For the best experience, open
https://m.punjabitribuneonline.com
on your mobile browser.
Advertisement

ਰਾਜਧਾਨੀ ’ਚ ਪਾਣੀ ਦਾ ਸੰਕਟ ਜਾਰੀ

10:39 AM Jun 03, 2024 IST
ਰਾਜਧਾਨੀ ’ਚ ਪਾਣੀ ਦਾ ਸੰਕਟ ਜਾਰੀ
ਗੀਤਾ ਕਲੋਨੀ ਵਿੱਚ ਟੈਕਰਾਂ ਤੋਂ ਪਾਣੀ ਭਰਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੂਨ
ਦਿੱਲੀ ਦੇ ਕਈ ਇਲਾਕੇ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਦਿੱਲੀ ਦੇ ਲੋਕ ਦਿੱਲੀ ਜਲ ਬੋਰਡ ਵੱਲੋਂ ਉਨ੍ਹਾਂ ਇਲਾਕਿਆਂ ਵਿੱਚ ਭੇਜੇ ਜਾਂਦੇ ਪਾਣੀ ਦੇ ਟੈਂਕਰਾਂ ਉੱਪਰ ਨਿਰਭਰ ਹਨ। ਮੰਗ ਅਤੇ ਪੂਰਤੀ ਵਿੱਚ ਵੱਡਾ ਪਾੜਾ ਪੈਣ ਕਾਰਨ ਦਿੱਲੀ ਅੰਦਰ ਪਾਣੀ ਦਾ ਸੰਕਟ ਬਣਿਆ ਹੋਇਆ ਹੈ। ਲੋਕਾਂ ਨੂੰ ਲਾਈਨਾਂ ਵਿੱਚ ਖੜ੍ਹੇ ਹੋ ਕੇ ਟੈਂਕਰਾਂ ਤੋਂ ਪਾਣੀ ਭਰਨਾ ਪੈਂਦਾ ਹੈ। ਐੱਨਡੀਐੱਮਸੀ ਜਾਂ ਦਿੱਲੀ ਜਲ ਬੋਰਡ ਦੇ ਟੈਂਕਰ ਕਲੋਨੀਆਂ ਵਿੱਚ ਆਉਂਦੇ ਹਨ ਤਾਂ ਲੋਕ ਪਾਈਪਾਂ ਲੈ ਕੇ ਉਸ ਵੱਲ ਭੱਜ ਪੈਂਦੇ ਹਨ।
ਇਸ ਦੌਰਾਨ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਲੋਕਾਂ ਨੂੰ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਸਰਕਾਰ ਨੇ 29 ਮਈ ਨੂੰ ਦਿੱਲੀ ਜਲ ਬੋਰਡ ਨੂੰ ਪਾਣੀ ਦੀ ਬਰਬਾਦੀ ਲਈ 2,000 ਰੁਪਏ ਦਾ ਜੁਰਮਾਨਾ ਲਾਉਣ ਦਾ ਨਿਰਦੇਸ਼ ਦਿੱਤਾ ਸੀ। ਕਾਰਾਂ ਧੋਣ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ, ਪਾਣੀ ਦੀਆਂ ਟੈਂਕੀਆਂ ਓਵਰਫਲੋ ਕਰਨ ਅਤੇ ਉਸਾਰੀ ਅਤੇ ਵਪਾਰਕ ਉਦੇਸ਼ਾਂ ਲਈ ਘਰੇਲੂ ਪਾਣੀ ਦੀ ਵਰਤੋਂ ਲਈ ਜੁਰਮਾਨਾ ਲਗਾਇਆ ਜਾਂਦਾ ਹੈ। ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਦਿਨ ਵਿੱਚ ਦੋ ਵਾਰ ਹੁੰਦੀ ਸੀ, ਉਨ੍ਹਾਂ ਵਿੱਚ ਪਾਣੀ ਦੀ ਸਪਲਾਈ ਘਟਾ ਕੇ ਦਿਨ ਵਿੱਚ ਇੱਕ ਵਾਰ ਕਰ ਦਿੱਤੀ ਗਈ ਹੈ।
ਦਿੱਲੀ ਸਰਕਾਰ ਨੇ ਘਾਟ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਕਰਨ ਲਈ ਡਬਲ ਸ਼ਿਫਟਾਂ ਵਿੱਚ ਟਿਊਬਵੈੱਲ ਚਲਾਉਣ ਅਤੇ ਪਾਣੀ ਦੇ ਟੈਂਕਰਾਂ ਦੀ ਵਰਤੋਂ ਕਰਨ ਵਰਗੇ ਉਪਾਅ ਵੀ ਕੀਤੇ ਹਨ। ਨਿਰਮਾਣ ਸਥਾਨਾਂ ’ਤੇ ਪੀਣ ਵਾਲੇ ਪਾਣੀ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਾਈ ਗਈ ਹੈ।

Advertisement

ਯੋਗੀ ਤੇ ਸੈਣੀ ਨੂੰ ਪੱਤਰ ਲਿਖਿਆ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਪਾਣੀ ਸੰਕਟ ਦੇ ਚੱਲਦਿਆਂ ਜਲ ਮੰਤਰੀ ਆਤਿਸ਼ੀ ਨੇ ਅੱਜ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਵਾਧੂ ਪਾਣੀ ਛੱਡਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਨਾਇਬ ਸਿੰਘ ਸੈਣੀ ਨੂੰ ਲਿਖੇ ਪੱਤਰ ਵਿੱਚ ਆਤਿਸ਼ੀ ਨੇ ਮੌਨਸੂਨ ਦੇ ਆਉਣ ਤੱਕ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਵਾਧੂ ਪਾਣੀ ਛੱਡਣ ਦੀ ਮੰਗ ਕੀਤੀ ਹੈ। ਆਤਿਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਆਪਣੇ ਵਾਟਰ ਟ੍ਰੀਟਮੈਂਟ ਪਲਾਂਟਾਂ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪੱਤਰ ਵਿੱਚ ਉਨ੍ਹਾਂ ਵਜ਼ੀਰਾਬਾਦ ਬੈਰਾਜ ਵਿੱਚ ਪਾਣੀ ਦੇ ਪੱਧਰ ਵਿੱਚ ਗਿਰਾਵਟ ਦਾ ਮੁੱਦਾ ਉਭਾਰਿਆ। ਉਨ੍ਹਾਂ ਦੱਸਿਆ ਕਿ ਵਜ਼ੀਰਾਬਾਦ ਬੈਰਾਜ ਵਿੱਚ ਪਾਣੀ ਦਾ ਪੱਧਰ 674.50 ਫੁੱਟ ਦੇ ਆਮ ਪੱਧਰ ਦੇ ਮੁਕਾਬਲੇ 670.3 ਫੁੱਟ ਹੈ। ਆਤਿਸ਼ੀ ਨੇ ਲਿਖਿਆ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਪਾਣੀ ਦੀ ਬਰਬਾਦੀ ਰੋਕਣ ਲਈ ਪਹਿਲਾਂ ਹੀ ਕਈ ਪਾਬੰਦੀਆਂ ਲਾ ਦਿੱਤੀਆਂ ਹਨ।

Advertisement
Author Image

sukhwinder singh

View all posts

Advertisement
Advertisement
×