ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਣਕ ਦੀ ਕਟੌਤੀ ਖ਼ਿਲਾਫ਼ ਆੜ੍ਹਤੀਆਂ ਵੱਲੋਂ ਸੰਘਰਸ਼ ਦੀ ਚਿਤਵਾਨੀ

07:07 AM Jun 13, 2024 IST

ਨਿੱਜੀ ਪੱਤਰ ਪ੍ਰੇਰਕ
ਸਿਰਸਾ, 12 ਜੂਨ
ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਲਾਲ ਮਹਿਤਾ ਨੇ ਕਿਹਾ ਕਿ ਕਣਕ ਦਾ ਸੀਜ਼ਨ ਖਤਮ ਚੁੱਕਾ ਹੈ ਪਰ ਕਣਕ ਦੀ ਕਟੌਤੀ ਦੇ ਨਾਂ ’ਤੇ ਆੜ੍ਹਤੀਆਂ ਦੀਆਂ ਮੁਕਸ਼ਲਾਂ ਨਹੀਂ ਘਟੀਆਂ ਕਿਉਂਥਿ ਅਧਿਕਾਰੀ ਹੁਣ ਆੜ੍ਹਤੀਆਂ ਨੂੰ ਕਣਕ ਦੀ ਕਮੀ ਪੂਰੀ ਕਰਨ ਲਈ ਕਹਿ ਰਹੇ ਹਨ, ਜੋ ਆੜ੍ਹਤੀਆਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਆਖਿਆ ਕਿ ਜੇ ਧੱਕਾ ਕੀਤਾ ਗਿਆ ਤਾਂ ਆੜ੍ਹਤੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਲਾਲ ਮਹਿਤਾ ਨੇ ਕਿਹਾ ਕਿ ਏਜੰਸੀਆਂ ਦੇ ਅਧਿਕਾਰੀ ਆਪਣੀ ਮਰਜ਼ੀ ਮੁਤਾਬਕ ਨਿਯਮ ਬਣਾ ਕੇ ਕਮਿਸ਼ਨ ਏਜੰਟਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕਣਕ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਕਣਕ ਵਿੱਚ 12 ਫੀਸਦੀ ਨਮੀ ਸੀ। ਕਣਕ ਦੀ ਖਰੀਦ ਏਜੰਸੀਆਂ ਨੇ ਖਰੀਦ ਕਰਨ ਤੋਂ ਬਾਅਦ ਕਣਕ ਦੀ ਲਿਫਟਿੰਗ ’ਚ ਦੇਰੀ ਕੀਤੀ ਜਿਸ ਕਾਰਨ ਗਰਮੀ ਕਾਰਨ ਕਣਕ ’ਚ ਨਮੀ ਦੀ ਮਾਤਰਾ 8 ਫੀਸਦੀ ਤੱਕ ਘੱਟ ਗਈ। ਇਹ ਕਣਕ ਘਟਣ ਦਾ ਮੁੱਖ ਕਾਰਨ ਹੈ। ਇਸ ਵਿੱਚ ਕਮਿਸ਼ਨ ਏਜੰਟਾਂ ਦਾ ਕੋਈ ਕਸੂਰ ਨਹੀਂ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਕਣਕ ਦੀ ਕਟੌਤੀ ਖ਼ਤਮ ਕੀਤੀ ਜਾਵੇ। ਸਰਕਾਰ ਕਣਕ ਦੀ ਅਦਾਇਗੀ ਵੀ ਹਾਲੇ ਪੂਰੀ ਨਹੀਂ ਕੀਤੀ, ਜਿਸ ਕਾਰਨ ਆੜ੍ਹਤੀਆਂ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।

Advertisement

Advertisement