ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਜੀਸੀ ਵੱਲੋਂ ‘10 ਦਿਨਾ ਐੱਮਬੀਏ’ ਪ੍ਰੋਗਰਾਮ ਖਿਲਾਫ਼ ਚਿਤਾਵਨੀ

06:29 AM Apr 24, 2024 IST

ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਮਾਨਤਾਪ੍ਰਾਪਤ ਡਿਗਰੀ ਦੇ ਨਾਵਾਂ ਨਾਲ ਮਿਲਦੇ ਜੁਲਦੇ ਫ਼ਰਜ਼ੀ ਆਨਲਾਈਨ ਪ੍ਰੋਗਰਾਮਾਂ ਦੇ ਸੰਖੇਪ ਰੂਪਾਂ ਜਿਵੇਂ ‘ਦਸ ਦਿਨਾ ਐੱਮਬੀਏ ਕੋਰਸ’ ਤੋਂ ਚੌਕਸ ਰਹਿਣ। ਯੂਜੀਸੀ ਦੇ ਸਕੱਤਰ ਮਨੀਸ਼ ਜੋਸ਼ੀ ਨੇ ਕਿਹਾ, ‘‘ਕੁਝ ਵਿਅਕਤੀ ਵਿਸ਼ੇਸ਼ ਜਾਂ ਸੰਸਥਾਵਾਂ ਆਨਲਾਈਨ ਪ੍ਰੋਗਰਾਮਾਂ ਤੇ ਕੋਰਸਾਂ ਦੀ ਪੇਸ਼ਕਸ਼ ਕਰ ਰਹੇ ਹਨ, ਜਿਨ੍ਹਾਂ ਦੇ ਸੰਖੇਪ ਰੂਪ (ਐਬਰੀਵੇਸ਼ਨ) ਉੱਚ ਸਿੱਖਿਆ ਪ੍ਰਬੰਧ ਵਿਚ ਮਾਨਤਾਪ੍ਰਾਪਤ ਡਿਗਰੀ ਪ੍ਰੋਗਰਾਮਾਂ ਨਾਲ ਮਿਲਦੇ ਜੁਲਦੇ ਹਨ। ਅਜਿਹੇ ਹੀ ਇਕ ਪ੍ਰੋਗਰਾਮ ‘ਦਸ ਦਿਨਾ ਐੱਮਬੀਏ’ ਵੱੱਲ ਕਮਿਸ਼ਨ ਦਾ ਧਿਆਨ ਦਿਵਾਇਆ ਗਿਆ ਹੈ।’’ ਉਨ੍ਹਾਂ ਕਿਹਾ, ‘‘ਕਿਸੇ ਡਿਗਰੀ ਦਾ ਨਾਮਕਰਨ, ਉਸ ਦੇ ਸੰਖੇਪ ਰੂਪ, ਅਰਸੇ ਤੇ ਦਾਖ਼ਲਾ ਯੋਗਤਾ ਦਾ ਨਿਰਧਾਰਨ ਯੂਜੀਸੀ ਵੱਲੋਂ ਕੇਂਦਰ ਸਰਕਾਰ ਦੀ ਅਗਾਊਂ ਪ੍ਰਵਾਨਗੀ ਨਾਲ ਕੀਤਾ ਜਾਂਦਾ ਹੈ ਅਤੇ ਇਸ ਲਈ ਬਾਕਾਇਦਾ ਸਰਕਾਰੀ ਗਜ਼ਟ ਵਿਚ ਨੋਟੀਫਿਕੇਸ਼ਨ ਵੀ ਪ੍ਰਕਾਸ਼ਿਤ ਹੁੰਦਾ ਹੈ।’’ ਯੂਜੀਸੀ ਦੇ ਸਕੱਤਰ ਨੇ ਸਪਸ਼ਟ ਕੀਤਾ ਕਿ ਕੇਂਦਰੀ ਐਕਟ, ਸੂਬਾਈ ਐਕਟ ਜਾਂ ਸਟੇਟ ਐਕਟ ਤਹਿਤ ਸਥਾਪਿਤ ਯੂਨੀਵਰਸਿਟੀ ਨੂੰ ਹੀ ਡਿਗਰੀ ਦੇਣ ਦਾ ਅਧਿਕਾਰ ਹੈ। ਜੋਸ਼ੀ ਨੇ ਕਿਹਾ, ‘‘ਉੱਚ ਸਿੱਖਿਆ ਸੰਸਥਾਵਾਂ ਨੂੰ ਯੂਜੀਸੀ ਦੇ ਨੇਮਾਂ ਮੁਤਾਬਕ ਕਿਸੇ ਵੀ ਆਨਲਾਈਨ ਡਿਗਰੀ ਪ੍ਰੋਗਰਾਮ ਦੀ ਪੇਸ਼ਕਸ਼ ਤੋਂ ਪਹਿਲਾਂ ਯੂਜੀਸੀ ਤੋਂ ਇਸ ਸਬੰਧੀ ਲੋੜੀਂਦੀ ਪ੍ਰਵਾਨਗੀ ਲੈਣੀ ਹੁੰਦੀ ਹੈ। -ਪੀਟੀਆਈ

Advertisement

Advertisement
Advertisement