For the best experience, open
https://m.punjabitribuneonline.com
on your mobile browser.
Advertisement

ਜੰਗੀ ਬੇੜਾ ਵਿੰਧਿਆਗਿਰੀ ਆਤਮਨਿਰਭਰ ਭਾਰਤ ਦਾ ਪ੍ਰਤੀਕ: ਮੁਰਮੂ

07:51 AM Aug 18, 2023 IST
ਜੰਗੀ ਬੇੜਾ ਵਿੰਧਿਆਗਿਰੀ ਆਤਮਨਿਰਭਰ ਭਾਰਤ ਦਾ ਪ੍ਰਤੀਕ  ਮੁਰਮੂ
ਕੋਲਕਾਤਾ ’ਚ ਜਲ ਸੈਨਾ ਦੇ ਜੰਗੀ ਬੇੜੇ ਵਿੰਧਿਆਗਿਰੀ ਨੂੰ ਲਾਂਚ ਕੀਤੇ ਜਾਣ ਦੀ ਝਲਕ। -ਫੋਟੋ: ਪੀਟੀਆਈ
Advertisement

ਕੋਲਕਾਤਾ, 17 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਹੁਗਲੀ ਨਦੀ ਦੇ ਤੱਟ ’ਤੇ ਗਾਰਡਨ ਰੀਚ ਸ਼ਿਪਬਿਲਡਰ ਇੰਜਨੀਅਰਜ ਲਿਮਟਿਡ (ਜੀਆਰਏਐੱਸਈ) ਕੇਂਦਰ ’ਚ ਭਾਰਤੀ ਜਲ ਸੈਨਾ ਦੇ ‘ਪ੍ਰਾਜੈਕਟ 17 ਅਲਫ਼ਾ’ ਤਹਿਤ ਤਿਆਰ ਛੇੇਵੇਂ ਜੰਗੀ ਬੇੜੇ ‘ਵਿੰਧਿਆਗਿਰੀ’ ਨੂੰ ਪਾਣੀਆਂ ਵਿੱਚ ਲਾਂਚ ਕੀਤਾ ਤੇ ਇਸ ਨੂੰ ਆਤਮਨਿਰਭਰ ਭਾਰਤ ਦਾ ਪ੍ਰਤੀਕ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਆਧੁਨਿਕ ਜੰਗੀ ਬੇੜੇ ਦਾ ਨਿਰਮਾਣ ‘ਆਤਮਨਿਰਭਰ ਭਾਰਤ’ ਅਤੇ ਦੇਸ਼ ਦੇ ਤਕਨੀਕੀ ਤਰੱਕੀ ਦਾ ਪ੍ਰਤੀਕ ਹੈ। ਅਜਿਹੇ ਪ੍ਰਾਜੈਕਟ ਭਾਰਤ ਦੀ ‘‘ਆਤਮਨਿਰਭਰਤਾ ਅਤੇ ਤਕਨੀਕੀ ਵਿਕਾਸ ਪ੍ਰਤੀ ਵਚਨਬੱਧਤਾ’’ ਨੂੰ ਦਰਸਾਉਂਦੇ ਹਨ। ਰਾਸ਼ਟਰਪਤੀ ਨੇ ਆਖਿਆ, ‘‘ਮੈਂ, ਵਿੰਧਿਆਗਿਰੀ ਨੂੰ ਲਾਂਚ ਕਰਨ ਮੌਕੇ ਇੱਥੇ ਆ ਕੇ ਬਹੁਤ ਖੁਸ਼ ਹਾਂ। ਇਹ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਵਧਾਉਣ ਵੱਲ ਇੱਕ ਕਦਮ ਅੱਗੇ ਵਧਣ ਦਾ ਪ੍ਰਤੀਕ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਹੁਣ ਦੁਨੀਆਂ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ ਅਤੇ ਅਸੀਂ ਭਵਿੱਖ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀਆਂ ਵਪਾਰਕ ਵਸਤਾਂ ਦੇ ਇੱਕ ਵੱਡੇ ਹਿੱਸੇ ਦੀ ਸਮੁੰਦਰੀ ਮਾਰਗ ਰਾਹੀਂ ਆਵਾਜਾਈ ਹੁੰਦੀ ਹੈ।’’ ਰਾਸ਼ਟਰਪਤੀ ਨੇ ਭਾਰਤ ਦੇ ਸਮੁੰਦਰੀ ਹਿੱਤਾਂ ਦਾ ਰੱਖਿਆ ਵਿੱਚ ਜਲ ਸੈਨਾ ਦੇ ਅਹਿਮ ਭੂਮਿਕਾ ਨੂੰ ਉਭਾਰਦਿਆਂ ਆਖਿਆ ਕਿ ਹਿੰਦ ਮਹਾਸਾਗਰ ਅਤੇ ਹਿੰਦ ਪ੍ਰਸ਼ਾਤ ਖਿੱਤੇ ਵਿੱਚ ਸੁਰੱਖਿਆ ਦੇ ਕਈ ਪਹਿਲੂ ਹਨ। ਇਸ ਮੌਕੇ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਹਾਜ਼ਰ ਸਨ। -ਪੀਟੀਆਈ

Advertisement

ਰਾਸ਼ਟਰਪਤੀ ਵੱਲੋਂ ‘ਮੇਰਾ ਬੰਗਾਲ-ਨਸ਼ਾ ਮੁਕਤ ਬੰਗਾਲ’ ਮੁਹਿੰਮ ਦੀ ਸ਼ੁਰੂਆਤ

ਕੋਲਕਾਤਾ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨੌਜਵਾਨਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਵੱਧ ਵਰਤੋਂ ਕਰਨ ’ਤੇ ਅੱਜ ਚਿੰਤਾ ਜਤਾਈ ਅਤੇ ਕਿਹਾ ਕਿ ਇਸ ਖ਼ਤਰੇ ਨੂੰ ਦੂਰ ਕਰਨ ਲਈ ਹੱਲ ਲੱਭਣ ਦੀ ਲੋੜ ਹੈ। ਰਾਸ਼ਟਰਪਤੀ ਨੇ ਇਹ ਪ੍ਰਗਟਾਵਾ ਇੱਥੇ ਰਾਜ ਭਵਨ ’ਚ ਵਿੱਚ ‘ਮੇਰਾ ਬੰਗਾਲ-ਨਸ਼ਾ ਮੁਕਤ ਬੰਗਾਲ’ ਮੁਹਿੰਮ ਦੀ ਸ਼ੁਰੂਆਤ ਮੌਕੇ ਕੀਤਾ। ਉਨ੍ਹਾਂ ਆਖਿਆ ਕਿ ਸਰਕਾਰਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਵੱਖ-ਵੱਖ ਪਹਿਲੂਆਂ ’ਤੇ ਕੰਮ ਕਰ ਰਹੀਆਂ ਹਨ। ਮੁਰਮੂ ਮੁਤਾਬਕ, ‘‘ਨਸ਼ੀਲੇ ਪਦਾਰਥ ਸਮਾਜ ਅਤੇ ਦੇਸ਼ ਲਈ ਚਿੰਤਾ ਦਾ ਸਬੱਬ ਹਨ। ਨਸ਼ੇ ਕਾਰਨ ਨੌਜਵਾਨ ਜੀਵਨ ਵਿੱਚ ਸਹੀ ਰਸਤਾ ਚੁਣਨ ਦੇ ਯੋਗ ਨਹੀਂ ਹੁੰਦੇ। -ਪੀਟੀਆਈ

Advertisement

Advertisement
Author Image

joginder kumar

View all posts

Advertisement