For the best experience, open
https://m.punjabitribuneonline.com
on your mobile browser.
Advertisement

ਵਾਸ਼ਿੰਗਟਨ: ਇਜ਼ਰਾਇਲੀ ਸਫ਼ਾਰਤਖ਼ਾਨੇ ਬਾਹਰ ਆਤਮਦਾਹ ਕਰਨ ਵਾਲੇ ਅਮਰੀਕੀ ਹਵਾਈ ਫ਼ੌਜ ਦੇ ਕਰਮਚਾਰੀ ਦੀ ਹਾਲਤ ਗੰਭੀਰ

12:15 PM Feb 26, 2024 IST
ਵਾਸ਼ਿੰਗਟਨ  ਇਜ਼ਰਾਇਲੀ ਸਫ਼ਾਰਤਖ਼ਾਨੇ ਬਾਹਰ ਆਤਮਦਾਹ ਕਰਨ ਵਾਲੇ ਅਮਰੀਕੀ ਹਵਾਈ ਫ਼ੌਜ ਦੇ ਕਰਮਚਾਰੀ ਦੀ ਹਾਲਤ ਗੰਭੀਰ
Advertisement

ਵਾਸ਼ਿੰਗਟਨ, 26 ਫਰਵਰੀ
ਅਮਰੀਕੀ ਹਵਾਈ ਸੈਨਾ ਦੇ ਜਵਾਨ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਇਜ਼ਰਾਇਲੀ ਸਫ਼ਾਰਤਖਾਨੇ ਬਾਹਰ ਆਪਣੇ ਆਪ ਨੂੰ ਅੱਗ ਲਾ ਲਈ ਅਤੇ ਕਿਹਾ ਕਿ ਉਹ ਹੁਣ ਨਸਲਕੁਸ਼ੀ ਵਿੱਚ ਸ਼ਾਮਲ ਨਹੀਂ ਹੋਵੇਗਾ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਹਵਾਈ ਸੈਨਾ ਦਾ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਹਵਾਈ ਸੈਨਾ ਦੇ ਕਰਮਚਾਰੀ ਦਾ ਨਾਮ ਤੁਰੰਤ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੇ ਕਰਮਚਾਰੀ ਬਾਅਦ ਦੁਪਹਿਰ 1 ਵਜੇ ਤੋਂ ਕੁਝ ਸਮਾਂ ਪਹਿਲਾਂ ਦੂਤਾਵਾਸ ਪਹੁੰਚਿਆ ਅਤੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਟਵਿੱਚ 'ਤੇ 'ਲਾਈਵ-ਸਟ੍ਰੀਮਿੰਗ' ਸ਼ੁਰੂ ਕੀਤੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿਅਕਤੀ ਨੇ ਲਾਈਵਸਟ੍ਰੀਮ ਸ਼ੁਰੂ ਕਰਨ ਤੋਂ ਬਾਅਦ ਆਪਣਾ ਫ਼ੋਨ ਹੇਠਾਂ ਰੱਖ ਦਿੱਤਾ ਤੇ ਫੇਰ ਆਪਣੇ ਆਪ ’ਤੇ ਜਲਣਸ਼ੀਲ ਤਰਲ ਛਿੜਕਿਆ ਅਤੇ ਅੱਗ ਲਗਾ ਲਈ। ਉਸ ਨੇ ਕਿਹਾ ਕਿ ਅੱਗ ਲਾਉਂਦਿਆਂ ਕਿਹਾ ਕਿ ਉਹ ‘ਹੁਣ ਨਸਲਕੁਸ਼ੀ ਵਿੱਚ ਹਿੱਸਾ ਨਹੀਂ ਲਵੇਗਾ।’

Advertisement

Advertisement
Author Image

Advertisement
Advertisement
×