ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਆਹੁਤਾ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਆਤਮਦਾਹ ਦੀ ਚਿਤਾਵਨੀ

06:16 AM Nov 19, 2024 IST
ਐੱਸਐੱਸਪੀ ਦਫ਼ਤਰ ਸਾਹਮਣੇ ਧਰਨੇ ਉੱਤੇ ਜਨਤਕ ਜਥੇਬੰਦੀਆਂ ਨਾਲ ਬੈਠੀ ਪੀੜਤਾ।

ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਨਵੰਬਰ
ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਛੀਕੇ ਦੀ ਵਿਆਹੁਤਾ ਨੇ ਪੁਲੀਸ ਤੋਂ ਇਨਸਾਫ਼ ਨਾ ਮਿਲਣ ’ਤੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਤੇ ਆਤਮ-ਦਾਹ ਦੀ ਧਮਕੀ ਦਿੱਤੀ ਤਾਂ ਪੁਲੀਸ ਹਰਕਤ ਵਿੱਚ ਆ ਗਈ। ਇੱਥੇ ਐੱਸਐੱਸਪੀ ਦਫ਼ਤਰ ਅੱਗੇ ਪੀੜਤਾ ਜਸਪ੍ਰੀਤ ਕੌਰ ਕਿਸਾਨ ਆਗੂਆਂ ਸਰਬਜੀਤ ਸਿੰਘ ਮਾਛੀਕੇ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੁਰਨਾਮ ਸਿੰਘ ਅਤੇ ਮੈਡੀਕਲ ਪ੍ਰੈਕਟੀਸ਼ਨਰ ਆਗੂ ਡਾ. ਗੁਰਮੇਲ ਸਿੰਘ ਨਾਲ ਪੁੱਜੀ ਤਾਂ ਪੁਲੀਸ ਨੂੰ ਭਾਜੜਾਂ ਪੈ ਗਈਆਂ। ਪੀੜਤਾ ਨੇ ਦੋਸ਼ ਲਾਇਆ ਕਿ ਉਹ ਆਪਣੇ ਸਹੁਰਾ ਪਰਿਵਾਰ ਖ਼ਿਲਾਫ਼ ਕਾਰਵਾਈ ਲਈ ਸਾਲ ਤੋਂ ਪੁਲੀਸ ਅਧਿਕਾਰੀਆਂ ਦੇ ਹਾੜੇ ਕੱਢ ਰਹੀ ਹੈ, ਪਰ ਉਸਨੂੰ ਕਥਿਤ ਰਾਜਸੀ ਦਬਾਅ ਹੇਠ ਇਨਸਾਫ਼ ਨਹੀਂ ਸੀ ਮਿਲ ਰਿਹਾ। ਉਸਦਾ ਵਿਆਹ 15 ਫਰਵਰੀ 2023 ਨੂੰ ਪਿੰਡ ਛਾਪਾ (ਬਰਨਾਲਾ) ਵਾਸੀ ਨਾਲ ਹੋਇਆ ਸੀ। ਆਈਲੈੱਟਸ ’ਚ ਬੈਂਡ ਆਉਣ ਉੱਤੇ ਵਿਆਹ ਤੋਂ ਪਹਿਲਾਂ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਦੇ ਸਾਰੇ ਖਰਚੇ ਚੁੱਕਣ ਦੀ ਜ਼ਿੰਮੇਵਾਰੀ ਲੈਂਦਿਆਂ ਵਾਅਦਾ ਕੀਤਾ ਸੀ ਕਿ ਜੋੜੇ ਨੂੰ ਇਕੱਠੇ ਬਾਹਰ ਭੇਜਿਆ ਜਾਵੇਗਾ। ਪੀੜਤਾ ਨੇ ਦੋਸ਼ ਲਾਇਆ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਸਹੁਰਾ ਪਰਿਵਾਰ ਉਸਨੂੰ ਪ੍ਰੇਸ਼ਾਨ ਕਰਨ ਲੱਗ ਪਿਆ ਤੇ ਵਿਆਹ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਉਸਦਾ ਪਤੀ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਸਨੇ ਇਨਸਾਫ਼ ਲਈ ਪੁਲੀਸ ਕੋਲ ਸ਼ਿਕਾਇਤ ਦਿੱਤੀ, ਪਰ ਰਿਸ਼ਤੇਦਾਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਕਿ ਸਹੁਰਾ ਪਰਿਵਾਰ ਵੱਲੋਂ 25 ਦਿਨਾਂ ਵਿੱਚ ਕੋਰਟ ਮੈਰਿਜ ਕਰਵਾ ਕੇ ਵਿਦੇਸ਼ ਜਾਣ ਲਈ ਦਸਤਾਵੇਜ਼ ਤਿਆਰ ਕਰਵਾ ਦਿੱਤੇ ਜਾਣਗੇ। ਉਸ ਨੇ ਦੋਸ਼ ਲਾਇਆ ਕਿ ਬਾਅਦ ਵਿੱਚ ਉਸ ਦਾ ਸਹੁਰਾ ਪਰਿਵਾਰ ਮੁੜ ਇਸ ਵਾਅਦੇ ਤੋਂ ਮੁੱਕਰ ਗਿਆ ਅਤੇ ਉਸਨੂੰ ਘਰੋਂ ਕੱਢ ਦਿੱਤਾ। ਉਸ ਨੇ ਪੁਲੀਸ ਨੂੰ 23 ਜੂਨ 2024 ਨੂੰ ਸ਼ਿਕਾਇਤ ਦਿੱਤੀ ਸੀ। ਪੀੜਤਾ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਉਹ ਐੱਸਐੱਸਪੀ ਦਫ਼ਤਰ ਅੱਗੇ ਦਿਨ-ਰਾਤ ਦੇ ਧਰਨੇ ’ਤੇ ਬੈਠੇਗੀ ਅਤੇ ਜੇ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਤਮ-ਦਾਹ ਵੀ ਕਰ ਸਕਦੀ ਹੈ। ਪੀੜਤਾ ਦੇ ਹੱਕ ਵਿੱਚ ਜਨਤਕ ਜਥੇਬੰਦੀ ਆਗੂ ਵੀ ਨਿੱਤਰ ਆਏ ਤਾਂ ਪੁਲੀਸ ਨੇ 24 ਘੰਟੇ ਦੇ ਅੰਦਰ ਸਹੁਰਾ ਪਰਿਵਾਰ ਖ਼ਿਲਾਫ਼ ਐੱਫ਼ਆਈਆਰ ਦਰਜ ਕਰਨ ਦਾ ਭਰੋਸਾ ਦੇਣ ਮਗਰੋਂ ਪੀੜਤਾ ਧਰਨੇ ਉੱਤੇ ਨਹੀਂ ਬੈਠੀ।

Advertisement

ਮਾਮਲੇ ’ਚ ਜਲਦ ਹੀ ਕਾਰਵਾਈ ਹੋਵੇਗੀ: ਡੀਐੱਸਪੀ

ਡੀਐੱਸਪੀ ਜੋਰਾ ਸਿੰਘ ਨੇ ਧਰਨੇ ਵਿੱਚ ਪੁੱਜਕੇ 24 ਘੰਟੇ ਅੰਦਰ ਐੱਫ਼ਆਈਆਰ ਕਰਨ ਦਾ ਭਰੋਸਾ ਦਿੱਤਾ ਜਦੋਂਕਿ ਐੱਸਪੀ (ਸ) ਗੁਰਸ਼ਰਨਜੀਤ ਸਿੰਘ ਸੰਧੂ ਨੇ ਵਿਭਾਗੀ ਸੋਸ਼ਲ ਮੀਡੀਆ ਗਰੁੱਪ ਉੱਤੇ ਲਾਈਵ ਹੋ ਕੇ ਆਖਿਆ ਕਿ ਪੀੜਤਾ ਨੇ ਪਹਿਲਾਂ ਰਾਜ਼ੀਨਾਮਾ ਕਰ ਲਿਆ ਸੀ। ਦੂਜੀ ਸ਼ਿਕਾਇਤ ਦੀ ਮੁੱਢਲੀ ਪੜਤਾਲ ਮਗਰੋਂ ਕਾਨੂੰਨੀ ਰਾਇ ਲਈ ਸ਼ਿਕਾਇਤ ਭੇਜੀ ਗਈ ਸੀ, ਪਰ ਕੁਝ ਕਾਨੂੰਨੀ ਅੜਚਨਾਂ ਕਾਰਨ ਵਾਪਸ ਆਉਣ ਉੱਤੇ ਖਾਮੀਆਂ ਦੂਰ ਕਰ ਦਿੱਤੀਆਂ ਗਈਆਂ ਹਨ ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

Advertisement
Advertisement