For the best experience, open
https://m.punjabitribuneonline.com
on your mobile browser.
Advertisement

ਗੰਗਾ ਸਿੰਘ ਵਾਲਾ ’ਚ ਕਿਸਾਨ ਦੀ ਜ਼ਮੀਨ ਦਾ ਵਾਰੰਟ ਕਬਜ਼ਾ ਰੋਕਿਆ

10:27 AM Jun 26, 2024 IST
ਗੰਗਾ ਸਿੰਘ ਵਾਲਾ ’ਚ ਕਿਸਾਨ ਦੀ ਜ਼ਮੀਨ ਦਾ ਵਾਰੰਟ ਕਬਜ਼ਾ ਰੋਕਿਆ
ਪਿੰਡ ਗੰਗਾ ਸਿੰਘ ਵਾਲਾ ਵਿੱਚ ਜ਼ਮੀਨ ’ਚ ਧਰਨਾ ਦਿੰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜੂਨ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਿੰਡ ਗੰਗਾ ਸਿੰਘ ਵਾਲਾ ਵਿੱਚ ਇੱਕ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਵਾਰੰਟ ਰੋਕਿਆ ਗਿਆ। ਇਸ ਕਾਰਵਾਈ ਤੋਂ ਪਹਿਲਾਂ ਹੀ ਕਿਸਾਨ ਸਬੰਧਤ ਜ਼ਮੀਨ ਵਿੱਚ ਪੁੱਜ ਗਏ ਅਤੇ ਧਰਨਾ ਲਗਾ ਕੇ ਡਟ ਗਏ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਕਿਸਾਨ ਦੀ ਜ਼ਮੀਨ ਉਪਰ ਕਬਜ਼ਾ ਨਹੀਂ ਹੋਣ ਦੇਣਗੇ ਅਤੇ ਡਟ ਕੇ ਵਿਰੋਧ ਕਰਨਗੇ।
ਯੂਨੀਅਨ ਦੀ ਪਿੰਡ ਮੰਗਵਾਲ ਤੇ ਗੰਗਾ ਸਿੰਘ ਵਾਲਾ ਇਕਾਈ ਦੇ ਜਨਰਲ ਸਕੱਤਰ ਕ੍ਰਿਸ਼ਨਜੀਤ ਸਿੰਘ ਦੀ ਅਗਵਾਈ ਹੇਠ ਕਬਜ਼ਾ ਵਾਰੰਟ ਖ਼ਿਲਾਫ਼ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਕਰੀਬ ਛੇ/ਸੱਤ ਪਹਿਲਾਂ ਹਰਪਾਲ ਸਿੰਘ ਨਾਮੀ ਕਿਸਾਨ ਨੇ ਆਪਣੀ ਇੱਕ ਬਿੱਘਾ ਜ਼ਮੀਨ ਛੇ ਲੱਖ ਰੁਪਏ ਵਿੱਚ ਵੇਚ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਖਰੀਦਦਾਰ ਵੱਲੋਂ ਕੁਝ ਰਕਮ ਕਿਸਾਨ ਹਰਪਾਲ ਸਿੰਘ ਨੂੰ ਦੇ ਕੇ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਸੀ ਅਤੇ ਬਕਾਇਆ ਰਕਮ ਬਾਅਦ ਵਿੱਚ ਦੇਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿੱਚ ਰਕਮ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਹ ਮਾਮਲਾ ਭਾਕਿਯੂ ਏਕਤਾ ਉਗਰਾਹਾਂ ਪਿੰਡ ਇਕਾਈ ਮੰਗਵਾਲ ਕੋਲ ਪੁੱਜਿਆ ਜਿਸ ਮਗਰੋਂ ਜਥੇਬੰਦੀ ਨੇ ਪੜਤਾਲ ਕੀਤੀ ਗਈ ਜਿਸ ਵਿੱਚ ਉਪਰੋਕਤ ਗੱਲ ਸਾਹਮਣੇ ਆਏ ਕਿ ਬਕਾਇਆ ਰਕਮ ਖਰੀਦਦਾਰ ਵੱਲੋਂ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਖਰੀਦਦਾਰ ਨੇ ਜ਼ਮੀਨ ਦਾ ਕਬਜ਼ਾ ਲੈਣ ਲਈ ਵਾਰੰਟ ਕਬਜ਼ਾ ਲਿਆਇਆ ਪਰ ਜਥੇੇਬੰਦੀ ਵੱਲੋਂ ਕਬਜ਼ਾ ਵਾਰੰਟ ਤੋਂ ਉਸ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਖਰੀਦਦਾਰ ਨੇ ਇਹ ਜ਼ਮੀਨ ਅੱਗੇ ਵੇਚ ਦਿੱਤੀ ਅਤੇ ਖਰੀਦਣ ਵਾਲਾ ਵਿਅਕਤੀ ਕਬਜ਼ਾ ਵਾਰੰਟ ਲੈ ਆਇਆ ਜਿਸ ਨੂੰ ਵੀ ਜਥੇਬੰਦੀ ਨੇ ਰੋਕ ਦਿੱਤਾ ਅਤੇ ਧਰਨਾ ਲਗਾ ਦਿੱਤਾ। ਸ੍ਰੀ ਮੰਗਵਾਲ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਹਰਪਾਲ ਸਿੰਘ ਨੂੰ ਬਕਾਇਆ ਰਕਮ ਅਦਾ ਨਹੀਂ ਕੀਤੀ ਜਾਂਦੀ ਉਦੋਂ ਤੱਕ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਰੋਸ ਧਰਨਾ ਦੇ ਕੇ ਵਿਰੋਧ ਕਾਰਨ ਕੋਈ ਵੀ ਕਬਜ਼ਾ ਵਾਰੰਟ ਲੈ ਕੇ ਨਹੀਂ ਆਇਆ। ਇਸ ਮੌਕੇ ਕਿਸਾਨ ਆਗੂ ਪ੍ਰਿਤਪਾਲ ਸਿੰਘ ਚੱਠੇ, ਹਰਮੇਲ ਸਿੰਘ ਲੋਹਾਖੇੜਾ, ਭੋਲਾ ਸਿੰਘ ਸ਼ੇਰੋਂ, ਨੇਕ ਸਿੰਘ ਕਿਲਾਭਰੀਆਂ, ਬਿੰਦਰ ਸਿੰਘ ਬਾਲੀਆਂ, ਹਰਜੀਤ ਸਿੰਘ ਤੇ ਕਰਮਜੀਤ ਸਿੰਘ ਮੰਗਵਾਲ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×