ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੁੱਟੀ ਸੜਕ ਨਾ ਬਣਾਉਣ ’ਤੇ ਜਾਮ ਲਗਾਉਣ ਦੀ ਚਿਤਾਵਨੀ

05:52 PM Jun 23, 2023 IST

ਟ੍ਰਿਬਿਉੂਨ ਨਿਉੂਜ਼ ਸਰਵਿਸ

Advertisement

ਅੰਮ੍ਰਿਤਸਰ, 12 ਜੂਨ

ਹਰਸਾ ਛੀਨਾ ਤੋਂ ਅੱਡਾ ਕੁੱਕੜਾਂ ਵਾਲਾ ਤੱਕ ਲੰਮੇ ਸਮੇਂ ਤੋਂ ਟੁੱਟੀ ਸੜਕ ਬਣਾਉਣ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।

Advertisement

ਮੰਗ ਪੱਤਰ ਦੇਣ ਵਾਲਿਆਂ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਦੁਕਾਨਦਾਰ ਯੂਨੀਅਨ ਕੁਕੜਾ ਵਾਲਾ ਦੇ ਪ੍ਧਾਨ ਜਸਪਾਲ ਸਿੰਘ ਛੀਨਾ , ਕਿਸਾਨ ਆਗੂ ਸੁਖਦੀਪ ਸਿੰਘ ਛੀਨਾ ਤੇ ਹਰਜੀਤ ਸਿੰਘ ਛੀਨਾ ਅਤੇ ਸੀਨੀਅਰ ਐਡਵੋਕੇਟ ਰਣਜੀਤ ਸਿੰਘ ਛੀਨਾ ਸ਼ਾਮਲ ਸਨ। ਇਸ ਮੌਕੇ ਕਿਸਾਨ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਸੜਕ ਕਸਬਾ ਚੋਗਾਵਾਂ ਤੋਂ ਸ਼ੁਰੂ ਹੋ ਕੇ ਕੁੱਕੜਾਂ ਵਾਲਾ ਤੋਂ ਹੁੰਦੀ ਹੋਈ ਫਤਹਿਗੜ੍ਹ ਚੂੜੀਆਂ ਤੱਕ ਜਾਂਦੀ ਹੈ। ਇਹ ਸੜਕ ਲਗਪਗ ਬਣ ਚੁੱਕੀ ਹੈ ਪਰ ਹਰਸ਼ਾਛੀਨਾ ਪਿੰਡ ਤੋਂ ਲੈ ਕੇ ਅੱਡਾ ਕੁੱਕੜਾਂ ਵਾਲਾ ਤੱਕ ਦਾ ਦੋ ਕਿਲੋਮੀਟਰ ਦਾ ਇਹ ਹਿੱਸਾ ਨਹੀਂ ਬਣਾਇਆ ਗਿਆ। ਸੜਕ ਬਣਾਉਣ ਵਾਲਾ ਠੇਕੇਦਾਰ ਆਪਣਾ ਸਾਰਾ ਸਾਮਾਨ ਸਮੇਟ ਕੇ ਇਥੋਂ ਜਾ ਚੁੱਕਾ ਹੈ। ਇਲਾਕਾ ਨਿਵਾਸੀਆਂ ਅਤੇ ਕਿਸਾਨ ਜਥੇਬੰਦੀ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ 15 ਦਿਨਾਂ ਵਿਚ ਇਸ ਸੜਕ ਨੂੰ ਬਣਾਉਣ ਦਾ ਕੰਮ ਨਾ ਕੀਤਾ ਗਿਆ ਤਾਂ ਅੱਡਾ ਕੁੱਕੜਾਂ ਵਾਲਾ ਵਿਖੇ ਪੱਕਾ ਜਾਮ ਲਾਇਆ ਜਾਵੇਗਾ ਤੇ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਵੇਗਾ।

ਨਿਰਮਾਣ ਤੋਂ 10 ਮਹੀਨਿਆਂ ਬਾਅਦ ਹੀ ਧXਸੀ ਕਾਲਜ ਰੋਡ

ਜਲੰਧਰ (ਪੱਤਰ ਪ੍ਰੇਰਕ): ਇਥੋਂ ਦੇ ਵਰਕਸ਼ਾਪ ਚੌਕ ਤੋਂ ਡੀਏਵੀ ਕਾਲਜ ਫਲਾਈਓਵਰ ਤੱਕ ਨਵੀਂ ਬਣੀ ਸੜਕ ਆਪਣੇ ਮੁਕੰਮਲ ਹੋਣ ਤੋਂ ਮਹਿਜ਼ 10 ਮਹੀਨਿਆਂ ਬਾਅਦ ਹੀ ਧੱਸ ਗਈ ਹੈ। ਭਾਜਪਾ ਆਗੂ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ.ਭੰਡਾਰੀ ਨੇ ਪ੍ਰੋਜੈਕਟ ਦੇ ਅੰਦਰ ਫੈਲੇ ਭ੍ਰਿਸ਼ਟਾਚਾਰ ‘ਤੇ ਰੌਸ਼ਨੀ ਪਾਉਂਦਿਆਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ, ਜਿਸ ਨੂੰ ਕੇਂਦਰ ਸਰਕਾਰ ਤੋਂ ਕਾਫ਼ੀ ਗਰਾਂਟ ਮਿਲੀ ਹੈ, ਦਾ ਉਦੇਸ਼ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਅਤੇ ਇਸਦੇ ਵਿਕਾਸ ਨੂੰ ਵਧਾਉਣਾ ਹੈ। ਪਰ ਨਗਰ ਨਿਗਮ ਜਲੰਧਰ ਵਿੱਚ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਕਾਰਨ ਵਿਕਾਸ ਪੱਛੜ ਗਿਆ ਹੈ। ਹਿਮਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸੜਕ ਸ਼ਹਿਰ ਦੀ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ ਹੈ ਜੋ ਕਾਲਜਾਂ, ਹਸਪਤਾਲਾਂ ਅਤੇ ਕਈ ਇਲਾਕਿਆਂ ਨੂੰ ਜਾਂਦੀ ਹੈ। ਸੜਕ ਦੀ ਮਾੜੀ ਹਾਲਤ ਨਾ ਸਿਰਫ ਮੁਸਾਫਰਾਂ ਜਾਂ ਨੇੜਲੇ ਵਸਨੀਕਾਂ ਨੂੰ ਪ੍ਰੇਸ਼ਾਨ ਕਰਦੀ ਹੈ, ਜੋ ਸੜਕ ਦੇ ਆਸ ਪਾਸ ਦੇ ਕਾਰੋਬਾਰ ਕਰਦੇ ਹਨ ਉਨ੍ਹਾਂ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਜਦੋਂ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਨਿਗਮ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਸੀਵਰੇਜ ਬੋਰਡ ਵੱਲੋਂ ਬਣਾਈ ਗਈ ਸੀ ਅਤੇ ਫਿਰ ਇਤਰਾਜ਼ ਵੀ ਉਠਾਏ ਗਏ ਸਨ। ਉਹਨਾਂ ਨੇ ਇਸ ਮਾਮਲੇ ਦੀ ਜਾਂਚ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਜਿਸ ਦੀ ਅਗਵਾਈ ਦੋ ਸੇਵਾਮੁਕਤ ਇੰਜਨੀਅਰ ਕਰਨਗੇ। ਇਸ ਤੋਂ ਇਲਾਵਾ, ਉਹ ਕੰਪਨੀ ਨੂੰ ਜੁਰਮਾਨਾ ਲਗਾਉਣ ਅਤੇ ਸਾਰੇ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਬਾਰੇ ਕਾਨੂੰਨੀ ਸਲਾਹ ਲੈ ਰਹੇ ਹਨ।

Advertisement