ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੋਡਵੇਜ਼ ਦੇ ਪੈਨਸ਼ਨਰਾਂ ਵੱਲੋਂ ਸੰਘਰਸ਼ ਦੀ ਚਿਤਾਵਨੀ

09:47 AM Jul 12, 2024 IST

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 11 ਜੁਲਾਈ
ਪੰਜਾਬ ਰੋਡਵੇਜ਼ ਦੇ ਪੈਨਸ਼ਨਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ’ਤੇ ਰੋਸ ਜ਼ਾਹਿਰ ਕਰਦਿਆਂ ਚੋਣਾਂ ਦੌਰਾਨ ਵਿਰੋਧ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ। ਮੇਜਰ ਸਿੰਘ ਚੌਂਤਰਾ ਦੀ ਪ੍ਰਧਾਨਗੀ ਹੇਠ ਸਥਾਨਕ ਬੱਸ ਸਟੈਂਡ ’ਤੇ ਹੋਈ ਬੈਠਕ ਦੌਰਾਨ ਆਪਣੇ ਸੰਬੋਧਨ ’ਚ ਚੇਅਰਮੈਨ ਬਖਸ਼ੀਸ ਸਿੰਘ ਲਾਹੌਰੀਆ, ਦਰਸ਼ਨ ਸਿੰਘ ਭੱਟੀ, ਇੰਦਰਪਾਲ ਸੰਧੂ, ਕਸ਼ਮੀਰ ਸਿੰਘ ਸੁਖਨਾ, ਪ੍ਰਸੋਤਮ ਲਾਲ ਗਿਰਧਰ, ਓਮ ਪ੍ਰਕਾਸ਼ ਸ਼ਰਮਾ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੀ ਪੈਨਸ਼ਨ ਫਿਕਸ ਕਰਕੇ ਬਣਦਾ 66 ਮਹੀਨਿਆਂ ਦਾ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ, ਡੀਏ ਦੀਆਂ ਤਿੰਨ ਕਿਸ਼ਤਾਂ 12 ਫੀਸਦੀ ਬਕਾਏ ਸਮੇਤ ਜਾਰੀ ਕੀਤੀਆਂ ਜਾਣ, ਮੈਡੀਕਲ ਬਿੱਲ ਸਮੇਂ-ਸਿਰ ਪਾਸ ਕੀਤੇ ਜਾਣ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਮੌਕੇ ਪੁਸ਼ਪਿੰਦਰ ਕੁਮਾਰ, ਪਰਮਿੰਦਰ ਬੇਦੀ, ਪ੍ਰੇਮ ਸਾਗਰ, ਬਲਦੇਵ ਰਾਜ, ਤਾਜ ਸਿੰਘ, ਰਛਪਾਲ ਸਿੰਘ, ਕਰਨੈਲ ਸਿੰਘ, ਤਰਸੇਮ ਸਿੰਘ, ਜੋਗਿੰਦਰ ਰਾਊਕੇ, ਸੁਖਦੇਵ ਸਿੰਘ ਬਧਨੀ, ਸ਼ਿੰਦਰਪਾਲ, ਅਮਰੀਕ ਸਿੰਘ, ਕਰਮ ਸਿੰਘ, ਭਗਵੰਤ ਸਿੰਘ, ਅਮਰਜੀਤ, ਇੰਦਰ ਸਿੰਘ, ਦਰਸ਼ਨ ਸਿੰਘ, ਅਜੀਤ ਕੁਮਾਰ ਤੋਂ ਇਲਾਵ ਹੋਰ ਪੈਨਸ਼ਨਰ ਆਗੂ ਹਾਜ਼ਰ ਸਨ।

Advertisement

Advertisement
Advertisement