ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ ਦੀ ਚਿਤਾਵਨੀ

06:49 AM Jun 29, 2024 IST
ਸ਼ਿਮਲਾ ਵਿੱਚ ਮਲਬੇ ਹੇਠ ਦਬੇ ਵਾਹਨ ਬਾਹਰ ਕੱਢਦੇ ਹੋਏ ਲੋਕ। -ਫੋਟੋ: ਪੀਟੀਆਈ

ਵਿਜੇ ਮੋਹਨ
ਚੰਡੀਗੜ੍ਹ, 28 ਜੂਨ
ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ਅੰਦਰ ਮੌਨਸੂਨ ਦੇ ਸਾਰੇ ਪੰਜਾਬ ਤੇ ਹਰਿਆਣਾ ’ਚ ਪਹੁੰਚਣ ਦੀ ਉਮੀਦ ਜ਼ਾਹਿਰ ਕਰਦਿਆਂ ਇਨ੍ਹਾਂ ਸੂਬਿਆਂ ’ਚ ਅਗਲੇ ਕੁਝ ਦਿਨ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।

Advertisement

ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ, ‘ਅਗਲੇ ਚਾਰ ਤੋਂ ਪੰਜ ਦਿਨ ਤੱਕ ਉੱਤਰ-ਪੱਛਮੀ ਭਾਰਤ ’ਚ ਭਾਰੀ ਮੀਂਹ ਪੈ ਸਕਦਾ ਹੈ।’ ਵਿਭਾਗ ਨੇ ਮੀਂਹ ਦੇ ਨਾਲ ਹਨੇਰੀ ਚੱਲਣ ਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ। ਵਿਭਾਗ ਨੇ ਦੱਸਿਆ ਕਿ ਮੌਨਸੂਨ ਇਸ ਸਮੇਂ ਹਿਮਾਚਲ ਪ੍ਰਦੇਸ਼, ਲੱਦਾਖ਼, ਕਸ਼ਮੀਰ, ਜੰਮੂ ਤੇ ਦਿੱਲੀ ਦੇ ਬਹੁਤੇ ਹਿੱਸਿਆਂ ਦੇ ਨਾਲ ਨਾਲ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ’ਚ ਪਹੁੰਚ ਚੁੱਕਾ ਹੈ। ਵਿਭਾਗ ਨੇ ਕਿਹਾ, ‘ਮੌਨਸੂਨ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਦੇ ਬਾਕੀ ਹਿੱਸਿਆਂ ਤੇ ਚੰਡੀਗੜ੍ਹ ਵੱਲ ਵਧਣ ਲਈ ਸਥਿਤੀਆਂ ਪੂਰੀ ਤਰ੍ਹਾਂ ਢੁੱਕਵੀਆਂ ਹਨ ਅਤੇ ਆਉਂਦੇ 2-3 ਦਿਨਾਂ ਅੰਦਰ ਇਹ ਇੱਥੇ ਪਹੁੰਚ ਜਾਵੇਗਾ।’ ਵਿਭਾਗ ਨੇ ਦੱਸਿਆ ਕਿ 29 ਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼, 30 ਜੂਨ ਤੇ 1 ਜੁਲਾਈ ਨੂੰ ਪੰਜਾਬ ਅਤੇ 29 ਜੂਨ ਤੋਂ 1 ਜੁਲਾਈ ਤੱਕ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ ਭਾਰੀ ਮੀਂਹ ਪੈ ਸਕਦਾ ਹੈ।

ਹਿਮਾਚਲ ਪ੍ਰਦੇਸ਼ ਲਈ ਅਲਰਟ ਜਾਰੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੇ ਨੇੜਲੇ ਇਲਾਕਿਆਂ ’ਚ ਅੱਜ ਭਾਰੀ ਮੀਂਹ ਪਿਆ ਹੈ ਤੇ ਮੌਸਮ ਵਿਭਾਗ ਨੇ ਸੱਤ ਜ਼ਿਲ੍ਹਿਆਂ ’ਚ ਅਗਲੇ ਦੋ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕਰਦਿਆਂ ਔਰੇਂਜ ਅਲਰਟ ਅਤੇ 1 ਤੇ 2 ਜੁਲਾਈ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ ਤੇ ਸੋਲਨ ਜ਼ਿਲ੍ਹਿਆਂ ’ਚ 29 ਤੇ 30 ਜੂਨ ਨੂੰ ਭਾਰੀ ਮੀਂਹ ਪੈਣ ਦੇ ਨਾਲ ਨਾਲ ਨੇਰ੍ਹੀ ਚੱਲਣ ਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। -ਪੀਟੀਆਈ

Advertisement

Advertisement
Advertisement