ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਕਸੀਅਨ ਦੀ ਬਦਲੀ ਖ਼ਿਲਾਫ਼ ਬਿਜਲੀ ਇੰਜਨੀਅਰਾਂ ਵੱਲੋਂ ਸੰਘਰਸ਼ ਦੀ ਚਿਤਾਵਨੀ

09:47 AM Jul 12, 2024 IST

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 11 ਜੁਲਾਈ
ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਮਲੋਟ ਵੱਲੋਂ ਅਹੁਦਾ ਸਾਂਭਣ ਦੇ ਮਹਿਜ਼ 15 ਦਿਨਾਂ ਬਾਅਦ ਕਥਿਤ ਸਿਆਸੀ ਦਬਾਅ ਹੇਠ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਕੀਤੀ ਬਦਲੀ ਤੋਂ ਵਿਭਾਗ ਦੇ ਇੰਜੀਨੀਅਰ ਖ਼ਫਾ ਹਨ। ਪੀਐਸਈਬੀ ਇੰਜਨੀਅਰ ਐਸੋਸੀਏਸ਼ਨ ਵੈਸਟ ਜ਼ੋਨ ਦੇ ਖੇਤਰੀ ਸਕੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਰਕਾਰ ਦੇ ਇੱਕ ਸੀਨੀਅਰ ਸਿਆਸਤਦਾਨ ਨੇ ਇਸ ਅਧਿਕਾਰੀ ਨੂੰ ਮਹਿਕਮੇ ਦੇ ਨਿਯਮਾਂ ਦੇ ਵਿਰੁੱਧ ਕੰਮ ਕਰਨ ਲਈ ਕਿਹਾ ਸੀ ਤੇ ਜਦੋਂ ਅਧਿਕਾਰੀ ਨੇ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਦੀ ਬਦਲੀ ਬੀਬੀਐਮਬੀ ਵਿੱਚ ਕਰ ਦਿੱਤੀ ਗਈ। ਜਥੇਬਦੀ ਦੀ ਬੈਠਕ ’ਚ ਮੌਜੂਦ ਇੰਜਨੀਅਰਾਂ ਨੇ ਖੁਲਾਸਾ ਕੀਤਾ ਕਿ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵਟਸਐਪ ਕਾਲ ਰਾਹੀਂ, ਆਮ ਤੌਰ ’ਤੇ ਮਹਿਕਮੇ ਦੇ ਨਿਯਮਾਂ ਵਿੱਰੁਧ ਕੰਮ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਹਾਊਸ ਵੱਲੋਂ ਪੀਐਸਪੀਸੀਐਲ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਮਲੋਟ ਦੀ ਬਦਲੀ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਵੇ ਨਹੀਂ ਤਾਂ ਪੀਐਸਈਬੀ ਇੰਜਨੀਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਐਜੀਟੇਸ਼ਨ ਨੂੰ ਹੋਰ ਤੀਬਰ ਕੀਤਾ ਜਾਏਗਾ।

Advertisement

Advertisement