ ਹੇਠ

08:04 AM Apr 06, 2024 IST
ਜਲ ਸੰਕਟ  ਬੰਗਲੂੂਰੂ ਵਿੱਚ ਆਈਪੀਐੱਲ ਮੈਚ ਐੱਨਜੀਟੀ ਦੀ ਨਿਗਰਾਨੀ ਹੇਠ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬੰਗਲੂਰੂ, 5 ਅਪਰੈਲ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਸ਼ਹਿਰ ਵਿੱਚ ਪਾਣੀ ਦੇ ਵਧਦੇ ਸੰਕਟ ਦਰਮਿਆਨ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇਐੱਸਸੀਏ) ਅਤੇ ਹੋਰ ਸਬੰਧਤ ਰਾਜ ਅਧਿਕਾਰੀਆਂ ਨੂੰ ਇੱਥੇ (ਆਈਪੀਐੱਲ) ਮੈਚਾਂ ਦੌਰਾਨ ਵਰਤੇ ਗਏ ਪਾਣੀ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਐੱਨਜੀਟੀ ਨੇ ਸਟੇਟ ਕ੍ਰਿਕਟ ਐਸੋਸੀਏਸ਼ਨ ਤੋਂ ਇਲਾਵਾ ਬੰਗਲੂਰੂ ਜਲ ਸਪਲਾਈ ਤੇ ਸੀਵਰੇਜ ਬੋਰਡ (ਬੀਡਬਲਿਊਐੱਸਐੱਸਬੀ) ਅਤੇ ਕਰਨਾਟਕ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ 2 ਮਈ ਤੱਕ ਪਾਣੀ ਦੇ ਸਰੋਤ ਅਤੇ ਇਸ ਦੀ ਮਾਤਰਾ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਕੇਐੱਸਸੀਏ ਦੇ ਸੀਈਓ ਸੁਭੇਂਦੂ ਘੋਸ਼ ਨੇ ਕਿਹਾ, “ਸਟੇਡੀਅਮ ਐੱਨਜੀਟੀ ਨਿਯਮਾਂ ਦੀ ਪਾਲਣਾ ਕਰਦਾ ਹੈ। ਅਜਿਹੇ ਵਿੱਚ ਸਾਨੂੰ ਮੈਚ ਕਰਵਾਏ ਜਾਣ ਦਾ ਪੂਰਾ ਭਰੋਸਾ ਹੈ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×